Tuesday, October 6, 2026
Home Punjab ਪੀਐਸਈਬੀ ਨੇ 10ਵੀਂ ਤੇ 12ਵੀਂ ਦੀਆਂ 2027 ਸਾਲਾਨਾ ਪ੍ਰੀਖਿਆਵਾਂ ਲਈ ਫਾਰਮ ਤੇ...

ਪੀਐਸਈਬੀ ਨੇ 10ਵੀਂ ਤੇ 12ਵੀਂ ਦੀਆਂ 2027 ਸਾਲਾਨਾ ਪ੍ਰੀਖਿਆਵਾਂ ਲਈ ਫਾਰਮ ਤੇ ਫੀਸ ਦਾ ਸ਼ਡਿਊਲ ਕੀਤਾ ਜਾਰੀ

0
4

ਮੋਹਾਲੀ: ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਅਤੇ 12ਵੀਂ ਜਮਾਤ ਦੀਆਂ ਫਰਵਰੀ/ਮਾਰਚ 2027 ਵਿੱਚ ਹੋਣ ਵਾਲੀਆਂ ਸਾਲਾਨਾ ਪ੍ਰੀਖਿਆਵਾਂ ਲਈ ਪ੍ਰੀਖਿਆ ਫਾਰਮ ਭਰਨ ਅਤੇ ਫੀਸ ਜਮ੍ਹਾਂ ਕਰਵਾਉਣ ਦਾ ਨਵਾਂ ਸ਼ਡਿਊਲ ਜਾਰੀ ਕੀਤਾ ਹੈ। ਬੋਰਡ ਨੇ ਸਾਰੇ ਸਕੂਲ ਮੁਖੀਆਂ ਨੂੰ ਨਿਰਧਾਰਤ ਸਮੇਂ ਅੰਦਰ ਵਿਦਿਆਰਥੀਆਂ ਦੇ ਫਾਰਮ ਅਤੇ ਫੀਸ ਜਮ੍ਹਾਂ ਕਰਵਾਉਣ ਦੇ ਨਿਰਦੇਸ਼ ਦਿੱਤੇ ਹਨ। ਪੂਰਾ ਸ਼ਡਿਊਲ ਸਬੰਧਤ ਸਕੂਲਾਂ ਦੀ ਲੌਗਇਨ ਆਈਡੀ ’ਤੇ ਉਪਲਬਧ ਕਰਵਾਇਆ ਗਿਆ ਹੈ।

ਵਿਦਿਆਰਥੀ ਆਪਣੀ ਪ੍ਰੀਖਿਆ ਫੀਸ ਆਨਲਾਈਨ ਜਾਂ ਆਫਲਾਈਨ ਮਾਧਿਅਮ ਰਾਹੀਂ ਜਮ੍ਹਾਂ ਕਰਵਾ ਸਕਦੇ ਹਨ। ਬੋਰਡ ਨੇ ਸਪੱਸ਼ਟ ਕੀਤਾ ਹੈ ਕਿ ਜੇਕਰ ਕੋਈ ਸਕੂਲ ਨਿਰਧਾਰਤ ਸਮੇਂ ਅੰਦਰ ਪ੍ਰੀਖਿਆ ਫਾਰਮ ਅਤੇ ਫੀਸ ਜਮ੍ਹਾਂ ਨਹੀਂ ਕਰਵਾਉਂਦਾ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀ ਦੀ ਹੋਵੇਗੀ। ਮਾਨਤਾ ਪ੍ਰਾਪਤ ਅਤੇ ਸਬੰਧਤ ਪ੍ਰਾਈਵੇਟ ਅਦਾਰਿਆਂ ਵੱਲੋਂ ਨਿਯਮਾਂ ਦੀ ਪਾਲਣਾ ਨਾ ਕਰਨ ਦੀ ਸੂਰਤ ਵਿੱਚ ਬੋਰਡ ਦੇ ਨਿਯਮਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

ਸਰਕਾਰੀ ਸਕੂਲਾਂ ਵਿੱਚ ਜੇਕਰ ਕਿਸੇ ਪ੍ਰਿੰਸੀਪਲ ਜਾਂ ਮੁੱਖ ਅਧਿਆਪਕ ਵੱਲੋਂ ਇਸ ਮਾਮਲੇ ਵਿੱਚ ਲਾਪਰਵਾਹੀ ਵਰਤੀ ਜਾਂਦੀ ਹੈ ਤਾਂ ਸਬੰਧਤ ਸਿੱਖਿਆ ਅਧਿਕਾਰੀਆਂ ਨੂੰ ਲਿਖਤੀ ਰੂਪ ਵਿੱਚ ਸੂਚਿਤ ਕਰਕੇ ਕਾਰਵਾਈ ਲਈ ਮਾਮਲਾ ਭੇਜਿਆ ਜਾਵੇਗਾ। ਬੋਰਡ ਨੇ ਸਕੂਲ ਮੁਖੀਆਂ ਨੂੰ ਪ੍ਰਕਿਰਿਆ ਸਮੇਂ ਸਿਰ ਪੂਰੀ ਕਰਨ ਲਈ ਕਿਹਾ ਹੈ, ਤਾਂ ਜੋ ਵਿਦਿਆਰਥੀਆਂ ਨੂੰ ਬਾਅਦ ਵਿੱਚ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ।

ਬਿਨਾਂ ਲੇਟ ਫੀਸ ਦੇ

  • ਆਫਲਾਈਨ ਬੈਂਕ ਚਲਾਨ ਬਣਾਉਣ ਦੀ ਮਿਤੀ: 5 ਅਕਤੂਬਰ ਤੋਂ 23 ਅਕਤੂਬਰ 2026
  • ਬੈਂਕ ਵਿੱਚ ਆਫਲਾਈਨ ਚਲਾਨ ਜਮ੍ਹਾਂ ਕਰਨ ਦੀ ਆਖਰੀ ਮਿਤੀ: 29 ਅਕਤੂਬਰ 2026
  • ਆਨਲਾਈਨ ਗੇਟਵੇ ਰਾਹੀਂ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ: 23 ਅਕਤੂਬਰ 2026

₹500 ਲੇਟ ਫੀਸ ਦੇ ਨਾਲ

  • ਚਲਾਨ ਤਿਆਰ ਕਰਨ ਦੀ ਮਿਆਦ: 24 ਅਕਤੂਬਰ ਤੋਂ 31 ਅਕਤੂਬਰ 2026
  • ਬੈਂਕ ਵਿੱਚ ਚਲਾਨ ਜਮ੍ਹਾਂ ਕਰਨ ਦੀ ਆਖਰੀ ਮਿਤੀ: 6 ਨਵੰਬਰ 2026
  • ਆਨਲਾਈਨ ਗੇਟਵੇ ਰਾਹੀਂ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ: 31 ਅਕਤੂਬਰ 2026

₹1,000 ਲੇਟ ਫੀਸ ਦੇ ਨਾਲ

  • ਚਲਾਨ ਜਨਰੇਟ ਕਰਨ ਦੀ ਮਿਆਦ: 1 ਨਵੰਬਰ ਤੋਂ 10 ਨਵੰਬਰ 2026
  • ਬੈਂਕ ਵਿੱਚ ਚਲਾਨ ਜਮ੍ਹਾਂ ਕਰਨ ਦੀ ਆਖਰੀ ਮਿਤੀ: 17 ਨਵੰਬਰ 2026
  • ਆਨਲਾਈਨ ਗੇਟਵੇ ਰਾਹੀਂ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ: 10 ਨਵੰਬਰ 2026

₹1,500 ਲੇਟ ਫੀਸ ਦੇ ਨਾਲ

ਫੀਸ ਜਮ੍ਹਾਂ ਕਰਨ ਦੀ ਮਿਆਦ 11 ਨਵੰਬਰ ਤੋਂ 18 ਨਵੰਬਰ 2026 ਤੱਕ ਹੋਵੇਗੀ। ਇਸ ਪੜਾਅ ਲਈ ਬੈਂਕ ਵਿੱਚ ਚਲਾਨ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 25 ਨਵੰਬਰ 2026, ਜਦਕਿ ਆਨਲਾਈਨ ਗੇਟਵੇ ਰਾਹੀਂ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ 18 ਨਵੰਬਰ 2026 ਨਿਰਧਾਰਤ ਕੀਤੀ ਗਈ ਹੈ।

₹2,000 ਲੇਟ ਫੀਸ ਦੇ ਨਾਲ

ਇਸ ਪੜਾਅ ਵਿੱਚ ਫੀਸ ਜਮ੍ਹਾਂ ਕਰਵਾਉਣ ਦੀ ਮਿਆਦ 19 ਨਵੰਬਰ ਤੋਂ 26 ਨਵੰਬਰ 2026 ਤੱਕ ਹੋਵੇਗੀ। ਬੈਂਕ ਵਿੱਚ ਚਲਾਨ ਜਮ੍ਹਾਂ ਕਰਵਾਉਣ ਦੀ ਆਖਰੀ ਮਿਤੀ 3 ਦਸੰਬਰ 2026, ਜਦਕਿ ਆਨਲਾਈਨ ਗੇਟਵੇ ਰਾਹੀਂ ਫੀਸ ਜਮ੍ਹਾਂ ਕਰਨ ਦੀ ਆਖਰੀ ਮਿਤੀ 26 ਨਵੰਬਰ 2026 ਹੋਵੇਗੀ।

ਬੋਰਡ ਨੇ 10ਵੀਂ ਅਤੇ 12ਵੀਂ ਜਮਾਤ ਦੇ ਸਾਰੇ ਵਿਦਿਆਰਥੀਆਂ ਅਤੇ ਸਕੂਲ ਮੁਖੀਆਂ ਨੂੰ ਸਲਾਹ ਦਿੱਤੀ ਹੈ ਕਿ ਪ੍ਰੀਖਿਆ ਫਾਰਮ ਅਤੇ ਫੀਸ ਨਿਰਧਾਰਤ ਸਮੇਂ ਅੰਦਰ ਹੀ ਜਮ੍ਹਾਂ ਕਰਵਾਈ ਜਾਵੇ, ਤਾਂ ਜੋ ਬੇਲੋੜੀ ਲੇਟ ਫੀਸ ਤੋਂ ਬਚਿਆ ਜਾ ਸਕੇ ਅਤੇ ਪ੍ਰੀਖਿਆ ਸਬੰਧੀ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ।

 

LEAVE A REPLY

Please enter your comment!
Please enter your name here