Home Punjab ਪੰਜਾਬ ਵਿੱਚ ਸੋਲਰ ਬਿਜਲੀ ਲਈ ਨਵੀਂ ਦਰ 2.97 ਰੁਪਏ ਪ੍ਰਤੀ ਯੂਨਿਟ ਤੈਅ

ਪੰਜਾਬ ਵਿੱਚ ਸੋਲਰ ਬਿਜਲੀ ਲਈ ਨਵੀਂ ਦਰ 2.97 ਰੁਪਏ ਪ੍ਰਤੀ ਯੂਨਿਟ ਤੈਅ

0
48

ਪੰਜਾਬ: ਛੱਤ ‘ਤੇ ਸੋਲਰ ਪੈਨਲ ਲਗਵਾਉਣ ਵਾਲੇ ਘਰਾਂ, ਦੁਕਾਨਾਂ ਅਤੇ ਫੈਕਟਰੀਆਂ ਲਈ ਅਹਿਮ ਖ਼ਬਰ ਹੈ। ਪੰਜਾਬ ਸਟੇਟ ਇਲੈਕਟ੍ਰਿਸਿਟੀ ਰੇਗੂਲੇਟਰੀ ਕਮਿਸ਼ਨ ਵੱਲੋਂ ਵਿੱਤੀ ਸਾਲ 2026-27 ਲਈ ਸੋਲਰ ਬਿਜਲੀ ਦੀ ਦਰ 2.97 ਰੁਪਏ ਪ੍ਰਤੀ ਯੂਨਿਟ ਨਿਰਧਾਰਤ ਕੀਤੀ ਗਈ ਹੈ।

ਇਹ ਨਵੀਂ ਦਰ 1 ਅਪ੍ਰੈਲ 2026 ਤੋਂ 31 ਮਾਰਚ 2027 ਤੱਕ ਲਾਗੂ ਰਹੇਗੀ। ਸੋਲਰ ਪੈਨਲਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿ਼ਡ (ਪਾਵਰਕਾਮ) ਇਸ ਦਰ ‘ਤੇ ਖਰੀਦੇਗਾ ਅਤੇ ਇਹ ਰਕਮ ਖਪਤਕਾਰ ਦੇ ਬਿਜਲੀ ਬਿੱਲ ਵਿੱਚੋਂ ਘਟਾ ਦਿੱਤੀ ਜਾਵੇਗੀ।

 ਕਿਵੇਂ ਮਿਲੇਗਾ ਲਾਭ?

  • ਰਕਮ ਬਿੱਲ ਵਿੱਚ ਐਡਜਸਟ ਹੋਵੇਗੀ, ਨਕਦ ਭੁਗਤਾਨ ਨਹੀਂ ਕੀਤਾ ਜਾਵੇਗਾ।

  • ਇਹ ਸੁਵਿਧਾ ਸਿਰਫ਼ ਆਨ-ਗਰਿੱਡ ਸੋਲਰ ਸਿਸਟਮ ਵਾਲਿਆਂ ਲਈ ਹੈ।

  • ਆਫ-ਗਰਿੱਡ ਸਿਸਟਮ ‘ਤੇ ਇਹ ਲਾਗੂ ਨਹੀਂ ਹੋਵੇਗੀ।

  • ਮਨਜ਼ੂਰਸ਼ੁਦਾ ਲੋਡ ਦੇ ਵੱਧ ਤੋਂ ਵੱਧ 90% ਤੱਕ ਸੋਲਰ ਸਿਸਟਮ ਲਗਾਇਆ ਜਾ ਸਕਦਾ ਹੈ।

ਕਿਨ੍ਹਾਂ ਲਈ ਵਧੇਰੇ ਫਾਇਦੇਮੰਦ?

ਸੋਲਰ ਸਿਸਟਮ ਖ਼ਾਸ ਤੌਰ ‘ਤੇ ਉਨ੍ਹਾਂ ਖਪਤਕਾਰਾਂ ਲਈ ਲਾਭਕਾਰੀ ਹੈ:

  • ਜਿਨ੍ਹਾਂ ਦਾ ਲੋਡ 7 ਕਿਲੋਵਾਟ ਤੋਂ ਵੱਧ ਹੈ

  • ਜਿਨ੍ਹਾਂ ਦੀ ਮਹੀਨਾਵਾਰ ਬਿਜਲੀ ਖਪਤ ਜ਼ਿਆਦਾ ਹੈ

ਇਸ ਦੇ ਨਾਲ ਹੀ ਪੰਜਾਬ ਸਰਕਾਰ ਵੱਲੋਂ 300 ਯੂਨਿਟ ਮੁਫ਼ਤ ਬਿਜਲੀ ਦੀ ਸਹੂਲਤ ਵੀ ਜਾਰੀ ਰਹੇਗੀ, ਜਿਸ ਨਾਲ ਆਮ ਘਰੇਲੂ ਖਪਤਕਾਰਾਂ ਨੂੰ ਵੱਡਾ ਰਾਹਤ ਮਿਲੇਗੀ।

ਸੋਲਰ ਬਿਜਲੀ ਰਾਹੀਂ ਨਾ ਸਿਰਫ਼ ਬਿਜਲੀ ਬਿੱਲ ਘਟਾਇਆ ਜਾ ਸਕਦਾ ਹੈ, ਸਗੋਂ ਸਾਫ਼ ਅਤੇ ਨਵੀਨੀਕਰਨਯੋਗ ਊਰਜਾ ਵੱਲ ਵੀ ਇਕ ਕਦਮ ਵਧਾਇਆ ਜਾ ਸਕਦਾ ਹੈ।

LEAVE A REPLY

Please enter your comment!
Please enter your name here