Wednesday, November 4, 2026
Home Patiala Updates ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜਿਮਨਾਸਟਿਕਸ ‘ਚ ਅੰਡਰ-19 ਲੜਕਿਆਂ ਦੀ ਟੀਮ  ਨੇ ਗੋਲਡ...

ਅੰਤਰ ਜ਼ਿਲ੍ਹਾ ਸਕੂਲ ਖੇਡਾਂ ਜਿਮਨਾਸਟਿਕਸ ‘ਚ ਅੰਡਰ-19 ਲੜਕਿਆਂ ਦੀ ਟੀਮ  ਨੇ ਗੋਲਡ ਮੈਡਲ ਜਿੱਤਿਆ

0
3

ਪਟਿਆਲਾ : ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਮਮਤਾ ਖੁਰਾਣਾ,ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ  ਯੋਗ ਅਗਵਾਈ ਹੇਠ ਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ.ਦਲਜੀਤ ਸਿੰਘ ਤੇ ਦੇ ਤਾਲਮੇਲ ਨਾਲ ਪਟਿਆਲੇ ਜ਼ਿਲੇ ਦੇ ਜਿਮਨਾਸਟਿਕ ਖਿਡਾਰੀਆਂ ਨੇ ਗੁਰਦਾਸਪੁਰ ਵਿਖੇ 70ਵੀਆਂ ਅੰਤਰ ਜਿਲਾ ਸਕੂਲ ਖੇਡਾਂ ਜਿਮਨਾਸਟਿਕ ਵਿੱਚ ਬਹੁਤ ਹੀ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਜਿਲਾ ਖੇਡ ਵਿਭਾਗ ਦੇ ਜਿਮਨਾਸਟਿਕ ਦੇ ਕੋਚ  ਬਲਜੀਤ ਸਿੰਘ ਨੇ ਦੱਸਿਆ ਕਿ ਜਿਲੇ ਦੀ ਟੀਮ ਨੇ ਅੰਡਰ 19 ਦੇ ਵਿੱਚ ਪਹਿਲਾ ਸਥਾਨ, ਵਿਅਕਤੀਗਤ ਦੇ ਵਿੱਚ ਜਸਮੀਤ ਸਿੰਘ ਨੇ ਫਲੋਰ ਵਿੱਚ ਪਹਿਲਾਂ,ਪਿਊਸ਼ ਸ਼ਰਮਾ ਨੇ ਪਾਮਲ ਤੇ ਪਹਿਲਾ,ਭੋਮਿਕਪਾਲ ਸਿੰਘ ਨੇ ਰਿੰਗਜ਼ ਤੇ ਪਹਿਲਾ, ਪਾਮਲ ਤੇ ਤੀਸਰਾ,ਆਲ ਅਰਾਉਂਡ ਤੀਜਾ,ਅੰਡਰ-17 ਦੇ ਵਿੱਚ ਪਟਿਆਲੇ ਜਿਲ੍ਹੇ ਦੀ ਟੀਮ ਨੇ ਤੀਸਰਾ ਸਥਾਨ,ਵਿਅਕਤੀਗਤ ਦੇ ਵਿੱਚ ਹਿਮਾਂਸ਼ੂ ਗੌਤਮ ਨੇ ਫਲੋਰ ‘ਚ ਤੀਜਾ,ਅੰਡਰ-14 ਦੇ ਵਿੱਚ ਪਟਿਆਲੇ ਜਿਲੇ ਦੀ ਟੀਮ ਨੇ ਦੂਸਰਾ ਸਥਾਨ, ਵਿਅਕਤੀਗਤ ਦੇ ਵਿੱਚ ਰਿਸ਼ਵ ਨੇ ਫਲੋਰ ‘ਚ ਤੀਜਾ, ਅਗਮਜੋਤ ਨੇ ਪਾਮਲ ਤੇ ਤੀਜਾ ਰਿਸ਼ਬ ਨੇ ਟੇਬਲ ਵਾਲਟ ਜੋ ਤੀਜਾ ਸਥਾਨ ਪ੍ਰਾਪਤ ਕੀਤਾ।

ਜਿਲਾ ਸਪੋਰਟਸ ਕੋਆਰਡੀਨੇਟਰ ਡਾ ਦਲਜੀਤ ਸਿੰਘ ਨੇ ਸਾਰੇ ਹੀ ਖਿਡਾਰੀਆਂ ਤੇ ਕੋਚਾਂ ਨੂੰ ਵਧਾਈ ਦਿੱਤੀ। ਜ਼ਿਲਾ ਖੇਡ ਵਿਭਾਗ ਦੇ ਜਿਮਨਾਸਟਿਕ ਕੋਚ ਬਲਜੀਤ ਸਿੰਘ ਨੇ ਦੱਸਿਆ ਕਿ ਇਹ ਸਾਰੇ ਖਿਡਾਰੀ ਪੋਲੋ ਗਰਾਉਂਡ ਦੇ ਜਿਮਨੇਜੀਅਮ ਹਾਲ ਵਿੱਚ ਹਰ ਰੋਜ਼ ਪ੍ਰੈਕਟਿਸ ਕਰਦੇ ਹਨ ਹਨ।ਇਸ ਮੌਕੇ ਤੇ ਪ੍ਰੈੱਸ ਇੰਚਾਰਜ ਜਸਵਿੰਦਰ ਸਿੰਘ  ਅਤੇ ਖਿਡਾਰੀ ਹਾਜ਼ਰ ਸਨ।

LEAVE A REPLY

Please enter your comment!
Please enter your name here