HomePunjab “ਸਰਹਿੰਦ ‘ਚ ਮਾਨ ਦੇ ਵੱਡੇ ਐਲਾਨ, ਕਿਸਾਨੀ, ਬਿਜਲੀ ਤੇ ਕਾਨੂੰਨ ‘ਚ ਸੁਧਾਰਾਂ...

 “ਸਰਹਿੰਦ ‘ਚ ਮਾਨ ਦੇ ਵੱਡੇ ਐਲਾਨ, ਕਿਸਾਨੀ, ਬਿਜਲੀ ਤੇ ਕਾਨੂੰਨ ‘ਚ ਸੁਧਾਰਾਂ ਦੀ ਰਾਹ”

ਸਰਹਿੰਦ/ਫ਼ਤਹਿਗੜ੍ਹ ਸਾਹਿਬ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਰਹਿੰਦ ਵਿਖੇ ਆਮ ਆਦਮੀ ਕਲੀਨਿਕਾਂ ਦੇ ਉਦਘਾਟਨ ਮੌਕੇ ਸੰਬੋਧਨ ਕਰਦਿਆਂ ਸੂਬੇ ਦੇ ਵਿਕਾਸ ਅਤੇ ਕਿਸਾਨੀ ਨਾਲ ਜੁੜੇ ਕਈ ਅਹਿਮ ਐਲਾਨ ਕੀਤੇ ਅਤੇ ਨਾਲ ਹੀ ਵਿਰੋਧੀਆਂ ‘ਤੇ ਤਿੱਖੇ ਹਮਲੇ ਵੀ ਕੀਤੇ। ਆਪਣੇ ਸੰਬੋਧਨ ਦੌਰਾਨ ਉਨ੍ਹਾਂ ਦੱਸਿਆ ਕਿ ਪੰਜਾਬ ਦੇ ਖੇਤਾਂ ਵਿੱਚੋਂ ਬਿਜਲੀ ਦੇ ਖੰਭੇ ਹਟਾ ਕੇ ਅੰਡਰਗਰਾਊਂਡ ਬਿਜਲੀ ਸਪਲਾਈ ਸ਼ੁਰੂ ਕੀਤੀ ਜਾਵੇਗੀ, ਜਿਸ ਨਾਲ ਨਾ ਸਿਰਫ਼ ਅੱਗ ਲੱਗਣ ਦੇ ਖ਼ਤਰੇ ਘਟਣਗੇ ਸਗੋਂ ਖੰਭਿਆਂ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਵੀ ਬਚਾਅ ਹੋਵੇਗਾ। ਉਨ੍ਹਾਂ ਕਿਹਾ ਕਿ ਹੁਣ ਕਿਸਾਨਾਂ ਨੂੰ ਰਾਤ ਦੇ ਸਮੇਂ ਪਾਣੀ ਲਾਉਣ ਦੀ ਲੋੜ ਨਹੀਂ ਰਹੇਗੀ, ਕਿਉਂਕਿ ਦਿਨ ਦੇ ਸਮੇਂ ਹੀ ਬਿਜਲੀ ਮੁਹੱਈਆ ਕਰਵਾਈ ਜਾ ਰਹੀ ਹੈ।

ਇਸ ਮੌਕੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਆਮ ਲੋਕਾਂ ਦੀ ਪਾਰਟੀ ਦੱਸਦਿਆਂ ਕਿਹਾ ਕਿ ਇਹ ਸੱਤਾ ਲਈ ਨਹੀਂ ਸਗੋਂ ਸੇਵਾ ਲਈ ਕੰਮ ਕਰਦੀ ਹੈ ਅਤੇ ਜਿੱਥੇ ਰਵਾਇਤੀ ਪਾਰਟੀਆਂ ਦੀ ਸਿਆਸਤ ਕੁਰਸੀ ਦੇ ਗੇੜੇ ‘ਚ ਘੁੰਮਦੀ ਹੈ, ਉੱਥੇ “ਆਪ” ਦੀ ਸਿਆਸਤ ਸਿਹਤ, ਸਿੱਖਿਆ ਅਤੇ ਕਿਸਾਨੀ ਵਰਗੇ ਅਸਲ ਮੁੱਦਿਆਂ ‘ਤੇ ਕੇਂਦ੍ਰਿਤ ਹੈ। ਮੁੱਖ ਮੰਤਰੀ ਨੇ ਧਾਰਮਿਕ ਅਦਬ ਦੀ ਰੱਖਿਆ ਲਈ ਵੀ ਵੱਡਾ ਐਲਾਨ ਕਰਦਿਆਂ ਕਿਹਾ ਕਿ 13 ਅਪ੍ਰੈਲ ਨੂੰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਜਾਵੇਗਾ, ਜਿਸ ਵਿੱਚ ਗੁਰੂ ਗ੍ਰੰਥ ਸਾਹਿ ਨਾਲ ਬੇਅਦਬੀ ਕਰਨ ਵਾਲਿਆਂ ਲਈ ਘੱਟੋ-ਘੱਟ 10 ਸਾਲ ਦੀ ਸਜ਼ਾ ਅਤੇ ਵੱਧ ਤੋਂ ਵੱਧ ਉਮਰ ਕੈਦ ਦੀ ਸਜ਼ਾ ਦੇ ਪ੍ਰਬੰਧ ਲਈ ਕਾਨੂੰਨ ਵਿੱਚ ਸੋਧ ਕੀਤੀ ਜਾਵੇਗੀ। ਆਪਣੇ ਸੰਬੋਧਨ ਦੇ ਅੰਤ ਵਿੱਚ ਉਨ੍ਹਾਂ ਕਿਹਾ ਕਿ ਉਹ ਵਿਰੋਧੀਆਂ ਦੀ ਆਲੋਚਨਾ ਤੋਂ ਨਹੀਂ ਡਰਦੇ ਅਤੇ ਉਨ੍ਹਾਂ ਦਾ ਮੁੱਖ ਟੀਚਾ ਪੰਜਾਬ ਨੂੰ ਮੁੜ ‘ਰੰਗਲਾ ਪੰਜਾਬ’ ਬਣਾਉਣਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments

ENGLISH HINDI