Home National ਰਾਸ਼ਟਰਪਤੀ ਭਵਨ ‘ਚ ਮੁੱਖ ਮੰਤਰੀ ਮਾਨ ਦੀ ਅਹਿਮ ਮੁਲਾਕਾਤ, ਰਾਜ ਸਭਾ ਮੈਂਬਰਾਂ...

ਰਾਸ਼ਟਰਪਤੀ ਭਵਨ ‘ਚ ਮੁੱਖ ਮੰਤਰੀ ਮਾਨ ਦੀ ਅਹਿਮ ਮੁਲਾਕਾਤ, ਰਾਜ ਸਭਾ ਮੈਂਬਰਾਂ ਦੇ ਮਾਮਲੇ ‘ਤੇ ਉਠਾਈ ਆਵਾਜ਼

0
32

ਨਵੀਂ ਦਿੱਲੀ: ਭਗਵੰਤ ਮਾਨ ਨੇ ਅੱਜ 5 ਮਈ 2026 ਨੂੰ ਰਾਸ਼ਟਰਪਤੀ ਭਵਨ ਵਿਖੇ ਦ੍ਰੋਪਦੀ ਮੁਰਮੂ ਨਾਲ ਮੁਲਾਕਾਤ ਕੀਤੀ। ਇਸ ਮੀਟਿੰਗ ਦੌਰਾਨ ਮੁੱਖ ਮੰਤਰੀ ਮਾਨ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰਾਂ ਦੇ ਭਾਜਪਾ ਵਿੱਚ ਸ਼ਾਮਲ ਹੋਣ ਦੇ ਮਾਮਲੇ ਨੂੰ ਰਾਸ਼ਟਰਪਤੀ ਸਾਹਮਣੇ ਉਠਾਇਆ।

ਮੁੱਖ ਮੰਤਰੀ ਮਾਨ ਨੇ ਰਾਸ਼ਟਰਪਤੀ ਕੋਲ ਮੰਗ ਰੱਖੀ ਕਿ ਪਾਰਟੀ ਛੱਡਣ ਵਾਲੇ ਸੰਸਦ ਮੈਂਬਰਾਂ ਦੀ ਮੈਂਬਰਸ਼ਿਪ ਰੱਦ ਕੀਤੀ ਜਾਵੇ ਅਤੇ ਲੋਕਤੰਤਰਿਕ ਕਦਰਾਂ-ਕੀਮਤਾਂ ਦੀ ਰੱਖਿਆ ਲਈ ਸੰਵਿਧਾਨਕ ਕਦਮ ਚੁੱਕੇ ਜਾਣ। ਉਨ੍ਹਾਂ ਨਾਲ ਪੰਜਾਬ ਦੇ ‘ਆਪ’ ਵਿਧਾਇਕ ਵੀ ਦਿੱਲੀ ਗਏ ਸਨ, ਹਾਲਾਂਕਿ ਮੁਲਾਕਾਤ ਲਈ ਸਿਰਫ਼ ਮੁੱਖ ਮੰਤਰੀ ਨੂੰ ਹੀ ਅੰਦਰ ਜਾਣ ਦੀ ਇਜਾਜ਼ਤ ਮਿਲੀ।

ਮੁਲਾਕਾਤ ਤੋਂ ਬਾਅਦ ਮਾਨ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਵੱਲੋਂ ਦਿੱਤੇ ਫਤਵੇ ਨਾਲ “ਧੋਖਾ” ਹੋਇਆ ਹੈ ਅਤੇ ਇਸ ਮਾਮਲੇ ਵਿੱਚ ਲੋਕਤੰਤਰ ਦੀ ਰੱਖਿਆ ਜ਼ਰੂਰੀ ਹੈ।

 

LEAVE A REPLY

Please enter your comment!
Please enter your name here