Thursday, July 16, 2026
Home Haryana News ਹਰਿਆਣਾ ਦੇ 590 ਕਰੋੜ ਬੈਂਕ ਘੋਟਾਲੇ ਵਿੱਚ ਸੀਬੀਆਈ ਦੀ ਵੱਡੀ ਕਾਰਵਾਈ

ਹਰਿਆਣਾ ਦੇ 590 ਕਰੋੜ ਬੈਂਕ ਘੋਟਾਲੇ ਵਿੱਚ ਸੀਬੀਆਈ ਦੀ ਵੱਡੀ ਕਾਰਵਾਈ

0
20

ਹਰਿਆਣਾ: ਸਰਕਾਰੀ ਫੰਡਾਂ ਨਾਲ ਜੁੜੇ ਕਥਿਤ ਬੈਂਕ ਧੋਖਾਧੜੀ ਮਾਮਲੇ ਵਿੱਚ ਕੇਂਦਰੀ ਜਾਂਚ ਬਿਊਰੋ (ਸੀਬੀਆਈ) ਨੇ ਵੱਡੀ ਕਾਰਵਾਈ ਕਰਦਿਆਂ ਚੰਡੀਗੜ੍ਹ ਅਤੇ ਪੰਚਕੂਲਾ ਵਿੱਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।

ਜਾਂਚ ਏਜੰਸੀ ਮੁਤਾਬਕ 14 ਮਈ ਨੂੰ ਇੱਕੋ ਸਮੇਂ ਸੱਤ ਥਾਵਾਂ ‘ਤੇ ਛਾਪੇ ਮਾਰੇ ਗਏ, ਜਿਨ੍ਹਾਂ ਵਿੱਚ ਮੁਲਜ਼ਮਾਂ ਦੇ ਘਰ, ਵਪਾਰਕ ਅਦਾਰੇ, ਗਹਿਣਿਆਂ ਦੀਆਂ ਦੁਕਾਨਾਂ ਅਤੇ ਜਾਂਚ ਨਾਲ ਜੁੜੇ ਹੋਰ ਟਿਕਾਣੇ ਸ਼ਾਮਲ ਸਨ। ਕਾਰਵਾਈ ਦੌਰਾਨ ਵਿੱਤੀ ਦਸਤਾਵੇਜ਼, ਬੈਂਕ ਰਿਕਾਰਡ ਅਤੇ ਡਿਜੀਟਲ ਸਬੂਤ ਜ਼ਬਤ ਕੀਤੇ ਗਏ ਹਨ।

ਸੀਬੀਆਈ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ 16 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ ਅਤੇ ਜਾਂਚ ਤੇਜ਼ੀ ਨਾਲ ਅੱਗੇ ਵਧ ਰਹੀ ਹੈ।

ਮੁੱਢਲੀ ਜਾਂਚ ਅਨੁਸਾਰ ਹਰਿਆਣਾ ਸਰਕਾਰ ਦੇ ਵੱਖ-ਵੱਖ ਵਿਭਾਗਾਂ ਨਾਲ ਸੰਬੰਧਿਤ ਕਰੀਬ 590 ਕਰੋੜ ਰੁਪਏ ਇੱਕ ਬੈਂਕ ਵਿੱਚ ਫਿਕਸਡ ਡਿਪਾਜ਼ਿਟ ਵਜੋਂ ਜਮ੍ਹਾ ਕਰਵਾਏ ਗਏ ਸਨ। ਦੋਸ਼ ਹੈ ਕਿ ਕੁਝ ਬੈਂਕ ਕਰਮਚਾਰੀਆਂ ਨੇ ਨਿੱਜੀ ਵਿਚੋਲਿਆਂ ਨਾਲ ਮਿਲੀਭੁਗਤ ਕਰਕੇ ਸ਼ੈੱਲ ਕੰਪਨੀਆਂ ਅਤੇ ਸੋਨੇ ਦੀ ਖਰੀਦ ਰਾਹੀਂ ਇਹ ਰਕਮ ਗਬਨ ਕੀਤੀ।

LEAVE A REPLY

Please enter your comment!
Please enter your name here