Thursday, July 16, 2026
Home Patiala Updates “ਕੇਅਰ ਵਨ ਕੇਅਰ ਆਲ” ਸੰਸਥਾ ਪਿਛਲੇ 12 ਸਾਲਾਂ ਤੋਂ ਸਮਾਜ ਸੇਵਾ ‘ਚ...

“ਕੇਅਰ ਵਨ ਕੇਅਰ ਆਲ” ਸੰਸਥਾ ਪਿਛਲੇ 12 ਸਾਲਾਂ ਤੋਂ ਸਮਾਜ ਸੇਵਾ ‘ਚ ਮੋਹਰੀ: ਡਾ. ਪਰਮਜੀਤ ਸਿੰਘ

0
60

ਮੁਫ਼ਤ ਸਿੱਖਿਆ, ਸਿਹਤ ਸਹੂਲਤਾਂ ਅਤੇ ਲੋੜਵੰਦਾਂ ਨੂੰ ਰਾਸ਼ਨ ਦੇਣਾ ਸੰਸਥਾ ਦਾ ਮੁੱਖ ਮਕਸਦ

ਪਟਿਆਲਾ, 17 ਫਰਵਰੀ 2026 (ਗੁਰਪ੍ਰੀਤ ਸਿੰਘ ) : ਸਮਾਜ ਸੇਵਾ ਦੇ ਖੇਤਰ ਵਿੱਚ ਆਪਣੀ ਵਿਲੱਖਣ ਪਛਾਣ ਬਣਾ ਚੁੱਕੀ ਰਜਿਸਟਰਡ ਚੈਰਿਟੀ ਸੰਸਥਾ ਕੇਅਰ ਵਨ ਕੇਅਰ ਆਲ” (Care One Care All) ਪਿਛਲੇ 12 ਸਾਲਾਂ ਤੋਂ ਭਾਰਤ, ਆਸਟਰੇਲੀਆ ਅਤੇ ਹੋਰ ਪਛੜੇ ਇਲਾਕਿਆਂ ਵਿੱਚ ਲੋੜਵੰਦਾਂ ਦੀ ਮਦਦ ਲਈ ਤਤਪਰ ਹੈ। ਅੱਜ ਪਟਿਆਲਾ ਵਿਖੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੰਸਥਾ ਦੇ ਮੁੱਖ ਸੇਵਾਦਾਰ ਡਾ. ਪਰਮਜੀਤ ਸਿੰਘ ਨੇ ਸੰਸਥਾ ਵੱਲੋਂ ਚਲਾਏ ਜਾ ਰਹੇ ਮਾਨਵਤਾ ਭਲਾਈ ਦੇ ਪ੍ਰੋਜੈਕਟਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਸਾਂਝੀ ਕੀਤੀ।

ਸਾਲਾਨਾ 30,000 ਤੋਂ ਵੱਧ ਲੋੜਵੰਦ ਉਠਾ ਰਹੇ ਨੇ ਲਾਭ

ਡਾ. ਪਰਮਜੀਤ ਸਿੰਘ ਨੇ ਦੱਸਿਆ ਕਿ ਸੰਸਥਾ ਦਾ ਮੁੱਖ ਨਿਸ਼ਾਨਾ ਲੋੜਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਉੱਚ ਪੱਧਰੀ ਸਿੱਖਿਆ ਅਤੇ ਬਿਹਤਰ ਸਿਹਤ ਸਹੂਲਤਾਂ ਪ੍ਰਦਾਨ ਕਰਨਾ ਹੈ। ਉਨ੍ਹਾਂ ਦੱਸਿਆ ਕਿ ਹਰ ਸਾਲ ਲਗਭਗ 30,000 ਤੋਂ ਵੱਧ ਲੋੜਵੰਦ ਵਿਅਕਤੀ ਸੰਸਥਾ ਦੀਆਂ ਸੇਵਾਵਾਂ ਦਾ ਲਾਭ ਉਠਾਉਂਦੇ ਹਨ।

ਸੰਸਥਾ ਵੱਲੋਂ ਚਲਾਏ ਜਾ ਰਹੇ ਮੁੱਖ ਪ੍ਰੋਜੈਕਟ:

  • ਸਿੱਖਿਆ ਦੇ ਖੇਤਰ ‘ਚ: ਸ੍ਰੀ ਆਨੰਦਪੁਰ ਸਾਹਿਬ ਦੇ ਜੰਗਲੀ ਇਲਾਕਿਆਂ ਅਤੇ ਲੋਦੀਪੁਰ ਵਿੱਚ ਫ੍ਰੀ ਓਪਨ ਟਿਊਸ਼ਨ ਸਕੂਲ, ਕੰਪਿਊਟਰ ਸੈਂਟਰ ਅਤੇ ਨਵੋਦਿਆ ਸਕੂਲ ਦੇ ਪ੍ਰਵੇਸ਼ ਟੈਸਟਾਂ ਦੀ ਤਿਆਰੀ ਕਰਵਾਈ ਜਾਂਦੀ ਹੈ।
  • ਸਵੈ-ਰੁਜ਼ਗਾਰ: ਔਰਤਾਂ ਨੂੰ ਆਤਮ-ਨਿਰਭਰ ਬਣਾਉਣ ਲਈ ਫ੍ਰੀ ਸਿਲਾਈ ਸੈਂਟਰ ਚਲਾਏ ਜਾ ਰਹੇ ਹਨ ਅਤੇ ਸਿਲਾਈ ਮਸ਼ੀਨਾਂ ਵੰਡੀਆਂ ਜਾਂਦੀਆਂ ਹਨ।
  • ਸਮਾਜਿਕ ਸੁਰੱਖਿਆ: ਵਿਧਵਾਵਾਂ, ਅੰਗਹੀਣਾਂ ਅਤੇ ਬੇਸਹਾਰਾ ਪਰਿਵਾਰਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ। ਅਨਾਥ ਅਤੇ ਹੁਸ਼ਿਆਰ ਬੱਚਿਆਂ ਲਈ ‘ਅਡੋਪਸ਼ਨ ਸਕੀਮ’ ਵੀ ਚਲਾਈ ਜਾ ਰਹੀ ਹੈ।

ਸਕਾਲਰਸ਼ਿਪ ਯੋਜਨਾ ਤੇ ਪ੍ਰਵਾਸੀ ਭਾਰਤੀਆਂ ਦਾ ਸਹਿਯੋਗ

ਡਾ. ਸਿੰਘ ਮੁਤਾਬਕ, ਸੰਸਥਾ ਦੀ ‘ਚੜ੍ਹਦੀਕਲਾ ਸਕਾਲਰਸ਼ਿਪ’ ਯੋਜਨਾ ਪਹਿਲਾਂ ਕੋਟਕਪੂਰਾ, ਫਿਰੋਜ਼ਪੁਰ ਅਤੇ ਫਾਜ਼ਿਲਕਾ ਵਿੱਚ ਸ਼ੁਰੂ ਕੀਤੀ ਗਈ ਸੀ, ਜਿਸ ਦਾ ਹੁਣ ਵਿਸਥਾਰ ਕਰ ਦਿੱਤਾ ਗਿਆ ਹੈ।

  • ਇਸ ਸਾਲ 100 ਸਕਾਲਰਸ਼ਿਪਾਂ ਵਿੱਚੋਂ 50 ਦੀ ਫੰਡਿੰਗ ਮੈਲਬਰਨ ਤੋਂ ਮੈਡਮ ਜਸਵਿੰਦਰ ਕੌਰ ਅਤੇ ਭਾਈ ਰਗਬੀਰ ਸਿੰਘ (ਏਕਮ ਗਲੋਬਲ) ਵੱਲੋਂ ਕੀਤੀ ਗਈ।
  • ਬਾਕੀ 50 ਸਕਾਲਰਸ਼ਿਪਾਂ ਸਿਡਨੀ ਤੋਂ ਸ. ਦਲਵੀਰ ਸਿੰਘ ਕਲੇਰ ਅਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਸਪਾਂਸਰ ਕੀਤੀਆਂ ਗਈਆਂ ਹਨ।

“ਸਾਡੀ ਟੀਮ ਦਾ ਮਕਸਦ ਹਰ ਲੋੜਵੰਦ ਤੱਕ ਪਹੁੰਚ ਕਰਨਾ ਹੈ। ਜੇਕਰ ਕੋਈ ਇਸ ਨੇਕ ਕਾਰਜ ਵਿੱਚ ਯੋਗਦਾਨ ਪਾਉਣਾ ਚਾਹੁੰਦਾ ਹੈ ਜਾਂ ਕਿਸੇ ਨੂੰ ਮਦਦ ਦੀ ਲੋੜ ਹੈ, ਤਾਂ ਉਹ ਬਿਨਾਂ ਕਿਸੇ ਝਿਜਕ ਸਾਡੀ ਟੀਮ ਨਾਲ ਸੰਪਰਕ ਕਰ ਸਕਦਾ ਹੈ।” — ਡਾ. ਪਰਮਜੀਤ ਸਿੰਘ, ਮੁੱਖ ਸੇਵਾਦਾਰ

ਇਸ ਮੌਕੇ ਸੰਸਥਾ ਦੇ ਪ੍ਰਧਾਨ ਰਸਬਿੰਦਰ ਸਿੰਘ, ਵਾਈਸ ਪ੍ਰਧਾਨ ਹਰਕੀਰਤ ਸਿੰਘ ਸੰਧੂ, ਡਾ. ਕਮਲਜੀਤ ਕੌਰ, ਰਾਜਿੰਦਰ ਸਿੰਘ ਜੌਹਲ, ਹਰਜੀਤ ਕੌਰ ਅਤੇ ਬਲਬੀਰ ਸਿੰਘ ਸਮੇਤ ਹੋਰ ਮੈਂਬਰਾਂ ਨੇ ਵੀ ਸੰਸਥਾ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।

LEAVE A REPLY

Please enter your comment!
Please enter your name here