Google search engine
HomePunjabਸਕੂਲ ਵਿਦਿਆਰਥੀਆਂ ਦੀ ਸਿਹਤ ਬਾਰੇ ਪ੍ਰਿੰਸੀਪਲ ਨੇ ਦਿੱਤੀ ਜਾਣਕਾਰੀ

ਸਕੂਲ ਵਿਦਿਆਰਥੀਆਂ ਦੀ ਸਿਹਤ ਬਾਰੇ ਪ੍ਰਿੰਸੀਪਲ ਨੇ ਦਿੱਤੀ ਜਾਣਕਾਰੀ

ਗੁਰਦਾਸਪੁਰ: ਗੁਰਦਾਸਪੁਰ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਰਾਜੀਵ ਮਹਾਜਨ ਨੇ ਦੱਸਿਆ ਕਿ 1 ਫਰਵਰੀ ਨੂੰ ਸਕੂਲ ਦੇ 7 ਵਿਦਿਆਰਥੀ ਅਚਾਨਕ ਬਿਮਾਰ ਹੋ ਗਏ। ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ, ਗੁਰਦਾਸਪੁਰ ਵਿਖੇ ਲਿਜਾਇਆ ਗਿਆ। ਹਸਪਤਾਲ ਦੀ ਟੀਮ ਵੱਲੋਂ ਮੁੱਢਲੀ ਜਾਂਚ ਅਤੇ ਲੋੜੀਂਦੀ ਦਵਾਈਆਂ ਦਿੱਤੀਆਂ ਗਈਆਂ, ਜਿਸ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਤਰੀਕੇ ਨਾਲ ਸਕੂਲ ਹੋਸਟਲ ਵਿੱਚ ਭੇਜ ਦਿੱਤਾ ਗਿਆ। ਪ੍ਰਿੰਸੀਪਲ ਨੇ ਯਕੀਨੀ ਬਣਾਇਆ ਕਿ ਸਾਰੇ ਬੱਚੇ ਹੁਣ ਬਿਲਕੁਲ ਠੀਕ ਹਨ।

ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਫੋਲੀਕ ਐਸਿਡ ਅਤੇ ਆਇਰਨ ਦੀਆਂ ਗੋਲੀਆਂ ਦਿੱਤੀਆਂ ਗਈਆਂ ਸਨ, ਜਿਸ ਕਾਰਨ 6-7 ਬੱਚਿਆਂ ਨੂੰ ਹਲਕੀ ਘਬਰਾਹਟ ਅਤੇ ਪੇਟ ਦਰਦ ਹੋਇਆ। ਹਸਪਤਾਲ ਵਿੱਚ ਮੁੱਢਲੀ ਜਾਂਚ ਤੋਂ ਬਾਅਦ ਸਾਰੇ ਵਿਦਿਆਰਥੀਆਂ ਨੂੰ ਵਾਪਸ ਹੋਸਟਲ ਭੇਜ ਦਿੱਤਾ ਗਿਆ।

ਸਬੰਧਤ ਵਿਦਿਆਰਥੀਆਂ ਨੂੰ ਸਬ-ਡਿਵਿਜ਼ਨਲ ਮੈਜਿਸਟਰੇਟ, ਗੁਰਦਾਸਪੁਰ, ਸਿਵਲ ਸਰਜਨ ਦੀ ਟੀਮ ਅਤੇ ਜਿਲ੍ਹਾ ਸਿੱਖਿਆ ਅਫਸਰ, ਸੀਨੀਅਰ ਸੈਕੰਡਰੀ, ਗੁਰਦਾਸਪੁਰ ਵੱਲੋਂ ਵੀ ਚੈੱਕ ਕੀਤਾ ਗਿਆ। ਪ੍ਰਿੰਸੀਪਲ ਮਹਾਜਨ ਨੇ ਦੱਸਿਆ ਕਿ ਸਾਰੇ ਵਿਦਿਆਰਥੀ ਤੰਦਰੁਸਤ ਹਨ ਅਤੇ ਹੁਣ ਕਿਸੇ ਵੀ ਕਿਸਮ ਦੀ ਚਿੰਤਾ ਕਰਨ ਦੀ ਲੋੜ ਨਹੀਂ ਹੈ।


RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments