Tuesday, August 11, 2026
Home Punjab ਅੱਜ ਐਲਾਨੇ ਜਾਣਗੇ PSEB ਦਸਵੀਂ ਜਮਾਤ ਦੇ ਨਤੀਜੇ

ਅੱਜ ਐਲਾਨੇ ਜਾਣਗੇ PSEB ਦਸਵੀਂ ਜਮਾਤ ਦੇ ਨਤੀਜੇ

0
38

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਅੱਜ ਦਸਵੀਂ ਜਮਾਤ ਦੇ ਨਤੀਜੇ ਐਲਾਨੇ ਜਾਣਗੇ। ਬੋਰਡ ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਦੁਪਹਿਰ 12:30 ਵਜੇ ਰਸਮੀ ਤੌਰ ’ਤੇ ਨਤੀਜਿਆਂ ਦਾ ਐਲਾਨ ਕਰਨਗੇ। ਇਹ ਸਮਾਂ ਬੋਰਡ ਪ੍ਰਬੰਧਨ ਵੱਲੋਂ ਪੁਸ਼ਟ ਕੀਤਾ ਗਿਆ ਹੈ।
ਨਤੀਜੇ ਜਾਰੀ ਹੋਣ ਤੋਂ ਬਾਅਦ ਵਿਦਿਆਰਥੀ ਬੋਰਡ ਦੀ ਅਧਿਕਾਰਤ ਵੈੱਬਸਾਈਟ PSEB Official Website ’ਤੇ ਜਾ ਕੇ ਆਪਣੇ ਰੋਲ ਨੰਬਰ ਜਾਂ ਨਾਮ ਰਾਹੀਂ ਨਤੀਜੇ ਦੇਖ ਸਕਣਗੇ। ਕੁਝ ਮਾਮਲਿਆਂ ਵਿੱਚ ਨਤੀਜੇ ਪਾਰਟਨਰ ਰਿਜ਼ਲਟ ਪੋਰਟਲ ਰਾਹੀਂ ਵੀ ਦਿਖਾਏ ਜਾ ਸਕਦੇ ਹਨ।
ਇਸ ਸਾਲ ਦਸਵੀਂ ਜਮਾਤ ਦੀਆਂ ਪ੍ਰੀਖਿਆਵਾਂ 1 ਮਾਰਚ ਤੋਂ 1 ਅਪ੍ਰੈਲ ਤੱਕ ਕਰਵਾਈਆਂ ਗਈਆਂ ਸਨ, ਜਿਸ ਵਿੱਚ ਲਗਭਗ 2.84 ਲੱਖ ਵਿਦਿਆਰਥੀਆਂ ਨੇ ਹਿੱਸਾ ਲਿਆ। ਬੋਰਡ ਵੱਲੋਂ ਵਿਦਿਆਰਥੀਆਂ ਦੀ ਸਹੂਲਤ ਲਈ ਹੈਲਪਲਾਈਨ ਨੰਬਰ 9549161161 ਵੀ ਜਾਰੀ ਕੀਤਾ ਗਿਆ ਹੈ, ਤਾਂ ਜੋ ਨਤੀਜੇ ਦੇਖਣ ਦੌਰਾਨ ਆਉਣ ਵਾਲੀ ਕਿਸੇ ਵੀ ਤਕਨੀਕੀ ਸਮੱਸਿਆ ਲਈ ਮਦਦ ਲਈ ਜਾ ਸਕੇ।
ਜੇ ਵੈੱਬਸਾਈਟ ’ਤੇ ਜ਼ਿਆਦਾ ਟ੍ਰੈਫਿਕ ਕਾਰਨ ਸਮੱਸਿਆ ਆਏ, ਤਾਂ ਵਿਦਿਆਰਥੀ ਡਿਜ਼ੀਲਾਕਰ ਰਾਹੀਂ ਵੀ ਆਪਣੀ ਡਿਜ਼ਿਟਲ ਮਾਰਕਸ਼ੀਟ ਵੇਖ ਸਕਦੇ ਹਨ।

LEAVE A REPLY

Please enter your comment!
Please enter your name here