Monday, August 10, 2026
Home World News ਈਰਾਨ ਜੰਗ ਖਤਮ ਕਰਨ ਲਈ ਟਰੰਪ ਦੀ 15 ਨੁਕਾਤੀ ਯੋਜਨਾ ਕੀ ਹੈ?...

ਈਰਾਨ ਜੰਗ ਖਤਮ ਕਰਨ ਲਈ ਟਰੰਪ ਦੀ 15 ਨੁਕਾਤੀ ਯੋਜਨਾ ਕੀ ਹੈ? ਤੇਹਰਾਨ ਨੇ ਕਿਉਂ ਕੀਤਾ ਖਾਰਜ ਅਤੇ ਕੀ ਹਨ ਉਸਦੀਆਂ ਸ਼ਰਤਾਂ

0
202

26.03.2026

ਈਰਾਨ ਨੇ ਅਮਰੀਕੀ ਰਾਸ਼ਟਰਪਤੀ ਡੌਨਲਡ ਟਰੰਪ ਦੀ ਜੰਗ ਖਤਮ ਕਰਨ ਲਈ ਪੇਸ਼ ਕੀਤੀ 15 ਨੁਕਾਤੀ ਯੋਜਨਾ ਨੂੰ ਰੱਦ ਕਰ ਦਿੱਤਾ ਹੈ, ਇਹ ਦਾਅਵਾ ਸਰਕਾਰੀ ਪ੍ਰੈੱਸ ਟੀਵੀ ਨੇ ਕੀਤਾ ਹੈ। ਸਰਕਾਰੀ ਪ੍ਰੈੱਸ ਟੀਵੀ ਨੇ ਇੱਕ ਅਣਪਛਾਤੇ “ਸੀਨੀਅਰ ਰਾਜਨੀਤਿਕ-ਸੁਰੱਖਿਆ ਅਧਿਕਾਰੀ” ਦਾ ਹਵਾਲਾ ਦਿੱਤਾ ਹੈ, ਜਿਨ੍ਹਾਂ ਨੇ ਸੰਘਰਸ਼ ਖਤਮ ਕਰਨ ਲਈ ਤੇਹਰਾਨ ਦੀਆਂ ਆਪਣੀਆਂ ਪੰਜ ਸ਼ਰਤਾਂ ਦੱਸੀਆਂ ਹਨ, ਜਿਨ੍ਹਾਂ ਵਿੱਚ ਨੁਕਸਾਨ ਦੀ ਭਰਪਾਈ (ਮੁਆਵਜ਼ਾ) ਦੇਣਾ ਵੀ ਸ਼ਾਮਲ ਹੈ।

ਇਨ੍ਹਾਂ ਪ੍ਰਸਤਾਵਾਂ ਵਿੱਚ ਈਰਾਨ ਵੱਲੋਂ ਪਰਮਾਣੂ ਹਥਿਆਰ ਨਾ ਬਣਾਉਣ ਅਤੇ ਰਣਨੀਤਕ ਤੌਰ ‘ਤੇ ਮਹੱਤਵਪੂਰਨ ਸਟ੍ਰੇਟ ਆਫ ਹੋਰਮੁਜ਼ ਨੂੰ ਮੁੜ ਖੋਲ੍ਹਣ ਦੀ ਵਚਨਬੱਧਤਾ ਸ਼ਾਮਲ ਹੈ। ਇਸ ਜੰਗ ਦੀ ਸ਼ੁਰੂਆਤ 28 ਫਰਵਰੀ ਨੂੰ ਅਮਰੀਕੀ ਅਤੇ ਇਜ਼ਰਾਇਲੀ ਹਵਾਈ ਹਮਲਿਆਂ ਨਾਲ ਹੋਈ ਸੀ, ਜਿਸ ਤੋਂ ਬਾਅਦ ਈਰਾਨ ਨੇ ਖਾੜੀ ਵਿੱਚ ਅਮਰੀਕੀ ਸਹਿਯੋਗੀਆਂ ਨੂੰ ਨਿਸ਼ਾਨਾ ਬਣਾਇਆ, ਜਿਸ ਨਾਲ ਦੁਸ਼ਮਣੀ ਹੋਰ ਵਧਦੀ ਗਈ। ਇਹ ਪ੍ਰਸਤਾਵ ਟਰੰਪ ਦੇ ਉਨ੍ਹਾਂ ਪ੍ਰਸਤਾਵਾਂ ਨਾਲ ਬਿਲਕੁਲ ਮੇਲ ਨਹੀਂ ਖਾਂਦੇ, ਜਿਨ੍ਹਾਂ ਨੂੰ ਅਮਰੀਕੀ ਅਧਿਕਾਰੀਆਂ ਵੱਲੋਂ ਪੁਸ਼ਟੀ ਕੀਤੇ ਜਾਣ ਤੋਂ ਬਾਅਦ ਇਜ਼ਰਾਈਲ ਦੇ ‘ਚੈਨਲ 12’ ਨੈੱਟਵਰਕ ਨੇ ਪ੍ਰਕਾਸ਼ਿਤ ਕੀਤਾ ਸੀ।

ਲੰਘੇ ਮੰਗਲਵਾਰ ਨੂੰ ਟਰੰਪ ਨੇ ਕਿਹਾ ਕਿ ਈਰਾਨ ਗੱਲਬਾਤ ਲਈ “ਬੇਤਾਬ” ਸੀ ਅਤੇ ਈਰਾਨੀ ਵਾਰਤਾਕਾਰਾਂ ਨੇ ਅਮਰੀਕਾ ਨੂੰ ਇੱਕ “ਬਹੁਤ ਅਹਿਮ ਤੋਹਫ਼ਾ” ਦਿੱਤਾ ਹੈ। ਅਮਰੀਕੀ ਰਾਸ਼ਟਰਪਤੀ ਨੇ ਹੋਰ ਵੇਰਵੇ ਦਿੱਤੇ ਬਿਨ੍ਹਾਂ ਕਿਹਾ ਕਿ ਇਹ “ਤੋਹਫ਼ਾ” ਤੇਲ, ਗੈਸ ਅਤੇ ਸਟ੍ਰੇਟ ਆਫ਼ ਹੋਰਮੁਜ਼ ਨਾਲ ਸਬੰਧਤ ਹੈ। ਹਾਲਾਂਕਿ, ਈਰਾਨੀ ਸੰਸਦ ਦੇ ਸਪੀਕਰ ਨੇ ਵਾਰਤਾਂ ਦੇ ਹਰ ਸੰਭਾਵਨਾ ਨੂੰ ਨਕਾਰ ਦਿੱਤਾ ਹੈ।

LEAVE A REPLY

Please enter your comment!
Please enter your name here