Home Punjab ਤਰਨਤਾਰਨ ਸਰਹੱਦ ‘ਤੇ ਬੀਐਸਐਫ ਦੀ ਵੱਡੀ ਕਾਰਵਾਈ, ਪਾਕਿਸਤਾਨੀ ਨੌਜਵਾਨ ਸਮੇਤ 10 ਪੈਕੇਟ...

ਤਰਨਤਾਰਨ ਸਰਹੱਦ ‘ਤੇ ਬੀਐਸਐਫ ਦੀ ਵੱਡੀ ਕਾਰਵਾਈ, ਪਾਕਿਸਤਾਨੀ ਨੌਜਵਾਨ ਸਮੇਤ 10 ਪੈਕੇਟ ਹੈਰੋਇਨ ਬਰਾਮਦ

0
48

ਤਰਨਤਾਰਨ: ਭਾਰਤ-ਪਾਕਿਸਤਾਨ ਸਰਹੱਦ ਨੇੜੇ ਸੀਮਾ ਸੁਰੱਖਿਆ ਬਲ (BSF) ਵੱਲੋਂ ਇੱਕ ਪਾਕਿਸਤਾਨੀ ਨੌਜਵਾਨ ਨੂੰ ਗ੍ਰਿਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਸੂਤਰਾਂ ਅਨੁਸਾਰ ਦੋਸ਼ੀ ਕੋਲੋਂ 10 ਪੈਕੇਟ ਹੈਰੋਇਨ ਬਰਾਮਦ ਕੀਤੇ ਗਏ ਹਨ। ਹਾਲਾਂਕਿ ਬਾਡਰ ਸਕਿਊਰਿਟੀ ਫੋਰਸ ਵੱਲੋਂ ਇਸ ਸਬੰਧੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਕੀਤੀ ਗਈ।

ਰਿਪੋਰਟਾਂ ਮੁਤਾਬਕ ਖੇਮਕਰਨ ਸੈਕਟਰ ਦੀ ਹਰਭਜਨ ਚੌਕੀ ‘ਤੇ ਬੀਐਸਐਫ ਦੀ 142ਵੀਂ ਬਟਾਲੀਅਨ ਦੇ ਜਵਾਨਾਂ ਨੇ ਸਵੇਰੇ ਤੜਕੇ ਭਾਰਤੀ ਖੇਤਰ ਵਿੱਚ ਦਾਖਲ ਹੋਏ ਇੱਕ ਸ਼ੱਕੀ ਵਿਅਕਤੀ ਨੂੰ ਰੋਕਿਆ। ਸ਼ੱਕੀ ਹਰਕਤਾਂ ਦੇ ਮੱਦੇਨਜ਼ਰ ਜਵਾਨਾਂ ਨੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ।

ਗ੍ਰਿਫ਼ਤਾਰ ਨੌਜਵਾਨ ਦੀ ਪਛਾਣ ਅਬੂ ਬਕਰ (20) ਪੁੱਤਰ ਇਲਿਆਸ ਮੰਨੂ ਵਜੋਂ ਹੋਈ ਹੈ, ਜੋ ਕਸੂਰ ਜ਼ਿਲ੍ਹਾ, ਪਾਕਿਸਤਾਨ ਦਾ ਵਸਨੀਕ ਦੱਸਿਆ ਜਾ ਰਿਹਾ ਹੈ। ਉਸ ਕੋਲੋਂ ਹੈਰੋਇਨ ਦੇ ਦਸ ਪੈਕੇਟ ਬਰਾਮਦ ਹੋਣ ਦੀ ਜਾਣਕਾਰੀ ਮਿਲੀ ਹੈ।

ਸੂਤਰਾਂ ਅਨੁਸਾਰ ਮਾਮਲੇ ਦੀ ਅਗਲੀ ਜਾਂਚ ਲਈ ਦੋਸ਼ੀ ਨੂੰ ਨਾਰਕੋਟਿਕਸ ਕੰਟਰੋਲ ਬਿਊਰੋ ਦੇ ਹਵਾਲੇ ਕੀਤਾ ਜਾ ਰਿਹਾ ਹੈ, ਜੋ ਤਸਕਰੀ ਦੇ ਸੰਭਾਵਿਤ ਨੈੱਟਵਰਕ ਅਤੇ ਹੋਰ ਸਬੰਧਾਂ ਦੀ ਜਾਂਚ ਕਰੇਗੀ।

ਸਰਹੱਦੀ ਖੇਤਰ ਵਿੱਚ ਸੁਰੱਖਿਆ ਏਜੰਸੀਆਂ ਵੱਲੋਂ ਚੌਕਸੀ ਹੋਰ ਵਧਾ ਦਿੱਤੀ ਗਈ ਹੈ।

LEAVE A REPLY

Please enter your comment!
Please enter your name here