Home National ਦਿੱਲੀ ਵਿੱਚ ਖਰਾਬ ਮੌਸਮ ਕਾਰਨ ਉਡਾਣਾਂ ਪ੍ਰਭਾਵਿਤ

ਦਿੱਲੀ ਵਿੱਚ ਖਰਾਬ ਮੌਸਮ ਕਾਰਨ ਉਡਾਣਾਂ ਪ੍ਰਭਾਵਿਤ

0
43

ਨਵੀਂ ਦਿੱਲੀ: ਵਿੱਚ ਬਦਲਦੇ ਮੌਸਮੀ ਹਾਲਾਤਾਂ ਨੇ ਇੱਕ ਵਾਰ ਫਿਰ ਹਵਾਈ ਯਾਤਰਾ ‘ਤੇ ਅਸਰ ਪਾਇਆ ਹੈ, ਜਿਸ ਕਾਰਨ ਇੰਡੀਗੋ ਨੇ ਯਾਤਰੀਆਂ ਲਈ ਟ੍ਰੈਵਲ ਐਡਵਾਇਜ਼ਰੀ ਜਾਰੀ ਕਰ ਦਿੱਤੀ ਹੈ। ਏਅਰਲਾਈਨ ਨੇ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪਲੇਟਫਾਰਮ X (Twitter) ‘ਤੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਦਿੱਲੀ ਵਿੱਚ ਖਰਾਬ ਮੌਸਮ ਕਾਰਨ ਕਈ ਉਡਾਣਾਂ ਦੇ ਸਮੇਂ ਵਿੱਚ ਦੇਰੀ ਅਤੇ ਤਬਦੀਲੀਆਂ ਆ ਰਹੀਆਂ ਹਨ। ਕੰਪਨੀ ਵੱਲੋਂ ਕਿਹਾ ਗਿਆ ਹੈ ਕਿ ਸਥਿਤੀ ‘ਤੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਜਿਵੇਂ ਹੀ ਹਾਲਾਤ ਸੁਧਰਨ, ਉਡਾਣਾਂ ਨੂੰ ਨਾਰਮਲ ਕੀਤਾ ਜਾ ਸਕੇ ਅਤੇ ਯਾਤਰੀਆਂ ਨੂੰ ਘੱਟ ਤੋਂ ਘੱਟ ਅਸੁਵਿਧਾ ਹੋਵੇ।

ਐਡਵਾਇਜ਼ਰੀ ਵਿੱਚ ਯਾਤਰੀਆਂ ਨੂੰ ਸਲਾਹ ਦਿੱਤੀ ਗਈ ਹੈ ਕਿ ਉਹ ਏਅਰਪੋਰਟ ਜਾਣ ਤੋਂ ਪਹਿਲਾਂ ਆਪਣੀ ਉਡਾਣ ਦਾ ਸਟੇਟਸ ਵੈੱਬਸਾਈਟ ਜਾਂ ਐਪ ‘ਤੇ ਜ਼ਰੂਰ ਚੈੱਕ ਕਰਨ ਅਤੇ ਸਮੇਂ ਤੋਂ ਪਹਿਲਾਂ ਘਰੋਂ ਨਿਕਲਣ, ਕਿਉਂਕਿ ਮੌਸਮ ਦੇ ਪ੍ਰਭਾਵ ਕਾਰਨ ਸੜਕਾਂ ‘ਤੇ ਆਵਾਜਾਈ ਵੀ ਹੌਲੀ ਹੋ ਸਕਦੀ ਹੈ। ਏਅਰਲਾਈਨ ਨੇ ਯਾਤਰੀਆਂ ਦੀ ਸੁਰੱਖਿਆ ਅਤੇ ਸੁਵਿਧਾ ਨੂੰ ਆਪਣੀ ਪਹਿਲੀ ਤਰਜੀਹ ਦੱਸਦਿਆਂ ਕਿਹਾ ਹੈ ਕਿ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਜੋ ਯਾਤਰਾ ਸੁਚਾਰੂ ਬਣਾਈ ਜਾ ਸਕੇ।

ਦੱਸਣਯੋਗ ਹੈ ਕਿ 18 ਅਪ੍ਰੈਲ ਦੀ ਸ਼ਾਮ ਨੂੰ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਮਾੜੀ ਦ੍ਰਿਸ਼ਟੀ ਅਤੇ ਅਸਥਿਰ ਮੌਸਮ ਕਾਰਨ ਕਈ ਉਡਾਣਾਂ ਦੇਰੀ ਨਾਲ ਚੱਲੀਆਂ, ਜਿਸ ਨਾਲ ਸੈਂਕੜੇ ਯਾਤਰੀ ਪ੍ਰਭਾਵਿਤ ਹੋਏ। ਕੁਝ ਉਡਾਣਾਂ ਨੂੰ ਮੁੜ ਤਹਿ ਕੀਤਾ ਗਿਆ ਜਦਕਿ ਕੁਝ ਨੂੰ ਅਸਥਾਈ ਤੌਰ ‘ਤੇ ਰੋਕਣਾ ਪਿਆ। ਹਾਲਾਂਕਿ ਹਵਾਈ ਅੱਡੇ ‘ਤੇ ਕੰਮ ਜਾਰੀ ਰਿਹਾ, ਪਰ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਉਡਾਣਾਂ ਦੀ ਗਤੀ ਹੌਲੀ ਕਰਨੀ ਪਈ, ਜਿਸ ਕਾਰਨ ਯਾਤਰੀਆਂ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

LEAVE A REPLY

Please enter your comment!
Please enter your name here