Tuesday, August 11, 2026
Home World News ਅਬੂ ਧਾਬੀ ਜਾਣ ਵਾਲੀ ਇਤਿਹਾਦ ਫਲਾਈਟ ਨਾਲ ਵੱਡਾ ਹਾਦਸਾ ਟਲਿਆ

ਅਬੂ ਧਾਬੀ ਜਾਣ ਵਾਲੀ ਇਤਿਹਾਦ ਫਲਾਈਟ ਨਾਲ ਵੱਡਾ ਹਾਦਸਾ ਟਲਿਆ

0
31

ਅਬੂ ਧਾਬੀ: Etihad Airways ਦੀ ਅਬੂ ਧਾਬੀ ਜਾਣ ਵਾਲੀ ਫਲਾਈਟ ਨਾਲ ਅੱਜ ਇੱਕ ਵੱਡਾ ਹਾਦਸਾ ਟਲ ਗਿਆ। ਸ਼ੁਰੂਆਤੀ ਰਿਪੋਰਟਾਂ ਮੁਤਾਬਕ ਜਹਾਜ਼ ਵਿੱਚ ਕਰੀਬ 280 ਯਾਤਰੀ ਸਵਾਰ ਸਨ ਅਤੇ ਉਡਾਣ ਤੋਂ ਪਹਿਲਾਂ ਜਹਾਜ਼ ਦੇ ਖੱਬੇ ਵਿੰਗ ਨੇੜੇ ਧੂੰਆਂ ਜਾਂ ਅੱਗ ਵਰਗੀ ਸਥਿਤੀ ਨਜ਼ਰ ਆਉਣ ਕਾਰਨ ਉਡਾਣ ਰੋਕ ਦਿੱਤੀ ਗਈ। ਸਾਰੇ ਯਾਤਰੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਜਹਾਜ਼ ਤੋਂ ਬਾਹਰ ਕੱਢ ਲਿਆ ਗਿਆ ਅਤੇ ਕਿਸੇ ਵੀ ਜਾਨੀ ਨੁਕਸਾਨ ਦੀ ਖ਼ਬਰ ਨਹੀਂ ਹੈ।

ਹਾਲਾਂਕਿ ਬਾਅਦ ਵਿੱਚ ਇਤਿਹਾਦ ਏਅਰਵੇਜ਼ ਨੇ ਸਪੱਸ਼ਟ ਕੀਤਾ ਕਿ ਜਹਾਜ਼ ਵਿੱਚ ਅੱਗ ਨਹੀਂ ਲੱਗੀ ਸੀ। ਏਅਰਲਾਈਨ ਮੁਤਾਬਕ ਜਹਾਜ਼ ਨੂੰ ਇੱਕ ਤਕਨੀਕੀ ਖ਼ਰਾਬੀ ਕਾਰਨ ਗੇਟ ਵਾਪਸ ਲਿਆਂਦਾ ਗਿਆ ਸੀ। ਕੁਝ ਰਿਪੋਰਟਾਂ ਵਿੱਚ ਹਾਈਡ੍ਰੌਲਿਕ ਲੀਕ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਿਸ ਤੋਂ ਬਾਅਦ ਜਹਾਜ਼ ਨੂੰ ਉਡਾਣ ਲਈ ਅਣਫਿੱਟ ਕਰਾਰ ਦਿੱਤਾ ਗਿਆ।

ਅਧਿਕਾਰੀਆਂ ਮੁਤਾਬਕ ਸੁਰੱਖਿਆ ਪ੍ਰੋਟੋਕੋਲ ਦੇ ਤਹਿਤ ਐਮਰਜੈਂਸੀ ਸੇਵਾਵਾਂ ਤੁਰੰਤ ਮੌਕੇ ‘ਤੇ ਪਹੁੰਚੀਆਂ ਅਤੇ ਸਥਿਤੀ ਨੂੰ ਕਾਬੂ ਵਿੱਚ ਰੱਖਿਆ ਗਿਆ। ਫਲਾਈਟ ਬਾਅਦ ਵਿੱਚ ਰੱਦ ਕਰ ਦਿੱਤੀ ਗਈ।

LEAVE A REPLY

Please enter your comment!
Please enter your name here