Google search engine
HomeNationalਉੱਤਰਾਖੰਡ ਦੇ ਸਕੂਲ ਨੇੜੇ ਤੇਂਦੂਏ ਦਿਖਣ ਨਾਲ ਦਹਿਸ਼ਤ, ਦੋ ਦਿਨ ਲਈ ਛੁੱਟੀ...

ਉੱਤਰਾਖੰਡ ਦੇ ਸਕੂਲ ਨੇੜੇ ਤੇਂਦੂਏ ਦਿਖਣ ਨਾਲ ਦਹਿਸ਼ਤ, ਦੋ ਦਿਨ ਲਈ ਛੁੱਟੀ ਐਲਾਨ

ਉੱਤਰਾਖੰਡ: ਗੜ੍ਹਵਾਲ ਜ਼ਿਲ੍ਹੇ ਦੇ ਏਕੇਸ਼ਵਰ ਬਲਾਕ ਵਿੱਚ ਸਥਿਤ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਨੇੜੇ ਦੋ ਤੇਂਦੂਆ ਦਿਖਾਈ ਦੇਣ ਤੋਂ ਬਾਅਦ ਪ੍ਰਸ਼ਾਸਨ ਨੇ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਸੋਮਵਾਰ ਅਤੇ ਮੰਗਲਵਾਰ ਲਈ ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕੀਤੇ ਹਨ।

ਘਟਨਾ ਸ਼ਨੀਵਾਰ ਸਵੇਰੇ ਉਸ ਵੇਲੇ ਵਾਪਰੀ ਜਦੋਂ ਸਾਸਨ ਦੇ ਸਰਕਾਰੀ ਪ੍ਰਾਇਮਰੀ ਸਕੂਲ ਵਿੱਚ ਬੱਚੇ ਸਵੇਰ ਦੀ ਪ੍ਰਾਰਥਨਾ ਸਭਾ ਲਈ ਇਕੱਠੇ ਹੋ ਰਹੇ ਸਨ। ਇਸ ਦੌਰਾਨ ਇੱਕ ਸਥਾਨਕ ਟੈਕਸੀ ਡਰਾਈਵਰ ਸ਼ੁਭਮ ਰਾਵਤ ਨੇ ਸਕੂਲ ਦੀ ਚਾਰਦੀਵਾਰੀ ਨੇੜੇ ਤੇਂਦੂਏ ਦੇਖੇ ਅਤੇ ਤੁਰੰਤ ਹਾਰਨ ਵਜਾ ਕੇ ਸਕੂਲ ਸਟਾਫ ਨੂੰ ਸਚੇਤ ਕੀਤਾ।

ਅਧਿਆਪਕਾਂ ਨੇ ਫੌਰੀ ਕਾਰਵਾਈ ਕਰਦਿਆਂ ਸਾਰੇ ਬੱਚਿਆਂ ਨੂੰ ਕਲਾਸਰੂਮਾਂ ਦੇ ਅੰਦਰ ਸੁਰੱਖਿਅਤ ਕੀਤਾ, ਜਦਕਿ ਪਿੰਡ ਵਾਸੀਆਂ ਨੇ ਉੱਚੀਆਂ ਆਵਾਜ਼ਾਂ ਅਤੇ ਪੱਥਰਾਂ ਦੀ ਮਦਦ ਨਾਲ ਜਾਨਵਰਾਂ ਨੂੰ ਜੰਗਲ ਵੱਲ ਭਜਾਇਆ।

ਸਹਾਇਕ ਅਧਿਆਪਕ ਵਿਕਾਸ ਚੰਦਰ ਕੈਂਥੋਲਾ ਨੇ ਦੱਸਿਆ ਕਿ ਘਟਨਾ ਨੇ ਸਿਰਫ਼ ਇੱਕ ਸਕੂਲ ਹੀ ਨਹੀਂ, ਸਗੋਂ ਨੇੜਲੇ 14 ਸਕੂਲਾਂ ਵਿੱਚ ਵੀ ਦਹਿਸ਼ਤ ਦਾ ਮਾਹੌਲ ਪੈਦਾ ਕਰ ਦਿੱਤਾ ਹੈ।

ਪਿੰਡ ਵਾਸੀਆਂ ਨੇ ਸਕੂਲ ਨੂੰ ਹੋਰ ਸੁਰੱਖਿਅਤ ਥਾਂ ’ਤੇ ਸ਼ਿਫਟ ਕਰਨ ਅਤੇ ਜੰਗਲੀ ਜਾਨਵਰਾਂ ਨੂੰ ਕਾਬੂ ਕਰਨ ਲਈ ਤੁਰੰਤ ਕਾਰਵਾਈ ਦੀ ਮੰਗ ਕੀਤੀ ਹੈ। ਇਸ ਮਾਮਲੇ ਤੋਂ ਬਾਅਦ ਜੰਗਲਾਤ ਵਿਭਾਗ ਦੀ ਟੀਮ ਮੌਕੇ ’ਤੇ ਪਹੁੰਚੀ ਅਤੇ ਖੇਤਰ ਵਿੱਚ ਗਸ਼ਤ ਅਤੇ ਨਿਗਰਾਨੀ ਵਧਾ ਦਿੱਤੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments

ENGLISH HINDI