HomePunjab‘ਮੇਰੀ ਰਸੋਈ’ ਸਕੀਮ ਦਾ ਐਲਾਨ, ਗਰੀਬ ਪਰਿਵਾਰਾਂ ਨੂੰ ਮਿਲੇਗੀ ਵਿਸ਼ੇਸ਼ ਫੂਡ ਕਿੱਟ,...

‘ਮੇਰੀ ਰਸੋਈ’ ਸਕੀਮ ਦਾ ਐਲਾਨ, ਗਰੀਬ ਪਰਿਵਾਰਾਂ ਨੂੰ ਮਿਲੇਗੀ ਵਿਸ਼ੇਸ਼ ਫੂਡ ਕਿੱਟ, PDS ਨਾਲ ਜੋੜੀ ਨਵੀਂ ਪਹਿਲ

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਮੀਡੀਆ ਨਾਲ ਗੱਲਬਾਤ ਕਰਦਿਆਂ ਨਵੀਂ ਲੋਕ-ਭਲਾਈ ਸਕੀਮ ‘ਮੇਰੀ ਰਸੋਈ’ ਦਾ ਐਲਾਨ ਕੀਤਾ। ਉਨ੍ਹਾਂ ਕਿਹਾ ਕਿ ਚੁੱਲਾ ਹਰ ਘਰ ਦਾ “ਚਾਰਟਡ ਅਕਾਊਂਟੈਂਟ” ਹੁੰਦਾ ਹੈ, ਜਿਸ ਨੂੰ ਪਰਿਵਾਰ ਦੀ ਆਰਥਿਕ ਹਾਲਤ ਦਾ ਪੂਰਾ ਅਹਿਸਾਸ ਹੁੰਦਾ ਹੈ। ਇਸੇ ਸੋਚ ਤਹਿਤ ਸਰਕਾਰ ਨੇ ਗਰੀਬ ਪਰਿਵਾਰਾਂ ਦੀ ਰਸੋਈ ਨੂੰ ਸੰਪੂਰਨ ਬਣਾਉਣ ਦਾ ਫੈਸਲਾ ਕੀਤਾ ਹੈ।

ਕੀ ਹੈ ‘ਮੇਰੀ ਰਸੋਈ’ ਫੂਡ ਕਿੱਟ?

ਮੁੱਖ ਮੰਤਰੀ ਅਨੁਸਾਰ, ਪਬਲਿਕ ਡਿਸਟਰੀਬਿਊਸ਼ਨ ਸਿਸਟਮ (PDS) ਰਾਹੀਂ ਮਿਲਣ ਵਾਲੀ ਕਣਕ ਪਹਿਲਾਂ ਵਾਂਗ ਜਾਰੀ ਰਹੇਗੀ। ਇਸ ਦੇ ਨਾਲ ਹੁਣ ਇੱਕ ਵਿਸ਼ੇਸ਼ ਫੂਡ ਕਿੱਟ ਵੀ ਦਿੱਤੀ ਜਾਵੇਗੀ।

ਫੂਡ ਕਿੱਟ ਵਿੱਚ 2 ਕਿਲੋ ਮਾਂ-ਛੋਲਿਆਂ ਦੀ ਦਾਲ, 2 ਕਿਲੋ ਖੰਡ (ਚੀਨੀ), 1 ਲੀਟਰ ਸ਼ੁੱਧ ਸਰੋਂ ਦਾ ਤੇਲ, 1 ਕਿਲੋ ਆਇਓਡਾਈਜ਼ਡ ਨਮਕ, 200 ਗ੍ਰਾਮ ਹਲਦੀ ਪਾਊਡਰ ਆਦਿ ਸ਼ਾਮਲ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇਸ਼ ਦਾ ਅਨਾਜ ਭੰਡਾਰ ਭਰਦਾ ਹੈ, ਪਰ ਅਜੇ ਵੀ ਕਈ ਪਰਿਵਾਰ ਪੋਸ਼ਟਿਕ ਖ਼ੁਰਾਕ ਤੋਂ ਵਾਂਝੇ ਹਨ।

ਉਨ੍ਹਾਂ ਕਿਹਾ, “ਗਰੰਟੀ ਦਾ ਮਤਲਬ ਸਿਰਫ਼ ਮੈਨੀਫੈਸਟੋ ਨਹੀਂ ਹੁੰਦਾ, ਸਗੋਂ ਲੋਕਾਂ ਵਿੱਚ ਵਿਚਰ ਕੇ ਉਨ੍ਹਾਂ ਦੀਆਂ ਲੋੜਾਂ ਨੂੰ ਸਮਝਣਾ ਹੁੰਦਾ ਹੈ। ਕਣਕ ਨਾਲ ਰਸੋਈ ਪੂਰੀ ਨਹੀਂ ਹੁੰਦੀ, ਤੜਕਾ ਲਾਉਣ ਲਈ ਤੇਲ, ਹਲਦੀ ਅਤੇ ਨਮਕ ਦੀ ਵੀ ਲੋੜ ਹੁੰਦੀ ਹੈ।”

ਸਰਕਾਰ ਦਾ ਦਾਅਵਾ ਹੈ ਕਿ ਇਸ ਸਕੀਮ ਨਾਲ ਗਰੀਬ ਵਰਗ ਦੇ ਪਰਿਵਾਰਾਂ ਨੂੰ ਪੋਸ਼ਟਿਕ ਅਤੇ ਸੰਤੁਲਿਤ ਖੁਰਾਕ ਉਪਲਬਧ ਹੋਵੇਗੀ।

ਇਹ ਸਕੀਮ ਉਹਨਾਂ ਪਰਿਵਾਰਾਂ ਲਈ ਹੋਵੇਗੀ ਜੋ ਪਹਿਲਾਂ ਹੀ PDS ਦੇ ਅਧੀਨ ਰਾਸ਼ਨ ਪ੍ਰਾਪਤ ਕਰ ਰਹੇ ਹਨ। ਵਿਸਥਾਰਤ ਗਾਈਡਲਾਈਨ ਅਤੇ ਲਾਗੂ ਕਰਨ ਦੀ ਤਰੀਕਾ ਜਲਦ ਜਾਰੀ ਕੀਤੀ ਜਾਣ ਦੀ ਸੰਭਾਵਨਾ ਹੈ।

ਸੂਬੇ ਦੀ ਰਾਜਨੀਤੀ ਵਿੱਚ ਇਹ ਸਕੀਮ ਇੱਕ ਵੱਡਾ ਲੋਕ-ਭਲਾਈ ਕਦਮ ਮੰਨਿਆ ਜਾ ਰਿਹਾ ਹੈ, ਜਿਸ ‘ਤੇ ਆਉਣ ਵਾਲੇ ਦਿਨਾਂ ਵਿੱਚ ਵਧੇਰੇ ਚਰਚਾ ਹੋਣ ਦੀ ਸੰਭਾਵਨਾ ਹੈ।

 

 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments