HomePunjabਆ ਗਿਆ ਅਖ਼ੀਰ ਵੇਲਾ ਭਾਈ ਮਰਦਾਨਿਆ। ਜਿੰਨੀ ਮਿਲੀ ਸੋਹਣੀ ਨਿਭੀ ਭਾਈ ਮਰਦਾਨਿਆ।

ਆ ਗਿਆ ਅਖ਼ੀਰ ਵੇਲਾ ਭਾਈ ਮਰਦਾਨਿਆ। ਜਿੰਨੀ ਮਿਲੀ ਸੋਹਣੀ ਨਿਭੀ ਭਾਈ ਮਰਦਾਨਿਆ।

ਛੱਡ ਤਲਵੰਡੀ ਜਦੋਂ  ਤੁਰੇ ਆਪਾਂ ਦੋ ਸੀ।
ਹੌਲੀ ਹੌਲੀ ਇੱਕ ਮਿੱਕ ਗਏ ਆਪਾਂ ਹੋ ਸੀ।
ਬਾਣੀ ਨੂੰ ਰਬਾਬ ਤੂੰ ਸੁਣਾਈ ਮਰਦਾਨਿਆ।
ਸੋਹਣੀ ਨਿਭੀ ਜਿੰਨੀ ਤੂੰ ਨਿਭਾਈ ਮਰਦਾਨਿਆ।

ਜਦੋਂ ਵੀ ਸੁਣਾਉਂਦਾ ਸੀ ਤੂੰ ਧੁਨਾਂ  ਟੁਣਕਾਰ ਕੇ।
ਮਿਟਿਆ ਹਨ੍ਹੇਰ ਉਦੋਂ ਸ਼ਬਦ ਉਚਾਰ ਕੇ।
ਬਣ ਕੇ ਵਿਖਾਇਆ ਵੱਡਾ ਭਾਈ ਮਰਦਾਨਿਆ।
ਸੋਹਣੀ ਨਿਭੀ ਜਿੰਨੀ ਤੂੰ ਨਿਭਾਈ ਮਰਦਾਨਿਆ।

ਸਾਰੀਆਂ ਉਦਾਸੀਆਂ ‘ਚ ਤੂੰਹੀਓਂ ਮੇਰੇ ਨਾਲ਼ ਸੀ।
ਧੁੱਪਾਂ ਛਾਵਾਂ ਸਾਰੀਆਂ ‘ਚ ਪੱਕਾ ਭਾਈਵਾਲ਼ ਸੀ।
ਛੱਡ ਚੱਲਾ ਉਂਗਲੀ ਫੜਾਈ ਮਰਦਾਨਿਆ।
ਸੋਹਣੀ ਨਿਭੀ ਜਿੰਨੀ ਤੂੰ ਨਿਭਾਈ ਮਰਦਾਨਿਆ।ਅੰਗ ਸੰਗ ਰਹਿਣ ਦਾ ਤੂੰ ਕੀਤਾ ਜੋ ਸਵਾਲ ਹੈ।
ਤੈਨੂੰ ਮੈਨੂੰ ਤੋੜ ਸਕੇ ਕੀਹਦੀ ਇਹ ਮਜਾਲ ਹੈ।
ਫੁੱਲਾਂ ਵਿੱਚ ਮਹਿਕ ਜਿਓਂ ਸਮਾਈ ਮਰਦਾਨਿਆ।
ਸੋਹਣੀ ਨਿਭੀ ਜਿੰਨੀ ਤੂੰ ਨਿਭਾਈ ਮਰਦਾਨਿਆ।

ਕਬਰਾਂ ਤੇ ਸਿਵੇ ਕਿੱਥੇ ਸਾਂਭਦੇ ਸਰੀਰ ਨੂੰ?
ਮਿੱਟੀ ਵਿੱਚ ਮਿਲ ਜਾਵੇ ਮਿੱਟੀ ਇਹ ਅਖੀਰ ਨੂੰ।
ਬਚਦੀ ਏ ਨੇਕੀ ਦੀ ਕਮਾਈ ਮਰਦਾਨਿਆ।
ਸੋਹਣੀ ਨਿਭੀ ਜਿੰਨੀ ਤੂੰ ਨਿਭਾਈ ਮਰਦਾਨਿਆ।
◼️

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments