Google search engine
HomePatiala Updatesਦੁਧਾਰੂ ਪਸ਼ੂਆਂ ਵਿੱਚ ਮੂੰਹ-ਖੂਰ ਦੀ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਜਰੂਰ ਕਰਵਾਇਆ...

ਦੁਧਾਰੂ ਪਸ਼ੂਆਂ ਵਿੱਚ ਮੂੰਹ-ਖੂਰ ਦੀ ਬਿਮਾਰੀ ਤੋਂ ਬਚਾਓ ਲਈ ਟੀਕਾਕਰਨ ਜਰੂਰ ਕਰਵਾਇਆ ਜਾਵੇ- ਡਾ. ਬਿਕਰਮਜੀਤ ਸਿੰਘ

ਪਟਿਆਲਾ:

               ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ ਨੇ ਪਸ਼ੂ ਪਾਲਕਾਂ ਨੂੰ ਸੁਚੇਤ ਕਰਦੇ ਹੋਏ ਜਾਣਕਾਰੀ ਦਿੱਤੀ ਹੈ ਕਿ ਦੁਧਾਰੂ ਪਸ਼ੂਆਂ ਨੂੰ ਮੂੰਹ-ਖੂਰ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਪੰਜਾਬ ਸਰਕਾਰ ਦੇ ਉਪਰਾਲੇ ਵਜੋਂ ਪਸ਼ੂਆਂ ਵਿੱਚ ਮੁਫਤ ਟੀਕਾਕਰਨ ਕੀਤਾ ਜਾ ਰਿਹਾ ਹੈ ਤਾਂ ਜੋ ਪਸ਼ੂਆਂ ਦੀ ਦੁੱਧ ਦੀ ਪੈਦਾਵਾਰ ਵਧੀਆਂ ਹੋਵੇ ਅਤੇ ਪੰਜਾਬ ਵਿੱਚ ਦੁੱਧ ਉਤਪਾਦ ਬਾਹਰ ਭੇਜੇ ਜਾ ਸਕਣ। ਉਨ੍ਹਾਂ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਕਿ ਪਸ਼ੂਆਂ ਨੂੰ ਮੂੰਹ-ਖੂਰ ਦੀ ਭਿਆਨਕ ਬਿਮਾਰੀ ਤੋਂ ਬਚਾਅ ਲਈ ਟੀਕਾਕਰਨ ਲਾਜਮੀ ਕਰਵਾਇਆ ਜਾਵੇ।

             ਡਿਪਟੀ ਡਾਇਰੈਕਟਰ ਡਾ. ਬਿਕਰਮਜੀਤ ਸਿੰਘ ਨੇ ਅੱਗੇ ਕਿਹਾ ਕਿ ਪਸ਼ੂ ਪਾਲਣ ਵਿਭਾਗ ਦੇ ਮੰਤਰੀ ਗੁਰਮੀਤ ਸਿੰਘ ਖੁੱਡੀਆ ਦੀ ਰੀਹਨੁਮਾਈ ਤੇ ਪ੍ਰਮੁੱਖ ਸਕੱਤਰ ਰਾਹੁਲ ਭੰਡਾਰੀ ਦੀ ਦੇਖ-ਰੇਖ ਹੇਠ ਵਿਭਾਗ ਵੱਲੋਂ ਦੁਧਾਰੂ ਪਸ਼ੂਆਂ ਲਈ ਮੂੰਹ-ਖੂਰ ਵੈਕਸੀਨ ਟੀਕਾਕਰਨ ਤੋਂ ਪਹਿਲਾਂ ਪੇਟ ਦੇ ਕੀੜਿਆਂ ਦੀਆਂ ਦਵਾਈਆਂ ਮੁਫਤ ਦਿੱਤੀਆਂ ਜਾਂਦੀਆ ਹਨ ਤਾਂ ਜੋ ਪਸ਼ੂਆਂ ਵਿੱਚ ਬਿਮਾਰੀਆਂ ਨਾਲ ਲੜਨ ਲਈ ਤਾਕਤ ਅੰਦਰੂਨੀ ਤੌਰ ਤੇ ਵੱਧ ਸਕੇ ਤੇ ਉਹਨਾਂ ਦੀ ਪਾਚਨ ਪ੍ਰਣਾਲੀ ਸਹੀ ਢੰਗ ਨਾਲ ਕੰਮ ਕਰੇ ਜਿਸ ਸਦਕਾ ਦੁੱਧ ਦੀ ਪੈਦਾਵਾਰ ਹੋਰ ਵੱਧ ਜਾਂਦੀ ਹੈ।

             ਉਨ੍ਹਾਂ ਦੱਸਿਆ ਕਿ ਇਹ ਦਵਾਈਆਂ ਹਰ ਸਰਕਾਰੀ ਪਸ਼ੂ ਸੰਸਥਾ ਵੱਲੋ ਮੁਫ਼ਤ ਵੰਡੀਆਂ ਜਾਂਦੀਆ ਹਨ। ਇਸੇ ਤਰ੍ਹਾਂ 100 ਫੀਸਦੀ ਵੈਕਸੀਨੇਸ਼ਨ ਕਰਨ ਨਾਲ ਪੰਜਾਬ ਰਾਜ ਮੂੰਹ-ਖਰ ਦੀ ਬਿਮਾਰੀ ਤੋਂ ਰਹਿਤ ਘੋਸਿਤ ਹੋ ਜਾਵੇਗਾ ਅਤੇ ਦੁੱਧ ਤੋ ਬਣੇ ਪਦਾਰਥ ਬਾਹਰਲੇ ਦੇਸ਼ਾਂ ਨੂੰ ਐਕਸਪੋਰਟ ਕੀਤੇ ਜਾ ਸਕਣਗੇ। ਗੁਣਵੱਤਾ ਭਰਪੂਰ ਦੁੱਧ ਅਤੇ ਦੁੱਧ ਤੋ ਬਣੇ ਪਦਾਰਥ ਮਨੁੱਖ ਦੀ ਸਿਹਤ ਵਾਸਤੇ ਲਾਭਦਾਇਕ ਹੋਣਗੇ।

             ਜਿਲ੍ਹਾ ਪਟਿਆਲਾ ਦੇ ਸਮੂਹ ਪਸ਼ੂ ਪਾਲਕਾ ਨੂੰ ਜਾਗਰੂਕ ਕਰਦੇ ਹੋਏ ਡਾ. ਬਿਕਰਮਜੀਤ ਸਿੰਘ ਨੇ ਕਿਹਾ ਕਿ ਹਰ ਪਸ਼ੂ ਦਾ ਇਹ ਟੀਕਾਕਰਨ ਜਰੂਰ ਕਰਵਾਇਆ ਜਾਵੇ ਤਾਂ ਜੋ ਇਸ ਭਿਆਨਕ ਬਿਮਾਰੀ ਤੋਂ ਪਸ਼ੂਆਂ ਨੂੰ ਬਚਾਇਆ ਜਾ ਸਕੇ ਅਤੇ ਦੁੱਧ ਦੀ ਪੈਦਾਵਾਰ ਨੂੰ ਵਧਾਇਆ ਜਾ ਸਕੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI