Google search engine
HomePatiala Updatesਪੁਰਾਣਾ ਬੱਸ ਸਟੈਂਡ ਸੰਘਰਸ਼ ਕਮੇਟੀ ਵੱਲੋਂ ਪੀਆਰਟੀਸੀ ਦੇ ਨਵ-ਨਿਯੁਕਤ ਚੇਅਰਮੈਨ ਨਾਲ ਮੁਲਾਕਾਤ

ਪੁਰਾਣਾ ਬੱਸ ਸਟੈਂਡ ਸੰਘਰਸ਼ ਕਮੇਟੀ ਵੱਲੋਂ ਪੀਆਰਟੀਸੀ ਦੇ ਨਵ-ਨਿਯੁਕਤ ਚੇਅਰਮੈਨ ਨਾਲ ਮੁਲਾਕਾਤ

ਪਟਿਆਲਾ: ਪੁਰਾਣਾ ਬੱਸ ਸਟੈਂਡ ਸੰਘਰਸ਼ ਕਮੇਟੀ ਵੱਲੋਂ ਪੀਆਰਟੀਸੀ ਦੇ ਨਵ-ਨਿਯੁਕਤ ਚੇਅਰਮੈਨ ਸ੍ਰੀ ਹਰਪਾਲ ਜੁਨੇਜਾ ਨਾਲ ਮੁਲਾਕਾਤ ਕਰਕੇ ਦੁਕਾਨਦਾਰਾਂ ਅਤੇ ਇਲਾਕੇ ਦੇ ਲਗਭਗ 10 ਹਜ਼ਾਰ ਨਿਵਾਸੀਆਂ ਨੂੰ ਬੱਸਾਂ ਦੀ ਯਥੋਚਿਤ ਸੇਵਾ ਸ਼ੁਰੂ ਨਾ ਹੋਣ ਕਾਰਨ ਆ ਰਹੀਆਂ ਮੁਸ਼ਕਲਾਂ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਗਿਆ। ਇਸ ਮੌਕੇ ਸੰਘਰਸ਼ ਕਮੇਟੀ ਵੱਲੋਂ ਚੇਅਰਮੈਨ ਹਰਪਾਲ ਜੁਨੇਜਾ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਕੇ ਸਨਮਾਨਿਤ ਵੀ ਕੀਤਾ ਗਿਆ। ਸੰਘਰਸ਼ ਕਮੇਟੀ ਦੇ ਆਗੂ ਨੇਤਾ ਗੁਰਪਾਲ ਸਿੰਘ ਉਰਫ਼ ਕਾਕਾ ਨੇ ਕਿਹਾ ਕਿ ਪੁਰਾਣਾ ਬੱਸ ਸਟੈਂਡ ’ਚ ਬੱਸਾਂ ਦੀ ਗਿਣਤੀ ਵਧਾਉਣ ਦੀ ਮੰਗ ਉਹ ਲੰਮੇ ਸਮੇਂ ਤੋਂ ਕਰਦੇ ਆ ਰਹੇ ਹਨ। ਹਾਲਾਂਕਿ ਸ਼ਹਿਰੀ ਵਿਧਾਇਕ ਵੱਲੋਂ ਇਹ ਮਸਲਾ ਵਿਧਾਨ ਸਭਾ ਵਿੱਚ ਵੀ ਉਠਾਇਆ ਗਿਆ, ਪਰ ਇਸ ਦੇ ਬਾਵਜੂਦ ਮੰਤਰੀਆਂ ਵੱਲੋਂ ਕੋਈ ਸੁਣਵਾਈ ਨਹੀਂ ਹੋਈ, ਜਿਸਦਾ ਖਮਿਆਜ਼ਾ ਆਮ ਲੋਕਾਂ ਨੂੰ ਭੁਗਤਣਾ ਪੈ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੁਰਾਣਾ ਬੱਸ ਸਟੈਂਡ ਦੇ ਨਜ਼ਦੀਕ ਸਾਰੀਆਂ ਮੁੱਖ ਮਾਰਕੀਟਾਂ ਸਥਿਤ ਹਨ ਅਤੇ ਨਾਲ ਹੀ ਗੁਰਦੁਆਰਾ ਸ੍ਰੀ ਦੁੱਖ ਨਿਵਾਰਣ ਸਾਹਿਬ, ਸ੍ਰੀ ਕਾਲੀ ਦੇਵੀ ਮੰਦਰ, ਮਾਤਾ ਕੌਸ਼ਲਿਆ ਹਸਪਤਾਲ, ਸਰਕਾਰੀ ਰਾਜਿੰਦਰਾ ਹਸਪਤਾਲ ਅਤੇ ਟੀਬੀ ਹਸਪਤਾਲ ਵੀ ਬਿਲਕੁਲ ਨੇੜੇ ਹੀ ਸਥਿਤ ਹਨ। ਜੇਕਰ ਇਸ ਬੱਸ ਸਟੈਂਡ ਤੋਂ ਪਿੰਡਾਂ ਵੱਲ ਜਾਣ ਵਾਲੀਆਂ ਬੱਸਾਂ ਦੀ ਗਿਣਤੀ ਵਧਾ ਦਿੱਤੀ ਜਾਵੇ ਤਾਂ ਲੋਕਾਂ ਦਾ ਸਮਾਂ ਬਚੇਗਾ ਅਤੇ ਵਾਧੂ ਖਰਚੇ ਤੋਂ ਵੀ ਰਾਹਤ ਮਿਲੇਗੀ। ਇਨ੍ਹਾਂ ਸਾਰੇ ਮਸਲਿਆਂ ਨੂੰ ਲੈ ਕੇ ਪੀਆਰਟੀਸੀ ਚੇਅਰਮੈਨ ਨਾਲ ਵਿਸਥਾਰ ਨਾਲ ਵਿਚਾਰ-ਵਟਾਂਦਰਾ ਹੋਇਆ, ਜਿਨ੍ਹਾਂ ਨੇ ਜਲਦ ਹੀ ਅਧਿਕਾਰੀਆਂ ਨਾਲ ਮੀਟਿੰਗ ਕਰਕੇ ਲੋਕਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ। ਸੰਘਰਸ਼ ਕਮੇਟੀ ਨੇ ਦੱਸਿਆ ਕਿ ਚੇਅਰਮੈਨ ਹਰਪਾਲ ਜੁਨੇਜਾ ਦਾ ਸਨਮਾਨ ਸ਼ਹਿਰ ਵਾਸੀਆਂ ਵੱਲੋਂ ਇੱਕ ਵਿਧਾਇਕ ਦੇ ਰੂਪ ਵਿੱਚ ਦੇਖਿਆ ਜਾ ਰਿਹਾ ਹੈ। ਲੋਕਾਂ ਨੂੰ ਉਮੀਦ ਹੈ ਕਿ ਉਹ ਜਨਤਕ ਮੁੱਦਿਆਂ ਨੂੰ ਪਹਿਲ ਦੇ ਆਧਾਰ ’ਤੇ ਹੱਲ ਕਰਨਗੇ।

ਪੁਰਾਣੇ ਬੱਸ ਸਟੈਂਡ ਦੇ ਚਲਣ ਨਾਲ ਹੇਠ ਲਿਖੇ ਮਾਰਕੀਟ ਨੂੰ ਮਿਲੇਗਾ ਲਾਭ

ਸੰਘਰਸ਼ ਕਮੇਟੀ ਦੀ ਮੁੱਖ ਮੰਗ ਹੈ ਕਿ ਪੁਰਾਣੇ ਬੱਸ ਸਟੈਂਡ ਦਾ ਨਵੀਨੀਕਰਨ ਪਹਿਲ ਦੇ ਆਧਾਰ ’ਤੇ ਕਰਵਾਇਆ ਜਾਵੇ, ਤਾਂ ਜੋ ਯਾਤਰੀਆਂ ਅਤੇ ਵਪਾਰੀਆਂ ਨੂੰ ਆ ਰਹੀਆਂ ਮੁਸ਼ਕਲਾਂ ਤੋਂ ਰਾਹਤ ਮਿਲ ਸਕੇ।

 ਕਮੇਟੀ ਨੇ ਮੰਗ ਕੀਤੀ ਕਿ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਬਣ ਰਹੇ ਈ-ਬੱਸ ਚਾਰਜਿੰਗ ਸਟੈਂਡ ਪੁਰਾਣੇ ਬੱਸ ਸਟੈਂਡ ਵਿੱਚ ਹੀ ਸਥਾਪਤ ਕੀਤੇ ਜਾਣ, ਤਾਂ ਜੋ ਇਹ ਕੇਂਦਰੀ ਆਵਾਜਾਈ ਹੱਬ ਵਜੋਂ ਵਿਕਸਤ ਹੋ ਸਕੇ। ਪੁਰਾਣਾ ਬੱਸ ਸਟੈਂਡ ਮਾਰਕੀਟ, ਲਾਹੌਰੀ ਗੇਟ, ਸ਼ੇਰੇ ਪੰਜਾਬ ਮਾਰਕੀਟ, ਆਰਿਆ ਸਮਾਜ, ਟੀਬੀ ਹਸਪਤਾਲ ਮਾਰਕੀਟ, ਅਦਾਲਤ ਬਾਜ਼ਾਰ, ਕਿਲ੍ਹਾ ਚੌਂਕ, ਸਰਹੰਦੀ ਬਾਜ਼ਾਰ, ਗੁੜ ਮੰਡੀ, ਬਰਤਨ ਬਾਜ਼ਾਰ, ਚੂੜੀ ਬਾਜ਼ਾਰ, ਸ਼ਰਾਫਾ ਬਾਜ਼ਾਰ, ਰਾਜਪੁਰਾ ਕਾਲੋਨੀ ਮਾਰਕੀਟ, ਗੁਰਬਖ਼ਸ਼ ਕਾਲੋਨੀ ਮਾਰਕੀਟ, ਗੁਰੂ ਨਾਨਕ ਨਗਰ ਮਾਰਕੀਟ। ਉਮੀਦ ਹੈ ਕਿ ਉਹ ਸੰਘਰਸ਼ ਕਮੇਟੀ ਵੱਲੋਂ ਉਠਾਏ ਗਏ ਮਸਲਿਆਂ ’ਤੇ ਗੰਭੀਰਤਾ ਨਾਲ ਧਿਆਨ ਦੇਂਦੇ ਹੋਏ ਉਨ੍ਹਾਂ ਦਾ ਹੱਲ ਕਰਨਗੇ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments