HomeHaryana Newsਹਰਿਆਣਾ ਵਿੱਚ ਅੱਤਵਾਦ ਵਿਰੋਧੀ ਦਸਤਾ ਬਣੇਗਾ, ਗੁਰੂਗ੍ਰਾਮ ‘ਚ ਥਾਣਾ ਤੇ ਪੰਚਕੂਲਾ ‘ਚ...

ਹਰਿਆਣਾ ਵਿੱਚ ਅੱਤਵਾਦ ਵਿਰੋਧੀ ਦਸਤਾ ਬਣੇਗਾ, ਗੁਰੂਗ੍ਰਾਮ ‘ਚ ਥਾਣਾ ਤੇ ਪੰਚਕੂਲਾ ‘ਚ ਮੁੱਖ ਦਫ਼ਤਰ

ਚੰਡੀਗੜ੍ਹ: ਹਰਿਆਣਾ ਵਿੱਚ ਅੱਤਵਾਦੀ ਗਤੀਵਿਧੀਆਂ ਨੂੰ ਰੋਕਣ ਲਈ ਅੱਤਵਾਦ ਵਿਰੋਧੀ ਦਸਤਾ (ATS) ਸਥਾਪਤ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ATS ਦਾ ਇੱਕ ਪੁਲਿਸ ਸਟੇਸ਼ਨ ਗੁਰੂਗ੍ਰਾਮ ਵਿੱਚ ਅਤੇ ਮੁੱਖ ਦਫ਼ਤਰ ਪੰਚਕੂਲਾ ਵਿੱਚ ਬਣਾਇਆ ਜਾਵੇਗਾ।

ਗ੍ਰਹਿ ਵਿਭਾਗ ਵੱਲੋਂ ਭੇਜੇ ਗਏ ਪ੍ਰਸਤਾਵ ਨੂੰ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਮਨਜ਼ੂਰੀ ਦੇ ਦਿੱਤੀ ਹੈ ਅਤੇ ਫ਼ਾਈਲ ਵਿੱਤ ਵਿਭਾਗ ਨੂੰ ਭੇਜ ਦਿੱਤੀ ਗਈ ਹੈ। ਜਾਣਕਾਰੀ ਅਨੁਸਾਰ 2023-24 ਵਿੱਚ ਨਵੀਂ ਦਿੱਲੀ ਵਿੱਚ ਹੋਏ ਅੱਤਵਾਦ ਵਿਰੋਧੀ ਸੰਮੇਲਨ ਦੌਰਾਨ ਸਾਰੇ ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਵੱਲੋਂ ਆਲ-ਇੰਡੀਆ ATS ਢਾਂਚਾ ਤਿਆਰ ਕਰਨ ‘ਤੇ ਸਹਿਮਤੀ ਬਣੀ ਸੀ।ATS ਵਿੱਚ ਤਾਇਨਾਤ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਉਨ੍ਹਾਂ ਦੀ ਮੂਲ ਤਨਖਾਹ ਦਾ 30 ਫੀਸਦੀ ਵਿਸ਼ੇਸ਼ ਭੱਤਾ ਦਿੱਤਾ ਜਾਵੇਗਾ। ਇਸੇ ਤਰ੍ਹਾਂ ਸਾਬੋਟੇਜ ਵਿਰੋਧੀ ਜਾਂਚ ਟੀਮ ਅਤੇ ਬੰਬ ਨਿਰੋਧਕ ਦਸਤੇ ਦੇ ਮੈਂਬਰਾਂ ਨੂੰ ਵੀ 30 ਫੀਸਦੀ ਵਾਧੂ ਭੱਤਾ ਮਿਲੇਗਾ।

ATS ਦਾ ਮੁੱਖ ਕੰਮ ਅੱਤਵਾਦੀ ਹਮਲਿਆਂ ਦੀ ਸਥਿਤੀ ਵਿੱਚ ਤੁਰੰਤ ਕਾਰਵਾਈ ਕਰਨਾ, ਸੰਬੰਧਿਤ ਮਾਮਲਿਆਂ ਦੀ ਡੂੰਘੀ ਜਾਂਚ ਕਰਨਾ ਅਤੇ ਮਜ਼ਬੂਤ ਕਾਨੂੰਨੀ ਪ੍ਰਤੀਨਿਧਤਾ ਯਕੀਨੀ ਬਣਾਉਣਾ ਹੋਵੇਗਾ। ਇਸ ਤੋਂ ਇਲਾਵਾ ਸ਼ੱਕੀ ਗਤੀਵਿਧੀਆਂ ਦੀ ਨਿਗਰਾਨੀ, ਖੁਫੀਆ ਜਾਣਕਾਰੀ ਇਕੱਠੀ ਕਰਨਾ ਅਤੇ ਵੱਖ-ਵੱਖ ਏਜੰਸੀਆਂ ਨਾਲ ਤਾਲਮੇਲ ਬਠਾਉਣਾ ਵੀ ਇਸ ਦੇ ਜ਼ਿੰਮੇ ਹੋਵੇਗਾ।

ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ATS ਦੇ ਮੁਖੀ ਹੋਣਗੇ। ਦਸਤੇ ਵਿੱਚ ਸਪੈਸ਼ਲ ਫੋਰਸਿਜ਼, ਇੰਟੈਲੀਜੈਂਸ ਆਪ੍ਰੇਸ਼ਨ, ਖੋਜ ਅਤੇ ਵਿਸ਼ਲੇਸ਼ਣ ਅਤੇ ਇਨਵੈਸਟੀਗੇਸ਼ਨ ਵਿੰਗ ਸਮੇਤ ਪੰਜ ਮੁੱਖ ਵਿੰਗ ਹੋਣਗੇ। ਐਸ.ਪੀ-ਕਮਾਂਡੋ ਅਹੁਦੇ ਦਾ ਨਾਮ ਬਦਲ ਕੇ ਏ.ਪੀ-ਸਪੈਸ਼ਲ ਫੋਰਸ ਰੱਖਿਆ ਜਾਵੇਗਾ।

ਰਾਜ ਸਰਕਾਰ ਦਾ ਮੰਨਣਾ ਹੈ ਕਿ ਸੰਗਠਿਤ ਅਪਰਾਧ ਅਤੇ ਅੱਤਵਾਦੀ ਖ਼ਤਰਿਆਂ ਨਾਲ ਨਿਪਟਣ ਲਈ ਇਹ ਦਸਤਾ ਮਹੱਤਵਪੂਰਨ ਸਾਬਤ ਹੋਵੇਗਾ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments