ਲੁਧਿਆਣਾ / ਬੰਗਾ / ਨੰਗਲ / ਗੁਰਦਾਸਪੁਰ: ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਅੱਜ ਬਿਜਲੀ ਵਿਭਾਗ ਵੱਲੋਂ ਜ਼ਰੂਰੀ ਮੁਰੰਮਤ ਅਤੇ ਰੱਖ-ਰਖਾਵ ਦੇ ਕੰਮਾਂ ਕਾਰਨ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਸ ਸਬੰਧੀ ਪੰਜਾਬ ਰਾਜ ਬਿਜਲੀ ਨਿਗਮ (PSPCL) ਵੱਲੋਂ ਅਗਾਊਂ ਸੂਚਨਾ ਜਾਰੀ ਕੀਤੀ ਗਈ ਹੈ।
ਲੁਧਿਆਣਾ:
ਪੰਜਾਬ ਰਾਜ ਬਿਜਲੀ ਨਿਗਮ ਦੇ ਸਿਟੀ ਵੈਸਟ ਡਿਵੀਜ਼ਨ ਅਧੀਨ ਛਾਉਣੀ ਮੁਹੱਲਾ ਸਥਿਤ ਪਾਵਰ ਹਾਊਸ ਵਿਖੇ ਤਾਇਨਾਤ ਐਸ.ਡੀ.ਓ. ਸ਼ਿਵ ਕੁਮਾਰ ਨੇ ਦੱਸਿਆ ਕਿ 11 ਕੇ.ਵੀ. ਹੁਸੈਨਪੁਰਾ ਫੀਡਰ ਨੂੰ ਜ਼ਰੂਰੀ ਮੁਰੰਮਤ ਦੇ ਚਲਦੇ ਸੁਰੱਖਿਆ ਕਾਰਨਾਂ ਕਰਕੇ ਅੱਜ ਬੰਦ ਰੱਖਿਆ ਜਾਵੇਗਾ। ਇਸ ਕਾਰਨ ਸਵੇਰੇ 11:30 ਵਜੇ ਤੋਂ ਸ਼ਾਮ 6 ਵਜੇ ਤੱਕ ਸਬੰਧਤ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।
ਬੰਗਾ:
ਪਾਵਰਕਾਮ ਦੇ ਸਹਾਇਕ ਕਾਰਜਕਾਰੀ ਇੰਜੀਨੀਅਰ ਅਤੇ ਉਪ-ਮੰਡਲ ਅਧਿਕਾਰੀ (ਸ਼ਹਿਰੀ ਬੰਗਾ) ਵੱਲੋਂ ਜਾਰੀ ਪ੍ਰੈੱਸ ਨੋਟ ਅਨੁਸਾਰ, 220 ਕੇ.ਵੀ. ਸਬ-ਸਟੇਸ਼ਨ ਬੰਗਾ ਤੋਂ ਚੱਲਣ ਵਾਲੇ 11 ਕੇ.ਵੀ. ਯੂ.ਪੀ.ਐੱਸ. ਨੰਬਰ-2 (ਗੋਸਲਾਂ) ਫੀਡਰ ਦੀ ਜ਼ਰੂਰੀ ਮੁਰੰਮਤ ਕੀਤੀ ਜਾਵੇਗੀ। ਇਸ ਕਾਰਨ ਅੱਜ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਬੰਦ ਰਹੇਗੀ। ਇਸ ਨਾਲ ਪਿੰਡ ਪੂਨੀਆ, ਅੰਬੇਡਕਰ ਨਗਰ, ਦਸਾਂਝ ਖੁਰਦ, ਭੂਖੜੀ ਨਾਗਰਾ, ਭੜੋ ਮਜਾਰਾਂ, ਸੋਤਰਾ ਗੋਸਲਾ, ਮੱਲੂਪੋਤਾ ਚੱਕ ਕਲਾਲ ਅਤੇ ਏ.ਐਸ. ਫ੍ਰੋਜ਼ਨ ਫੂਡ ਖੇਤਰ ਪ੍ਰਭਾਵਿਤ ਰਹਿਣਗੇ।
ਨੰਗਲ:
ਪੀ.ਐਸ.ਪੀ.ਸੀ.ਐਲ. ਵੱਲੋਂ 11 ਕੇ.ਵੀ. ਗਿਆਨੀ ਮਾਰਕੀਟ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਅੱਜ ਬਿਜਲੀ ਸਪਲਾਈ ਅਸਥਾਈ ਤੌਰ ’ਤੇ ਬੰਦ ਰਹੇਗੀ। ਸਹਾਇਕ ਕਾਰਜਕਾਰੀ ਇੰਜੀਨੀਅਰ, ਸੰਚਾਲਨ ਉਪ-ਮੰਡਲ ਨੰਗਲ ਨੇ ਦੱਸਿਆ ਕਿ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਰੇਲਵੇ ਰੋਡ, ਰਾਜ ਨਗਰ, ਹੰਬੇਵਾਲ, ਨਿੱਕੂ ਨੰਗਲ ਅਤੇ ਇੰਦਰਾ ਨਗਰ ਖੇਤਰਾਂ ਵਿੱਚ ਬਿਜਲੀ ਨਹੀਂ ਰਹੇਗੀ।
ਗੁਰਦਾਸਪੁਰ:
ਸ਼ਹਿਰੀ ਸਬ-ਡਿਵੀਜ਼ਨ ਗੁਰਦਾਸਪੁਰ ਅਧੀਨ ਆਉਂਦੇ ਕਈ ਇਲਾਕਿਆਂ ਵਿੱਚ ਵੀ ਅੱਜ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਸਬ-ਡਿਵੀਜ਼ਨਲ ਅਫਸਰ ਇੰਜੀਨੀਅਰ ਕੁਪਿੰਦਰ ਸਿੰਘ ਨੇ ਦੱਸਿਆ ਕਿ 11 ਕੇ.ਵੀ. ਟ੍ਰਾਈਮੋ ਰੋਡ ਫੀਡਰ ਅਤੇ 132 ਕੇ.ਵੀ. ਸਬ-ਸਟੇਸ਼ਨ ਹਰਦੋਸ਼ਾਨੀ ਤੋਂ ਚੱਲਣ ਵਾਲੇ ਅਰਬਨ ਫੀਡਰ ਦੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਤੱਕ ਬੰਦ ਰਹੇਗੀ। ਇਸ ਕਾਰਨ ਟ੍ਰਾਈਮੋ ਰੋਡ, ਸਰਕਾਰੀ ਕਾਲਜ ਇਲਾਕਾ, ਦੋਰਾਂਗਲਾ ਰੋਡ, ਬਾਜਵਾ ਕਲੋਨੀ, ਸੰਤ ਨਗਰ, ਹਨੂੰਮਾਨ ਚੌਕ, ਲਾਇਬ੍ਰੇਰੀ ਰੋਡ, ਮੇਨ ਬਾਜ਼ਾਰ ਅਤੇ ਬੀਜ ਮੰਡੀ ਸਮੇਤ ਆਲੇ ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।
ਬਿਜਲੀ ਵਿਭਾਗ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਅਸੁਵਿਧਾ ਤੋਂ ਬਚਣ ਲਈ ਅਗਾਊਂ ਬਿਜਲੀ ਸੰਬੰਧੀ ਜ਼ਰੂਰੀ ਕੰਮ ਨਿਪਟਾ ਲਏ ਜਾਣ।






