Monday, August 10, 2026
Home Punjab ਪੰਜਾਬ ਵਿੱਚ ਸੋਨਾ ਸਥਿਰ, ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ

ਪੰਜਾਬ ਵਿੱਚ ਸੋਨਾ ਸਥਿਰ, ਚਾਂਦੀ ਦੀਆਂ ਕੀਮਤਾਂ ‘ਚ ਗਿਰਾਵਟ

0
43

ਪੰਜਾਬ: ਪੰਜਾਬ ਵਿੱਚ ਸੋਨੇ ਅਤੇ ਚਾਂਦੀ ਦੀਆਂ ਤਾਜ਼ਾ ਕੀਮਤਾਂ ਜਾਰੀ ਹੋ ਗਈਆਂ ਹਨ। ਜਲੰਧਰ ਬੁਲਿਅਨ ਐਸੋਸੀਏਸ਼ਨ ਦੇ ਅਨੁਸਾਰ 24 ਕੈਰੇਟ ਸੋਨਾ ₹1,49,000 ‘ਤੇ ਅਤੇ 22 ਕੈਰੇਟ ਸੋਨਾ ₹1,38,570 ‘ਤੇ ਸਥਿਰ ਬਣਿਆ ਹੋਇਆ ਹੈ, ਜੋ ਪਿਛਲੇ ਦਿਨ ਦੇ ਬਰਾਬਰ ਹੀ ਹੈ। ਦੂਜੇ ਪਾਸੇ, ਚਾਂਦੀ ਦੀ ਕੀਮਤ ਵਿੱਚ ਗਿਰਾਵਟ ਦਰਜ ਕੀਤੀ ਗਈ ਹੈ ਅਤੇ ਇਹ ਅੱਜ ₹2,41,700 ਪ੍ਰਤੀ ਕਿਲੋਗ੍ਰਾਮ ‘ਤੇ ਆ ਗਈ ਹੈ, ਜਦਕਿ ਬੀਤੇ ਦਿਨ ਇਹ ₹2,43,800 ਸੀ, ਜਿਸ ਨਾਲ ਖਰੀਦਦਾਰਾਂ ਨੂੰ ਕੁਝ ਰਾਹਤ ਮਿਲੀ ਹੈ।

ਮਾਹਿਰਾਂ ਦੇ ਅਨੁਸਾਰ ਜੇਕਰ ਮਾਰਕੀਟ ਵਿੱਚ ਇਹ ਰੁਝਾਨ ਜਾਰੀ ਰਹਿੰਦਾ ਹੈ ਤਾਂ ਆਉਣ ਵਾਲੇ ਦਿਨਾਂ ਵਿੱਚ ਕੀਮਤੀ ਧਾਤਾਂ ਦੀਆਂ ਕੀਮਤਾਂ ਵਿੱਚ ਹੋਰ ਵਾਧਾ ਦੇਖਣ ਨੂੰ ਮਿਲ ਸਕਦਾ ਹੈ, ਜਿਸ ਕਰਕੇ ਨਿਵੇਸ਼ਕਾਂ ਲਈ ਇਹ ਸਮਾਂ ਰਣਨੀਤਿਕ ਫੈਸਲੇ ਲੈਣ ਲਈ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਫਿਲਹਾਲ, ਬਾਜ਼ਾਰ ਵਿੱਚ ਚੱਲ ਰਹੀ ਹਲਚਲ ਨੇ ਸੋਨੇ ਅਤੇ ਚਾਂਦੀ ਨੂੰ ਦੁਬਾਰਾ ਸੁਰਖੀਆਂ ਵਿੱਚ ਲਿਆ ਦਿੱਤਾ ਹੈ ਅਤੇ ਆਉਣ ਵਾਲੇ ਦਿਨਾਂ ਵਿੱਚ ਉਨ੍ਹਾਂ ਦੀਆਂ ਕੀਮਤਾਂ ‘ਤੇ ਸਭ ਦੀ ਨਜ਼ਰ ਰਹੇਗੀ।


LEAVE A REPLY

Please enter your comment!
Please enter your name here