Home National ਇਰਾਨ-ਇਜ਼ਰਾਈਲ ਜੰਗ ਦਾ ਅਸਰ: ਭਾਰਤ ਵਿੱਚ LPG ਸਿਲੰਡਰ ਮਹਿੰਗਾ

ਇਰਾਨ-ਇਜ਼ਰਾਈਲ ਜੰਗ ਦਾ ਅਸਰ: ਭਾਰਤ ਵਿੱਚ LPG ਸਿਲੰਡਰ ਮਹਿੰਗਾ

0
51

ਨਵੀਂ ਦਿੱਲੀ: ਇਰਾਨ ਅਤੇ ਇਜ਼ਰਾਈਲ ਵਿਚਕਾਰ ਚੱਲ ਰਹੇ ਤਣਾਅ ਅਤੇ ਜੰਗੀ ਹਾਲਾਤਾਂ ਦਾ ਪ੍ਰਭਾਵ ਹੁਣ ਭਾਰਤੀ ਬਾਜ਼ਾਰ ‘ਤੇ ਵੀ ਪੈਣਾ ਸ਼ੁਰੂ ਹੋ ਗਿਆ ਹੈ। ਕੌਮਾਂਤਰੀ ਬਾਜ਼ਾਰ ਵਿੱਚ ਗੈਸ ਦੀਆਂ ਵਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ ਤੇਲ ਮਾਰਕੀਟਿੰਗ ਕੰਪਨੀਆਂ ਨੇ ਲਗਭਗ 11 ਮਹੀਨਿਆਂ ਬਾਅਦ ਘਰੇਲੂ ਐਲਪੀਜੀ (LPG) ਸਿਲੰਡਰ ਦੀ ਕੀਮਤ ਵਿੱਚ ਵੱਡਾ ਵਾਧਾ ਕਰ ਦਿੱਤਾ ਹੈ।

7 ਮਾਰਚ 2026 ਤੋਂ ਲਾਗੂ ਨਵੀਆਂ ਦਰਾਂ ਅਨੁਸਾਰ 14.2 ਕਿਲੋਗ੍ਰਾਮ ਵਾਲੇ ਘਰੇਲੂ ਸਿਲੰਡਰ ਦੀ ਕੀਮਤ ਵਿੱਚ ₹60 ਦਾ ਵਾਧਾ ਕੀਤਾ ਗਿਆ ਹੈ। ਇਸ ਨਾਲ ਹੁਣ ਦੇਸ਼ ਦੇ ਕਈ ਪ੍ਰਮੁੱਖ ਸ਼ਹਿਰਾਂ ਵਿੱਚ ਇਸ ਦੀ ਕੀਮਤ ₹900 ਤੋਂ ਉੱਪਰ ਚਲੀ ਗਈ ਹੈ।

ਪ੍ਰਮੁੱਖ ਸ਼ਹਿਰਾਂ ਵਿੱਚ ਨਵੀਆਂ ਕੀਮਤਾਂ:

  • ਦਿੱਲੀ/ਨੋਇਡਾ: ₹913

  • ਮੁੰਬਈ: ₹912.50

  • ਕੋਲਕਾਤਾ: ₹939

  • ਚੇਨਈ: ₹928.50

ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਘਰੇਲੂ ਸਿਲੰਡਰ ਦੀ ਕੀਮਤ ਵਿੱਚ ਆਖਰੀ ਸੋਧ 8 ਅਪ੍ਰੈਲ 2025 ਨੂੰ ਕੀਤੀ ਗਈ ਸੀ। ਵੱਖ-ਵੱਖ ਰਾਜਾਂ ਵਿੱਚ ਵੈਟ (VAT) ਅਤੇ ਸਥਾਨਕ ਟੈਕਸਾਂ ਕਰਕੇ ਕੀਮਤਾਂ ਵਿੱਚ ਹਲਕਾ ਫਰਕ ਹੋ ਸਕਦਾ ਹੈ।

ਵਪਾਰਕ ਸਿਲੰਡਰ ਵੀ ਮਹਿੰਗੇ

ਘਰੇਲੂ ਸਿਲੰਡਰ ਦੇ ਨਾਲ 19 ਕਿਲੋਗ੍ਰਾਮ ਵਾਲੇ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਵੀ ₹114.50 ਦਾ ਵਾਧਾ ਕੀਤਾ ਗਿਆ ਹੈ।

ਨਵੀਆਂ ਦਰਾਂ ਅਨੁਸਾਰ:

  • ਦਿੱਲੀ: ₹1,883

  • ਮੁੰਬਈ: ₹1,835

  • ਕੋਲਕਾਤਾ: ₹1,990

  • ਚੇਨਈ: ₹2,043.50

ਜਨਵਰੀ 2026 ਤੋਂ ਲੈ ਕੇ ਹੁਣ ਤੱਕ ਵਪਾਰਕ ਸਿਲੰਡਰ ਦੀ ਕੀਮਤ ਵਿੱਚ ਕੁੱਲ ₹302.50 ਦਾ ਵਾਧਾ ਹੋ ਚੁੱਕਾ ਹੈ। ਇਸ ਵਾਧੇ ਨਾਲ ਹੋਟਲਾਂ, ਢਾਬਿਆਂ ਅਤੇ ਰੈਸਟੋਰੈਂਟ ਕਾਰੋਬਾਰੀਆਂ ‘ਤੇ ਆਰਥਿਕ ਬੋਝ ਵੱਧਣ ਦੀ ਸੰਭਾਵਨਾ ਹੈ।

LEAVE A REPLY

Please enter your comment!
Please enter your name here