HomeNationalਹਿਮਾਚਲ ਵਿੱਚ 100 ਹੋਰ ਸਰਕਾਰੀ ਸਕੂਲਾਂ ਦੇ ਮਰਜ/ਬੰਦ ਕਰਨ ਦੀ ਤਿਆਰੀ, ਚਰਚਾ...

ਹਿਮਾਚਲ ਵਿੱਚ 100 ਹੋਰ ਸਰਕਾਰੀ ਸਕੂਲਾਂ ਦੇ ਮਰਜ/ਬੰਦ ਕਰਨ ਦੀ ਤਿਆਰੀ, ਚਰਚਾ ਤੇਜ਼

ਹਿਮਾਚਲ ਪ੍ਰਦੇਸ਼: ਸਰਕਾਰੀ ਸਕੂਲਾਂ ਨੂੰ ਬੰਦ ਕਰਨ ਜਾਂ ਨੇੜਲੇ ਸਕੂਲਾਂ ਨਾਲ ਮਰਜ ਕਰਨ ਦੇ ਮਾਮਲੇ ‘ਤੇ ਇੱਕ ਵਾਰ ਫਿਰ ਸਿਆਸੀ ਅਤੇ ਸਮਾਜਿਕ ਚਰਚਾ ਤੇਜ਼ ਹੋਣ ਦੀ ਸੰਭਾਵਨਾ ਬਣ ਗਈ ਹੈ। ਸੁਖਵਿੰਦਰ ਸਿੰਘ ਸੁੱਖੂ ਦੀ ਅਗਵਾਈ ਵਾਲੀ ਸਰਕਾਰ ਹੁਣ ਕਰੀਬ 100 ਹੋਰ ਸਰਕਾਰੀ ਸਕੂਲਾਂ ਨੂੰ ਬੰਦ ਕਰਨ ਜਾਂ ਮਿਲਾਉਣ ਦੀ ਤਿਆਰੀ ਕਰ ਰਹੀ ਹੈ।

ਜਾਣਕਾਰੀ ਅਨੁਸਾਰ, ਹਿਮਾਚਲ ਪ੍ਰਦੇਸ਼ ਸਕੂਲ ਸਿੱਖਿਆ ਡਾਇਰੈਕਟੋਰੇਟ ਵੱਲੋਂ ਇਸ ਸਬੰਧੀ ਪ੍ਰਸਤਾਵ ਤਿਆਰ ਕਰਕੇ ਸਰਕਾਰ ਨੂੰ ਭੇਜਿਆ ਗਿਆ ਹੈ। ਸਿੱਖਿਆ ਮੰਤਰੀ ਰੋਹਿਤ ਠਾਕੁਰ ਨੇ ਵੀ ਇਸਦੀ ਪੁਸ਼ਟੀ ਕੀਤੀ ਹੈ। ਮੀਡੀਆ ਰਿਪੋਰਟਾਂ ਮੁਤਾਬਕ, ਪੰਜ ਤੋਂ ਘੱਟ ਵਿਦਿਆਰਥੀਆਂ ਜਾਂ ਜ਼ੀਰੋ ਦਾਖਲੇ ਵਾਲੇ ਸਕੂਲਾਂ ਨੂੰ ਨਿਯਮਾਂ ਅਨੁਸਾਰ ਮਰਜ ਕਰਨ ਦੀ ਯੋਜਨਾ ‘ਤੇ ਕੰਮ ਚੱਲ ਰਿਹਾ ਹੈ।

ਸਰਕਾਰ ਦਾ ਕਹਿਣਾ ਹੈ ਕਿ ਘੱਟ ਵਿਦਿਆਰਥੀ ਗਿਣਤੀ ਵਾਲੇ ਸਕੂਲਾਂ ‘ਤੇ ਵੱਡੇ ਸਰੋਤ ਖਰਚ ਹੋ ਰਹੇ ਹਨ, ਇਸ ਲਈ ਸਿੱਖਿਆ ਦੀ ਗੁਣਵੱਤਾ ਸੁਧਾਰਣ ਅਤੇ ਸਰੋਤਾਂ ਦੀ ਬਿਹਤਰ ਵਰਤੋਂ ਲਈ ਇਹ ਕਦਮ ਚੁੱਕਿਆ ਜਾ ਰਿਹਾ ਹੈ।

ਹਾਲਾਂਕਿ ਇਸ ਫੈਸਲੇ ਨੇ ਦੂਰ-ਦੁਰਾਡੇ ਪਹਾੜੀ ਇਲਾਕਿਆਂ ਵਿੱਚ ਰਹਿੰਦੇ ਲੋਕਾਂ ਅਤੇ ਵਿਰੋਧੀ ਧਿਰ ਦੀ ਚਿੰਤਾ ਵਧਾ ਦਿੱਤੀ ਹੈ। ਲੋਕਾਂ ਦਾ ਮੰਨਣਾ ਹੈ ਕਿ ਸਕੂਲ ਬੰਦ ਹੋਣ ਨਾਲ ਬੱਚਿਆਂ ਨੂੰ ਲੰਬੀਆਂ ਦੂਰੀਆਂ ਤੈਅ ਕਰਨੀ ਪੈ ਸਕਦੀ ਹੈ, ਜਿਸ ਨਾਲ ਪੜ੍ਹਾਈ ਪ੍ਰਭਾਵਿਤ ਹੋ ਸਕਦੀ ਹੈ।

ਇਸ ਤੋਂ ਪਹਿਲਾਂ ਵੀ ਹਿਮਾਚਲ ਸਰਕਾਰ ਵੱਲੋਂ ਸੈਂਕੜੇ ਸਕੂਲ ਬੰਦ ਜਾਂ ਮਰਜ ਕੀਤੇ ਜਾ ਚੁੱਕੇ ਹਨ। ਮਾਰਚ 2026 ਵਿੱਚ ਵਿਧਾਨ ਸਭਾ ਵਿੱਚ ਦਿੱਤੀ ਜਾਣਕਾਰੀ ਮੁਤਾਬਕ, ਪਿਛਲੇ ਤਿੰਨ ਸਾਲਾਂ ਦੌਰਾਨ 774 ਸਕੂਲ ਬੰਦ ਅਤੇ 532 ਸਕੂਲ ਨੇੜਲੇ ਸਕੂਲਾਂ ਨਾਲ ਮਰਜ ਕੀਤੇ ਗਏ ਸਨ।

ਹੁਣ 100 ਹੋਰ ਸਕੂਲਾਂ ਦੇ ਸੰਭਾਵਿਤ ਮਰਜ/ਬੰਦ ਹੋਣ ਨਾਲ ਸੂਬੇ ਦੀ ਸਿੱਖਿਆ ਨੀਤੀ ਨੂੰ ਲੈ ਕੇ ਸਿਆਸੀ ਤਕਰਾਰ ਹੋਰ ਤੇਜ਼ ਹੋ ਸਕਦੀ ਹੈ।

 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments