Tuesday, August 11, 2026
Home Punjab Mansa ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਬਹਿਣੀਵਾਲ ਤੋਂ ਵਾਇਆ ਮਾਨਸਾ ਤੋਂ ਜੋਗਾ ਰੂਟ ਏਰੀਆ, ਅਨਾਜ ਮੰਡੀ...

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਬਹਿਣੀਵਾਲ ਤੋਂ ਵਾਇਆ ਮਾਨਸਾ ਤੋਂ ਜੋਗਾ ਰੂਟ ਏਰੀਆ, ਅਨਾਜ ਮੰਡੀ ਬਹਿਣੀਵਾਲ ਤੇ ਅਰਵਿੰਦ ਨਗਰ ਮਾਨਸਾ ਨੋ ਡਰੋਨ ਜੋਨ ਘੋਸ਼ਿਤ

0
30

ਮਾਨਸਾ: ਜ਼ਿਲ੍ਹਾ ਮੈਜਿਸਟ੍ਰੇਟ ਸ਼੍ਰੀਮਤੀ ਨਵਜੋਤ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਪ੍ਰਾਪਤ ਅਧਿਕਾਰਾਂ ਦੀ ਵਰਤੋਂ ਕਰਦਿਆਂ ਵੀ.ਵੀ.ਆਈ.ਪੀ./ਵੀ.ਆਈ.ਪੀ. ਦੀ ਸੁਰੱਖਿਆ ਦੇ ਮੱਦੇਨਜ਼ਰ ਪਿੰਡ ਬਹਿਣੀਵਾਲ ਤੋਂ ਵਾਇਆ ਮਾਨਸਾ ਤੋਂ ਜੋਗਾ ਤੱਕ ਦੇ ਰੂਟ ਏਰੀਆ, ਅਨਾਜ ਮੰਡੀ ਪਿੰਡ ਬਹਿਣੀਵਾਲ ਅਤੇ ਅਰਵਿੰਦ ਨਗਰ ਮਾਨਸਾ ਨੂੰ ਰੈਡ ਜੋਨ (ਨੋ ਡਰੋਨ ਜੋਨ) ਘੋਸ਼ਿਤ ਕਰਦੇ ਹੋਏ ਡਰੋਨ ਕੈਮਰਿਆਂ ਨੂੰ ਉਡਾਉਣ ਤੇ ਪੂਰਨ ਤੌਰ ਤੇ ਪਾਬੰਦੀ ਲਗਾਈ ਹੈ।

            ਹੁਕਮ ਵਿੱਚ ਉਨ੍ਹਾਂ ਕਿਹਾ ਕਿ ਸੀਨੀਅਰ ਕਪਤਾਨ ਪੁਲਿਸ ਵੱਲੋਂ ਪ੍ਰਾਪਤ ਪੱਤਰ ਅਨੁਸਾਰ ਮਾਨਯੋਗ ਮੁੱਖ ਮੰਤਰੀ ਪੰਜਾਬ ਸ਼ੁਕਰਾਨਾ ਯਾਤਰਾ ਦੇ ਸਬੰਧ ਵਿੱਚ ਤਲਵੰਡੀ ਸਾਬੋ ਤੋਂ ਜ਼ਿਲ੍ਹਾ ਮਾਨਸਾ ਦੀ ਹੱਦ ਪਿੰਡ ਬਹਿਣੀਵਾਲ ਤੋਂ ਹੁੰਦੇ ਹੋਏ ਅਨਾਜ ਮੰਡੀ ਬਹਿਣੀਵਾਲ ਅਤੇ ਅਰਵਿੰਦ ਨਗਰ ਮਾਨਸਾ ਵਿਖੇ ਨੁਕੜ ਮੀਟਿੰਗਾਂ ਕਰਨਗੇ ਅਤੇ ਇਸ ਉਪਰੰਤ ਵਾਇਆ ਮਾਨਸਾ ਤੋਂ ਜੋਗਾ ਹੁੰਦਿਆਂ ਜ਼ਿਲ੍ਹਾ ਬਰਨਾਲਾ ਲਈ ਰਵਾਨਾ ਹੋਣਗੇ।

            ਇਸ ਲਈ ਵੀ.ਵੀ.ਆਈ.ਪੀ./ਵੀ.ਆਈ.ਪੀ. ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਪਿੰਡ ਬਹਿਣੀਵਾਲ ਤੋਂ ਵਾਇਆ ਮਾਨਸਾ ਤੋਂ ਜੋਗਾ ਤੱਕ ਦੇ ਰੂਟ ਏਰੀਆ, ਅਨਾਜ ਮੰਡੀ ਬਹਿਣੀਵਾਲ ਅਤੇ ਅਰਵਿੰਦ ਨਗਰ ਮਾਨਸਾ ਨੂੰ ਰੈਡ ਜੋਨ ਘੋਸ਼ਿਤ ਕਰਕੇ ਨੋ ਡਰੋਨ ਜੋਨ ਐਲਾਨਿਆ ਜਾਂਦਾ ਹੈ ਅਤੇ ਕਿਸੇ ਨੂੰ ਵੀ ਡਰੋਨ ਕੈਮਰਾ ਉਡਾਉਣ ਦੀ ਇਜਾਜ਼ਤ ਨਹੀ ਹੋਵੇਗੀ। ਇਸ ਹੁਕਮ ਤੋਂ, ਅਧਿਕਾਰਤ ਤੌਰ ਉਤੇ ਵਰਤੇ ਜਾਣ ਵਾਲੇ ਡਰੋਨ ਨੂੰ ਛੋਟ ਹੋਵੇਗੀ।

            ਇਹ ਹੁਕਮ 8 ਮਈ 2026 ਲਈ ਲਾਗੂ ਰਹੇਗਾ।

 

LEAVE A REPLY

Please enter your comment!
Please enter your name here