Home National ਭਾਰਤ-ਕੈਨੇਡਾ ਸਬੰਧਾਂ ‘ਚ ਨਵਾਂ ਅਧਿਆਇ: ਮੋਦੀ-ਕਾਰਨੀ ਅੱਜ ਅਹਿਮ ਮੁਲਾਕਾਤ ਕਰਨਗੇ

ਭਾਰਤ-ਕੈਨੇਡਾ ਸਬੰਧਾਂ ‘ਚ ਨਵਾਂ ਅਧਿਆਇ: ਮੋਦੀ-ਕਾਰਨੀ ਅੱਜ ਅਹਿਮ ਮੁਲਾਕਾਤ ਕਰਨਗੇ

0
41

ਨਵੀਂ ਦਿੱਲੀ: ਭਾਰਤ ਅਤੇ ਕੈਨੇਡਾ ਵਿਚਾਲੇ ਪਿਛਲੇ ਸਮੇਂ ਤੋਂ ਚੱਲ ਰਹੇ ਕੂਟਨੀਤਕ ਤਣਾਅ ਤੋਂ ਬਾਅਦ ਹੁਣ ਸਬੰਧਾਂ ਵਿੱਚ ਸੁਧਾਰ ਦੀ ਉਮੀਦ ਜਤਾਈ ਜਾ ਰਹੀ ਹੈ। ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਮੰਤਰੀ ਮਾਰਕ ਕਾਰਨੀ ਅੱਜ ਇੱਕ ਅਹਿਮ ਸਿਖਰ ਸੰਮੇਲਨ ਦੌਰਾਨ ਮੁਲਾਕਾਤ ਕਰਨਗੇ।

ਇਸ ਮੀਟਿੰਗ ਦਾ ਮੁੱਖ ਉਦੇਸ਼ ਦੋਵਾਂ ਦੇਸ਼ਾਂ ਦੇ ਦੁਵੱਲੇ ਸਬੰਧਾਂ ਨੂੰ ਮੁੜ ਪਟੜੀ ‘ਤੇ ਲਿਆਉਣਾ ਅਤੇ ਭਰੋਸਾ ਬਹਾਲ ਕਰਨਾ ਹੈ।

ਕੂਟਨੀਤਕ ਮਾਹਿਰਾਂ ਦੇ ਅਨੁਸਾਰ, 2023 ਤੋਂ ਪਹਿਲਾਂ ਰੁਕੀਆਂ ਹੋਈਆਂ ਵਪਾਰਕ ਸੰਧੀਆਂ ਅਤੇ ਆਰਥਿਕ ਪਹਿਲਕਦਮੀਆਂ ਨੂੰ ਦੁਬਾਰਾ ਸ਼ੁਰੂ ਕਰਨ ‘ਤੇ ਖਾਸ ਧਿਆਨ ਦਿੱਤਾ ਜਾਵੇਗਾ।

ਦੋਵੇਂ ਦੇਸ਼ ਊਰਜਾ ਖੇਤਰ, ਖਾਸ ਕਰਕੇ ਪ੍ਰਮਾਣੂ ਸਹਿਯੋਗ, ਨਾਲ ਹੀ ਵਿਗਿਆਨ ਅਤੇ ਤਕਨਾਲੋਜੀ ਵਿੱਚ ਸਾਂਝ ਵਧਾਉਣ ‘ਤੇ ਵੀ ਗੱਲਬਾਤ ਕਰਨਗੇ। ਜਨਵਰੀ 2026 ਵਿੱਚ ਗੋਆ ਵਿਖੇ ਹੋਏ India Energy Week ਦੌਰਾਨ ਇਸ ਸਬੰਧੀ ਮੁੱਢਲੇ ਪੱਧਰ ‘ਤੇ ਵਿਚਾਰ-ਵਟਾਂਦਰਾ ਹੋ ਚੁੱਕਾ ਹੈ।

ਮੀਟਿੰਗ ਵਿੱਚ ਅੱਤਵਾਦ ਅਤੇ ਕੱਟੜਵਾਦ ਨਾਲ ਜੁੜੀਆਂ ਸੁਰੱਖਿਆ ਚਿੰਤਾਵਾਂ ‘ਤੇ ਵੀ ਗੰਭੀਰ ਚਰਚਾ ਹੋਣ ਦੀ ਸੰਭਾਵਨਾ ਹੈ, ਤਾਂ ਜੋ ਦੋਵੇਂ ਦੇਸ਼ ਇੱਕ ਸਾਂਝੀ ਰਣਨੀਤੀ ਤਿਆਰ ਕਰ ਸਕਣ।

ਇਸ ਸੰਮੇਲਨ ਨੂੰ ਲੈ ਕੇ ਦੋਵਾਂ ਦੇਸ਼ਾਂ ਦੇ ਵਪਾਰਕ ਘਰਾਣਿਆਂ ਅਤੇ ਕੈਨੇਡਾ ਵਿੱਚ ਰਹਿ ਰਹੇ ਭਾਰਤੀ ਭਾਈਚਾਰੇ ਵਿੱਚ ਖਾਸ ਉਤਸ਼ਾਹ ਵੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਮੁਲਾਕਾਤ ਭਵਿੱਖ ਵਿੱਚ ਸਬੰਧਾਂ ਨੂੰ ਨਵੀਂ ਦਿਸ਼ਾ ਦੇ ਸਕਦੀ ਹੈ।

LEAVE A REPLY

Please enter your comment!
Please enter your name here