HomePunjabਗੁਰਦਾਸਪੁਰ ਦੇ ਪਿੰਡ ਨੰਦਿਆਨਵਾਲੀ ਵਿੱਚ ਵੱਡੀ ਚੋਰੀ, ਨਕਦੀ-ਸੋਨਾ ਅਤੇ ਲਾਇਸੈਂਸੀ ਪਿਸਤੌਲ ਲੈ...

ਗੁਰਦਾਸਪੁਰ ਦੇ ਪਿੰਡ ਨੰਦਿਆਨਵਾਲੀ ਵਿੱਚ ਵੱਡੀ ਚੋਰੀ, ਨਕਦੀ-ਸੋਨਾ ਅਤੇ ਲਾਇਸੈਂਸੀ ਪਿਸਤੌਲ ਲੈ ਕੇ ਫਰਾਰ ਹੋਏ ਚੋਰ

ਗੁਰਦਾਸਪੁਰ: ਜ਼ਿਲ੍ਹੇ ਵਿੱਚ ਚੋਰੀਆਂ ਦੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ। ਤਾਜ਼ਾ ਮਾਮਲੇ ਵਿੱਚ ਚੋਰਾਂ ਨੇ ਫਤਿਹਗੜ੍ਹ ਚੂੜੀਆਂ ਨੇੜਲੇ ਪਿੰਡ ਨੰਦਿਆਨਵਾਲੀ ਵਿੱਚ ਇੱਕ ਸੁੱਤੇ ਹੋਏ ਪਰਿਵਾਰ ਨੂੰ ਨਿਸ਼ਾਨਾ ਬਣਾਉਂਦਿਆਂ ਵੱਡੀ ਚੋਰੀ ਦੀ ਘਟਨਾ ਨੂੰ ਅੰਜਾਮ ਦਿੱਤਾ।

ਮਿਲੀ ਜਾਣਕਾਰੀ ਅਨੁਸਾਰ, ਇਹ ਵਾਰਦਾਤ ਫਤਿਹਗੜ੍ਹ ਚੁੜੀਆਂ ਤੋਂ ਕਰੀਬ 5 ਕਿਲੋਮੀਟਰ ਦੂਰ ਡੇਰਾ ਰੋਡ ‘ਤੇ ਸਥਿਤ ਪਿੰਡ ਨੰਦਿਆਨਵਾਲੀ ਵਿੱਚ ਵਾਪਰੀ।

ਪੀੜਤ ਹਰਜੀਤ ਸਿੰਘ, ਜੋ ਬਿਜਲੀ ਬੋਰਡ ਤੋਂ ਸੇਵਾਮੁਕਤ ਹਨ, ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਰਾਤ ਸਮੇਂ ਘਰ ਵਿੱਚ ਸੌਂ ਰਹੇ ਸਨ, ਜਦਕਿ ਉਨ੍ਹਾਂ ਦੀ ਧੀ ਦੂਜੀ ਮੰਜ਼ਿਲ ‘ਤੇ ਆਪਣੇ ਕਮਰੇ ਵਿੱਚ ਸੀ। ਅੱਧੀ ਰਾਤ ਤੋਂ ਬਾਅਦ ਚੋਰ ਘਰ ਦੀ ਚਾਰਦੀਵਾਰੀ ਟੱਪ ਕੇ ਅੰਦਰ ਦਾਖਲ ਹੋਏ।

ਚੋਰਾਂ ਨੇ ਸਟੋਰਰੂਮ ਦੇ ਅੰਦਰ ਦੋ ਕਮਰਿਆਂ ਅਤੇ ਕਈ ਅਲਮਾਰੀਆਂ ਦੇ ਤਾਲੇ ਤੋੜ ਕੇ ਕਰੀਬ 12 ਲੱਖ ਰੁਪਏ ਦੀ ਨਕਦੀ, 4.5 ਤੋਲੇ ਸੋਨਾ ਅਤੇ ਇੱਕ ਲਾਇਸੈਂਸੀ ਪਿਸਤੌਲ ਚੋਰੀ ਕਰ ਲਿਆ। ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੁਲਜ਼ਮ ਮੌਕੇ ਤੋਂ ਫਰਾਰ ਹੋ ਗਏ।

ਪੀੜਤ ਪਰਿਵਾਰ ਅਨੁਸਾਰ, ਚੋਰ ਭੱਜਦੇ ਸਮੇਂ ਘਰ ਵਿੱਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿੱਚ ਕੈਦ ਹੋ ਗਏ ਹਨ। ਹਰਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਦੋ ਪੁੱਤਰ ਕੈਨੇਡਾ ਵਿੱਚ ਰਹਿੰਦੇ ਹਨ ਅਤੇ ਘਰ ਵਿੱਚ ਸਿਰਫ ਤਿੰਨ ਮੈਂਬਰ ਹੀ ਰਹਿੰਦੇ ਹਨ। ਉਨ੍ਹਾਂ ਪੁਲਿਸ ਤੋਂ ਮੰਗ ਕੀਤੀ ਕਿ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕੀਤਾ ਜਾਵੇ।

ਇਸ ਮਾਮਲੇ ਸਬੰਧੀ ਫਤਿਹਗੜ੍ਹ ਚੂੁੜੀਆਂ ਪੁਲਿਸ ਥਾਣਾ ਦੇ ਐਸ.ਐਚ.ਓ. ਸੁਰਿੰਦਰਪਾਲ ਸਿੰਘ ਨੇ ਕਿਹਾ ਕਿ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਦੋਸ਼ੀਆਂ ਦੀ ਭਾਲ ਜਾਰੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments