Thursday, July 16, 2026
Home Patiala Updates ਭੰਗੜੇ ’ਚ ਪਟਿਆਲੇ ਦੀ ਸਰਦਾਰੀ ਤੇ ਗਿੱਧੇ ’ਚ ਸਨੌਰ ਨੇ ਬਾਜ਼ੀ ਮਾਰੀ

ਭੰਗੜੇ ’ਚ ਪਟਿਆਲੇ ਦੀ ਸਰਦਾਰੀ ਤੇ ਗਿੱਧੇ ’ਚ ਸਨੌਰ ਨੇ ਬਾਜ਼ੀ ਮਾਰੀ

0
39

ਪਟਿਆਲਾ : ਇੱਥੇ ਸ਼ਸਿ ਮਹਿਲ ਵਿਖੇ ਪੰਜਾਬ ਸਰਕਾਰ ਦੀ ਅਗਵਾਈ ’ਚ ਅਤੇ ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਵਰਜੀਤ ਵਾਲੀਆ ਦੀ ਸਰਪਸ੍ਰਸਤੀ ’ਚ ਲਗਾਏ ਜਾ ਰਹੇ ਪੰਜਾਬ ਸਖੀ ਸ਼ਕਤੀ ਕਰਾਫ਼ਟ ਮੇਲੇ ਦੌਰਾਨ ਅੱਜ ਸਕੂਲੀ ਵਿਿਦਆਰਥੀਆਂ ਦੇ ਗਿੱਧੇ, ਭੰਗੜੇ ਤੇ ‘ਵੇਸਟ ਤੋਂ ਬੈਸਟ’ ਬਣਾਉਣ ਦੇ ਮੁਕਾਬਲੇ ਕਰਵਾਏ ਗਏ। ਵਧੀਕ ਡਿਪਟੀ ਕਮਿਸ਼ਨਰ ਕਮ ਮੇਲਾ ਅਫ਼ਸਰ ਦਮਨਜੀਤ ਸਿੰਘ ਮਾਨ, ਸਹਾਇਕ ਮੇਲਾ ਅਫ਼ਸਰ ਨਮਨ ਮੜਕਨ ਐਸ.ਡੀ.ਐਮ. ਰਾਜਪੁਰਾ ਤੇ ਅਸ਼ੋਕ ਕੁਮਾਰ ਐਸ.ਡੀ.ਐਮ. ਪਾਤੜਾ ਦੀ ਦੇਖ-ਰੇਖ ‘’ਚ ਹੋਏ ਇਨ੍ਹਾਂ ਮੁਕਾਬਲਿਆਂ ’ਚ ਸਕੂਲੀ ਵਿਿਦਆਰਥੀਆਂ ਨੇ ਬਹੁਤ ਉਤਸ਼ਾਹ ਨਾਲ ਹਿੱਸਾ ਲਿਆ। ਵੱਖ-ਵੱਖ ਸਕੂਲਾਂ ਦੇ ਵਿਿਦਆਰਥੀਆਂ ਨੇ ਪ੍ਰਰਦਰਸ਼ਨੀ ਦੇ ਤੌਰ ’ਤੇ ਸੱਭਿਆਚਾਰਕ ਪੇਸ਼ਕਾਰੀ ਕੀਤੀਆਂ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਬਾਲ ਸੁਰੱਖਿਆ ਅਫ਼ਸਰ ਰੂਪਵੰਤ ਕੌਰ, ਭਾਸ਼ਾ ਵਿਭਾਗ ਪੰਜਾਬ ਦੇ ਖੋਜ ਅਫ਼ਸਰ ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਡਾ. ਨਰਿੰਦਰ ਸਿੰਘ ਤੇਜਾ ਨੇ ਅਦਾ ਕੀਤੀ।

          ਗਿੱਧੇ ’ਚ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਨੌਰ ਨੇ ਪਹਿਲਾ, ਸਰਕਾਰੀ ਐਲੀਮੈਂਟਰੀ ਸਕੂਲ ਜੱਸੋਵਾਲ ਤੇ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਪਟਿਆਲਾ ਨੇ ਸਾਂਝੇ ਤੌਰ ’ਤੇ ਦੂਸਰਾ, ਓਲਡ ਪੁਲਿਸ ਲਾਈਨਜ਼ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਟਿਆਲਾ ਤੇ ਲੱਕੀ ਇੰਟਰਨੈਸ਼ਨਲ ਪਬਲਿਕ ਸਕੂਲ ਪਟਿਆਲਾ ਸਾਂਝੇ ਤੌਰ ’ਤੇ ਤੀਸਰਾ ਸਥਾਨ ਹਾਸਿਲ ਕੀਤਾ। ਗਿੱਧੇ ਦੀ ਜੱਜਮੈਂਟ ਡਾ. ਨੇਹਾ ਖੰਨਾ, ਪ੍ਰੋ. ਮਨਿੰਦਰ ਕੌਰ ਤੇ ਰੂਪਵੰਤ ਕੌਰ ਨੇ ਕੀਤੀ।ਭੰਗੜੇ ’ਚ ਪ੍ਰੀਮੀਅਰ ਪਬਲਿਕ ਸਕੂਲ ਪਟਿਆਲਾ ਨੇ ਪਹਿਲਾ, ਸਰਕਾਰੀ ਮਿਡਲ ਸਕੂਲ ਮੈਣ ਨੇ ਦੂਸਰਾ ਤੇ ਪਬਲਿਕ ਸਕੂਲ ਪਾਤੜਾਂ ਤੇਕਰੀਅਰ ਅਕੈਡਮੀ ਪਟਿਆਲਾ ਨੇ ਸਾਂਝੇ ਤੌਰ ’ਤੇ ਤੀਸਰਾ ਸਥਾਨ ਹਾਸਿਲ ਕੀਤਾ। ਭੰਗੜੇ ਦੇ ਜੱਜ ਦੀ ਭੂਮਿਕਾ ਦਲਜੀਤ ਸਿੰਘ, ਫਤਹਿਵੀਰ ਸਿੰਘ, ਕੁਲਵਿੰਦਰ ਸਿੰਘ ਨੇ ਮਨੀ ਸਿੰਘ ਨੇ ਨਿਭਾਈ। ‘ਵੇਸਟ ਤੋਂ ਬੈਸਟ’ ਬਣਾਉਣ ਮੁਕਾਬਲੇ ਦੇ ਵਿਅਕਤੀਗਤ ਮੁਕਾਬਲੇ ’ਚ ਸਰਕਾਰੀ ਮਾਡਲ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨਜ਼ ਪਟਿਆਲਾ ਦੀ ਵਿਿਦਆਰਥਣ ਖ਼ੁਸ਼ਬੂ ਜੇਤੂ ਰਹੀ। ਇਨ੍ਹਾਂ ਮੁਕਾਬਲਿਆਂ ਦੇ ਗਰੁੱਪ ਮੁਕਾਬਲਿਆਂ ’ਚ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੰਨਿਆ) ਸਨੌਰ ਨੇ ਪਹਿਲਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪਸਿਆਣਾ ਤੇ ਪ੍ਰੇਮ ਧਾਮ ਸਕੂਲ ਨੇ ਸਾਂਝੇ ਤੌਰ ’ਤੇ ਦੂਸਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਰਨ ਨੇ ਤੀਸਰਾ ਸਥਾਨ ਹਾਸਿਲ ਕੀਤਾ। ਇਨ੍ਹਾਂ ਮੁਕਾਬਲਿਆਂ ਦੀ ਜੱਜਮੈਂਟ ਡਾ. ਮਨਿੰਦਰ ਕੌਰ ਰਾਜਪੁਰਾ ਤੇ ਡਾ. ਹੀਨਾ ਸੱਚਦੇਵਾ ਤੇ ਗੁਰਸ਼ਰਨ ਸਿੰਘ ਬਰਾੜ ਨੇ ਕੀਤੀ। ਮੰਚ ਸੰਚਾਲਨ ਡਾ. ਤੇਜਿੰਦਰ ਸਿੰਘ ਤੇਜਾ ਤੇ ਡਾ. ਸੁਖਦਰਸ਼ਨ ਸਿੰਘ ਚਹਿਲ ਨੇ ਬਾਖ਼ੂਬੀ ਕੀਤਾ। ਇਸ ਮੌਕੇ ਪ੍ਰਿੰ. ਕਰਮਜੀਤ ਕੌਰ ਤੇ ਮਨਦੀਪ ਕੌਰ, ਹੈਡਮਿਸਟ੍ਰੈਸ ਰਪਿੰਦਰ ਗਰੇਵਾਲ, ਕੁਲਦੀਪ ਸਿੰਘ, ਲਖਵਿੰਦਰ ਸਿੰਘ, ਭਾਵਨਾ ਸ਼ਰਮਾ, ਰੁਪਿੰਦਰ ਕੌਰ, ਰੀਨਾ ਅਤੇ ਸਮੇਤ ਵੱਖ-ਵੱਖ ਵਿਭਾਗਾਂ ਦੀਆਂ ਟੀਮਾਂ ਨੇ ਸਮਾਗਮ ਦੀ ਸਫ਼ਲਤਾ ਲਈ ਯੋਗਦਾਨ ਪਾਇਆ।

ਤਸਵੀਰਾਂ:- ਗਿੱਧਾ, ਭੰਗੜਾ ਤੇ ਵੇਸਟ ਤੋਂ ਬੈਸਟ ਬਣਾਉਣ ਦੇ ਮੁਕਾਬਲਿਆਂ ਦੀਆਂ ਜੇਤੂ ਟੀਮਾਂ ਨੂੰ ਇਨਾਮ ਤਕਸੀਮ ਕਰਦੇ ਹੋਏ ਰੂਪਵੰਤ ਕੌਰ, ਡਾ. ਸੁਖਦਰਸ਼ਨ ਸਿੰਘ ਚਹਿਲ ਤੇ ਡਾ. ਨਰਿੰਦਰ ਸਿੰਘ ਤੇਜਾ

LEAVE A REPLY

Please enter your comment!
Please enter your name here