Home Punjab ਮੱਧ-ਪੂਰਬ ਤਣਾਅ: ਪੰਜਾਬ ਸਰਕਾਰ ਦਾ 24/7 ਕੰਟਰੋਲ ਰੂਮ, ਫਸੇ ਪੰਜਾਬੀਆਂ ਲਈ ਮਦਦ...

ਮੱਧ-ਪੂਰਬ ਤਣਾਅ: ਪੰਜਾਬ ਸਰਕਾਰ ਦਾ 24/7 ਕੰਟਰੋਲ ਰੂਮ, ਫਸੇ ਪੰਜਾਬੀਆਂ ਲਈ ਮਦਦ ਦਾ ਐਲਾਨ

0
45
ਚੰਡੀਗੜ੍ਹ: ਮੱਧ-ਪੂਰਬ ਵਿੱਚ ਵਧਦੇ ਜੰਗੀ ਤਣਾਅ ਦੇ ਮੱਦੇਨਜ਼ਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉੱਥੇ ਫਸੇ ਪੰਜਾਬੀਆਂ ਦੀ ਸੁਰੱਖਿਆ ਅਤੇ ਸਹਾਇਤਾ ਲਈ ਅਹਿਮ ਕਦਮ ਚੁੱਕਣ ਦਾ ਐਲਾਨ ਕੀਤਾ ਹੈ। ਸਰਕਾਰ ਨੇ ਕਿਹਾ ਕਿ ਹਰ ਪੰਜਾਬੀ ਦੀ ਸੁਰੱਖਿਅਤ ਵਾਪਸੀ ਅਤੇ ਤੁਰੰਤ ਮਦਦ ਲਈ ਪੂਰੀ ਵਚਨਬੱਧਤਾ ਨਾਲ ਕੰਮ ਕੀਤਾ ਜਾਵੇਗਾ।

ਪੰਜਾਬ ਸਰਕਾਰ ਦੇ NRI ਵਿੰਗ ਵੱਲੋਂ 24 ਘੰਟੇ ਚੱਲਣ ਵਾਲਾ ਕੰਟਰੋਲ ਰੂਮ ਸਥਾਪਤ ਕੀਤਾ ਗਿਆ ਹੈ।

ਕੰਟਰੋਲ ਰੂਮ (Landline):
 0172-2260042
 0172-2260043

WhatsApp ਨੰਬਰ:
 +91 94787 79112

ਜੇ ਕੋਈ ਪੰਜਾਬੀ ਖੁਦ ਜਾਂ ਉਸਦਾ ਪਰਿਵਾਰਕ ਮੈਂਬਰ ਅਰਬ ਦੇਸ਼ਾਂ ਵਿੱਚ ਫਸਿਆ ਹੈ, ਤਾਂ ਤੁਰੰਤ ਇਨ੍ਹਾਂ ਨੰਬਰਾਂ ‘ਤੇ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

ਮੁੱਖ ਮੰਤਰੀ ਨੇ ਦੱਸਿਆ ਕਿ ਉਹ ਮਿਨਿਸਟਰੀ ਆਫ ਐਕਸਟਰਨਲ ਅਫੇਅਰਸ ਨਾਲ ਲਗਾਤਾਰ ਸੰਪਰਕ ਵਿੱਚ ਹਨ। ਦੂਤਾਵਾਸਾਂ ਰਾਹੀਂ ਜ਼ਰੂਰੀ ਸਹਾਇਤਾ ਮੁਹੱਈਆ ਕਰਵਾਉਣ ਅਤੇ ਹਾਲਾਤਾਂ ਦੀ ਨਿਗਰਾਨੀ ਕੀਤੀ ਜਾ ਰਹੀ ਹੈ।

ਉਨ੍ਹਾਂ ਕਿਹਾ, “ਅਸੀਂ ਆਪਣੇ ਭੈਣਾਂ-ਭਰਾਵਾਂ ਨੂੰ ਹਰ ਸੰਭਵ ਮਦਦ ਪ੍ਰਦਾਨ ਕਰਨ ਲਈ ਵਚਨਬੱਧ ਹਾਂ।”

ਪੰਜਾਬ ਵਿੱਚ ਰਹਿੰਦੇ ਪਰਿਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਘਬਰਾਏ ਬਿਨਾਂ ਫਸੇ ਹੋਏ ਮੈਂਬਰਾਂ ਦੀ ਸਹੀ ਜਾਣਕਾਰੀ ਪਾਸਪੋਰਟ ਨੰਬਰ, ਮੌਜੂਦਾ ਲੋਕੇਸ਼ਨ, ਸੰਪਰਕ ਨੰਬਰ NRI ਵਿੰਗ ਨਾਲ ਸਾਂਝੀ ਕਰਨ ਤਾਂ ਜੋ ਰਾਹਤ ਕਾਰਜਾਂ ਵਿੱਚ ਤੇਜ਼ੀ ਲਿਆਂਦੀ ਜਾ ਸਕੇ।

LEAVE A REPLY

Please enter your comment!
Please enter your name here