Thursday, November 19, 2026
Home Patiala Updates ਐਨ.ਟੀ.ਪੀ.ਸੀ. ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ, ਕੰਪਾਊਂਡ ਪੁਰਸ਼...

ਐਨ.ਟੀ.ਪੀ.ਸੀ. ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਪੰਜਾਬ ਦਾ ਸ਼ਾਨਦਾਰ ਪ੍ਰਦਰਸ਼ਨ, ਕੰਪਾਊਂਡ ਪੁਰਸ਼ ਅਤੇ ਮਹਿਲਾ ਟੀਮਾਂ ਨੇ ਜਿੱਤੇ ਸੋਨ ਤਮਗੇ

0
7

ਪਟਿਆਲਾ: ਸ਼ਿਲਾਂਗ, ਮੇਘਾਲਿਆ ਵਿਖੇ 11 ਤੋਂ 18 ਨਵੰਬਰ 2026 ਤੱਕ ਕਰਵਾਈ ਜਾ ਰਹੀ ਐਨ.ਟੀ.ਪੀ.ਸੀ. ਸੀਨੀਅਰ ਨੈਸ਼ਨਲ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿੱਚ ਪੰਜਾਬ ਦੇ ਤੀਰਅੰਦਾਜ਼ਾਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੰਪਾਊਂਡ ਵਰਗ ਦੇ ਪੁਰਸ਼ ਅਤੇ ਮਹਿਲਾ ਟੀਮ ਮੁਕਾਬਲਿਆਂ ਵਿੱਚ ਸੋਨ ਤਮਗੇ ਜਿੱਤ ਕੇ ਸੂਬੇ ਦਾ ਨਾਮ ਰੌਸ਼ਨ ਕੀਤਾ।

ਕੰਪਾਊਂਡ ਪੁਰਸ਼ ਟੀਮ, ਜਿਸ ਵਿੱਚ ਗੁਰਨੂਰ ਸਿੰਘ, ਸੰਗਮਪ੍ਰੀਤ ਸਿੰਘ ਬਿਸਲਾ, ਉਦੈ ਕੰਬੋਜ ਅਤੇ ਸੁਖਮਨਦੀਪ ਸਿੰਘ ਸ਼ਾਮਲ ਸਨ, ਨੇ ਫਾਈਨਲ ਮੁਕਾਬਲੇ ਵਿੱਚ ਮੱਧ ਪ੍ਰਦੇਸ਼ ਦੀ ਟੀਮ ਨੂੰ ਹਰਾ ਕੇ ਸੋਨ ਤਮਗਾ ਆਪਣੇ ਨਾਮ ਕੀਤਾ।

ਇਸੇ ਤਰ੍ਹਾਂ ਕੰਪਾਊਂਡ ਮਹਿਲਾ ਟੀਮ, ਜਿਸ ਵਿੱਚ ਪਰਨੀਤ ਕੌਰ, ਜਸਵੀਰ ਕੌਰ, ਅਵਨੀਤ ਕੌਰ ਅਤੇ ਮਨਰੂਪ ਕੌਰ ਸ਼ਾਮਲ ਸਨ, ਨੇ ਫਾਈਨਲ ਵਿੱਚ ਉੱਤਰ ਪ੍ਰਦੇਸ਼ ਦੀ ਟੀਮ ਨੂੰ ਮਾਤ ਦੇ ਕੇ ਸੋਨ ਤਮਗਾ ਜਿੱਤਿਆ।

ਇਸ ਸ਼ਾਨਦਾਰ ਸਫਲਤਾ ਪਿੱਛੇ ਕੋਚ ਗੌਰਵ ਸ਼ਰਮਾ ਦੀ ਮਿਹਨਤ, ਸਹੀ ਮਾਰਗਦਰਸ਼ਨ ਅਤੇ ਖਿਡਾਰੀਆਂ ਦੀ ਲਗਨ ਤੇ ਸਮਰਪਣ ਦਾ ਅਹਿਮ ਯੋਗਦਾਨ ਰਿਹਾ। ਇਸ ਮੌਕੇ ਡਾਇਰੈਕਟਰ ਸਪੋਰਟਸ ਜੀਵਨਜੋਤ ਸਿੰਘ ਤੇਜਾ ਦੀ ਅਗਵਾਈ ਅਤੇ ਖੇਡਾਂ ਨੂੰ ਉਤਸ਼ਾਹਿਤ ਕਰਨ ਦੇ ਯਤਨਾਂ ਦੀ ਵੀ ਸ਼ਲਾਘਾ ਕੀਤੀ ਜਾ ਰਹੀ ਹੈ।

ਪੰਜਾਬ ਦੀਆਂ ਦੋਵੇਂ ਟੀਮਾਂ ਦੀ ਇਸ ਸ਼ਾਨਦਾਰ ਜਿੱਤ ਨਾਲ ਖੇਡ ਜਗਤ ਵਿੱਚ ਖੁਸ਼ੀ ਦੀ ਲਹਿਰ ਹੈ। ਖਿਡਾਰੀਆਂ ਦੀ ਇਸ ਪ੍ਰਾਪਤੀ ਨੇ ਇੱਕ ਵਾਰ ਫਿਰ ਰਾਸ਼ਟਰੀ ਪੱਧਰ ‘ਤੇ ਪੰਜਾਬ ਦੀ ਤੀਰਅੰਦਾਜ਼ੀ ਦੀ ਮਜ਼ਬੂਤ ਪਛਾਣ ਨੂੰ ਸਾਬਤ ਕੀਤਾ ਹੈ।

LEAVE A REPLY

Please enter your comment!
Please enter your name here