HomeEntertainmentਭੂਤ ਬੰਗਲਾ’ ਦਾ ਨਵਾਂ ਪੋਸਟਰ ਜਾਰੀ, ਅਕਸ਼ੈ ਕੁਮਾਰ ਦਾ ਡਰਾਵਣਾ-ਮਜ਼ੇਦਾਰ ਅੰਦਾਜ਼

ਭੂਤ ਬੰਗਲਾ’ ਦਾ ਨਵਾਂ ਪੋਸਟਰ ਜਾਰੀ, ਅਕਸ਼ੈ ਕੁਮਾਰ ਦਾ ਡਰਾਵਣਾ-ਮਜ਼ੇਦਾਰ ਅੰਦਾਜ਼

ਮੁੰਬਈ: ਬਾਲਾਜੀ ਮੋਸ਼ਨ ਪਿਚਰ ਵੱਲੋਂ ਆਉਣ ਵਾਲੀ ਫਿਲਮ ‘ਭੂਤ ਬੰਗਲਾ’ ਦਾ ਨਵਾਂ ਪੋਸਟਰ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਅਕਸ਼ੇ ਕੁਮਾਰ ਦਾ ਬਿਲਕੁਲ ਵੱਖਰਾ ਅੰਦਾਜ਼ ਨਜ਼ਰ ਆ ਰਿਹਾ ਹੈ।

ਨਵੇਂ ਪੋਸਟਰ ਵਿੱਚ ਅਕਸ਼ੈ ਕੁਮਾਰ ਦਰੱਖਤ ਦੀ ਟਾਹਣੀ ਤੋਂ ਉਲਟੇ ਲਟਕੇ ਹੋਏ ਦਿਖਾਈ ਦੇ ਰਹੇ ਹਨ। ਉਨ੍ਹਾਂ ਦੇ ਚਿਹਰੇ ‘ਤੇ ਮਜ਼ੇਦਾਰ ਪਰ ਡਰਾਵਣਾ ਐਕਸਪ੍ਰੈਸ਼ਨ ਹੈ, ਜਿਸ ਵਿੱਚ ਸ਼ਰਾਰਤ ਅਤੇ ਪਾਗਲਪਨ ਦੀ ਝਲਕ ਸਾਫ ਦਿਖਦੀ ਹੈ। ਇਹ ਪੋਸਟਰ ਫਿਲਮ ਦੇ ਡਰਾਵਣੇ ਰੋਮਾਂਚ ਅਤੇ ਕਾਮੇਡੀ ਦੇ ਅਨੋਖੇ ਮੇਲ ਨੂੰ ਦਰਸਾਉਂਦਾ ਹੈ।

ਹਿੱਟ ਜੋੜੀ ਦੀ ਵਾਪਸੀ

‘ਭੂਤ ਬੰਗਲਾ’ ਰਾਹੀਂ ਅਕਸ਼ੈ ਕੁਮਾਰ ਅਤੇ ਮਸ਼ਹੂਰ ਨਿਰਦੇਸ਼ਕ ਪ੍ਰਿਯਾਦਰਸ਼ਨ ਦੀ ਸੁਪਰਹਿੱਟ ਜੋੜੀ ਇੱਕ ਵਾਰ ਫਿਰ ਇਕੱਠੀ ਹੋ ਰਹੀ ਹੈ। ਇਸ ਜੋੜੀ ਨੇ ਪਹਿਲਾਂ ਕਈ ਯਾਦਗਾਰੀ ਕਾਮੇਡੀ ਫਿਲਮਾਂ ਦਿੱਤੀਆਂ ਹਨ, ਜੋ ਅੱਜ ਵੀ ਦਰਸ਼ਕਾਂ ਦੀ ਪਸੰਦ ਹਨ। ਉਨ੍ਹਾਂ ਦੀ ਬੇਮਿਸਾਲ ਕਾਮਿਕ ਟਾਈਮਿੰਗ ਅਤੇ ਹਾਸਿਆਂ ਭਰੀ ਕਹਾਣੀਆਂ ਨੇ ਹਮੇਸ਼ਾ ਬਾਕਸ ਆਫਿਸ ‘ਤੇ ਧਮਾਲ ਮਚਾਇਆ ਹੈ।

ਸਟਾਰ ਕਾਸਟ ਅਤੇ ਪ੍ਰੋਡਕਸ਼ਨ

ਫਿਲਮ ਵਿੱਚ ਅਕਸ਼ੈ ਕੁਮਾਰ ਦੇ ਨਾਲ ਵਾਮਿਕਾ ਗਬੀ, ਪਰੇਸ਼ ਰਾਵਲ, ਤੰਬੂ ਅਤੇ ਰਾਜਪਾਲ ਯਾਦਵ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।

ਇਹ ਫਿਲਮ ਕੈਪ ਆਫ ਗੁਡ ਹੈਲਪ ਅਤੇ ਬਾਲਾਜੀ ਮੋਸ਼ਨ ਪਿਕਚਰਜ਼ ਦੇ ਬੈਨਰ ਹੇਠ ਤਿਆਰ ਹੋ ਰਹੀ ਹੈ। ਫਿਲਮ ਦੇ ਪ੍ਰੋਡਿਊਸਰ ਅਕਸ਼ੈ ਕੁਮਾਰ, ਸ਼ੋਭਾ ਕਪੂਰ ਅਤੇ ਏਕਤਾ ਕਪੂਰ ਹਨ।

ਰਿਲੀਜ਼ ਡੇਟ

‘ਭੂਤ ਬੰਗਲਾ’ 10 ਅਪ੍ਰੈਲ 2026 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫਿਲਮ ਨੂੰ ਲੈ ਕੇ ਦਰਸ਼ਕਾਂ ਵਿੱਚ ਕਾਫ਼ੀ ਉਤਸ਼ਾਹ ਹੈ ਅਤੇ ਹਿੱਟ ਜੋੜੀ ਦੀ ਵਾਪਸੀ ਨਾਲ ਉਮੀਦਾਂ ਹੋਰ ਵੀ ਵੱਧ ਗਈਆਂ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments