Thursday, July 16, 2026
Home Sport ਮਹਿਲਾ ਟੀ-20 ਵਿਸ਼ਵ ਕੱਪ 2026 ਲਈ ਪਾਕਿਸਤਾਨੀ ਟੀਮ ਦਾ ਐਲਾਨ

ਮਹਿਲਾ ਟੀ-20 ਵਿਸ਼ਵ ਕੱਪ 2026 ਲਈ ਪਾਕਿਸਤਾਨੀ ਟੀਮ ਦਾ ਐਲਾਨ

0
30

ਪਾਕਿਸਤਾਨ: ਪਾਕਿਸਤਾਨ ਕ੍ਰਿਕਟ ਬੋਰਡ ਨੇ ਮਹਿਲਾ ਟੀ-20 ਵਿਸ਼ਵ ਕੱਪ 2026 ਲਈ ਆਪਣੀ 15 ਮੈਂਬਰੀ ਟੀਮ ਦਾ ਐਲਾਨ ਕਰ ਦਿੱਤਾ ਹੈ। ਇਸਦੇ ਨਾਲ ਹੀ ਛੇ ਟ੍ਰੈਵਲਿੰਗ ਰਿਜ਼ਰਵ ਖਿਡਾਰੀਆਂ ਦੇ ਨਾਮ ਵੀ ਜਾਰੀ ਕੀਤੇ ਗਏ ਹਨ। ਇਹੀ ਟੀਮ ਆਇਰਲੈਂਡ ਵਿੱਚ ਹੋਣ ਵਾਲੀ ਤਿਕੋਣੀ ਸੀਰੀਜ਼ ਵਿੱਚ ਵੀ ਹਿੱਸਾ ਲਵੇਗੀ, ਜਿਸ ਵਿੱਚ ਆਇਰਲੈਂਡ ਅਤੇ ਵੈਸਟ ਇੰਡੀਜ਼ ਦੀਆਂ ਟੀਮਾਂ ਵੀ ਸ਼ਾਮਲ ਹੋਣਗੀਆਂ।

ਪਾਕਿਸਤਾਨੀ ਟੀਮ ਦੀ ਕਮਾਨ ਇੱਕ ਵਾਰ ਫਿਰ ਫਾਤਿਮਾ ਸਨਾ ਨੂੰ ਸੌਂਪੀ ਗਈ ਹੈ। ਜ਼ਿੰਬਾਬਵੇ ਖ਼ਿਲਾਫ਼ ਹਾਲੀਆ ਸੀਰੀਜ਼ ਵਿੱਚ ਪਾਕਿਸਤਾਨ ਨੇ 3-0 ਨਾਲ ਕਲੀਨ ਸਵੀਪ ਕੀਤਾ ਸੀ, ਜਿਸ ਨਾਲ ਟੀਮ ਦਾ ਮਨੋਬਲ ਕਾਫ਼ੀ ਉੱਚਾ ਹੈ।

ਪਾਕਿਸਤਾਨ ਆਪਣਾ ਵਿਸ਼ਵ ਕੱਪ ਅਭਿਆਨ 14 ਜੂਨ ਨੂੰ ਭਾਰਤ ਖ਼ਿਲਾਫ਼ ਐਜਬੈਸਟਨ ਵਿੱਚ ਸ਼ੁਰੂ ਕਰੇਗਾ। ਇਸ ਤੋਂ ਬਾਅਦ ਟੀਮ ਦੱਖਣੀ ਅਫਰੀਕਾ, ਬੰਗਲਾਦੇਸ਼, ਆਸਟ੍ਰੇਲੀਆ ਅਤੇ ਨੀਦਰਲੈਂਡਜ਼ ਨਾਲ ਭਿੜੇਗੀ।

ਪਾਕਿਸਤਾਨ ਦੀ 15 ਮੈਂਬਰੀ ਟੀਮ:
ਫਾਤਿਮਾ ਸਨਾ (ਕਪਤਾਨ), ਆਲੀਆ ਰਿਆਜ਼, ਆਇਸ਼ਾ ਜ਼ਫਰ, ਡਾਇਨਾ ਬੇਗ, ਆਇਮਾਨ ਫਾਤਿਮਾ, ਗੁਲ ਫਿਰੋਜ਼ਾ, ਇਰਮ ਜਾਵੇਦ, ਮੁਨੀਬਾ ਅਲੀ, ਨਸ਼ਰਾ ਸੰਧੂ, ਨਤਾਲੀਆ ਪਰਵੇਜ਼, ਰਮੀਨ ਸ਼ਮੀਮ, ਸਾਦੀਆ ਇਕਬਾਲ, ਸਾਇਰਾ ਜਬੀਨ, ਤਸਮੀਆ ਰੁਬਾਬ, ਤੂਬਾ ਹਸਨ।

ਟ੍ਰੈਵਲਿੰਗ ਰਿਜ਼ਰਵ:
ਅੰਬਰ ਕਾਇਨਾਤ, ਮੋਮੀਨਾ ਰਿਆਸਤ, ਸਦਾਫ ਸ਼ਮਸ, ਸਿਦਰਾ ਅਮੀਨ, ਸਈਦਾ ਅਰੂਬ ਸ਼ਾਹ, ਉਮ-ਏ-ਹਾਨੀ।

LEAVE A REPLY

Please enter your comment!
Please enter your name here