Saturday, September 19, 2026
Home Punjab Ludhiana ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਬੂਟਾ ਲਾ ਕੇ ਆਗਾਜ਼ ਕਰਦਿਆਂ...

ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਬੂਟਾ ਲਾ ਕੇ ਆਗਾਜ਼ ਕਰਦਿਆਂ 3100 ਬੂਟੇ ਲਗਵਾਏ

0
3
ਪਟਿਆਲਾ, 18 ਸਤੰਬਰ:
ਮਹਾਰਾਜਾ ਭੁਪਿੰਦਰ ਸਿੰਘ ਪੰਜਾਬ ਸਪੋਰਟਸ ਯੂਨੀਵਰਸਿਟੀ ਪਟਿਆਲਾ ਨੇ ਆਪਣਾ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ। ਇਸ ਵਿਸ਼ੇਸ਼ ਮੌਕੇ ਵਾਈਸ ਚਾਂਸਲਰ ਡਾ. ਪੁਸ਼ਪਿੰਦਰ ਸਿੰਘ ਗਿੱਲ ਨੇ ਬੂਟਾ ਲਾ ਕੇ ਆਗਾਜ਼ ਕਰਦਿਆਂ 3100 ਬੂਟੇ ਲਗਵਾਏ। ਵਾਈਸ ਚਾਂਸਲਰ ਡਾ. ਗਿੱਲ ਨੇ ਖੇਡ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਮੌਕੇ ਆਪਣੀ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਸਾਡੀ ਯੂਨੀਵਰਸਿਟੀ 100 ਏਕੜ ਦੇ ਘੇਰੇ ਵਿਚ ਫੈਲਿਆ ਵਿਸ਼ਾਲ ਕੈਂਪਸ ਹੈ। ਇਸਦਾ ਹਰਾ-ਭਰਾ ਅਤੇ ਤੰਦਰੁਸਤ ਵਾਤਾਵਰਣ ਸਮਾਜ ਲਈ ਇੱਕ ਚੰਗਾ ਸੁਨੇਹਾ ਲੈ ਕੇ ਜਾਵੇਗਾ। ਉਹਨਾਂ ਦੱਸਿਆ ਕਿ ਅਸੀਂ 44 ਵੱਖ-ਵੱਖ ਕਿਸਮ ਦੇ ਬੂਟੇ ਲਗਾਏ ਹਨ ਜੋ ਕਿ ਪੰਜਾਬ ਦੇ ਰਵਾਇਤੀ ਬੂਟੇ ਹਨ ਤੇ ਇਨ੍ਹਾਂ ਵਿੱਚ ਕੋਈ ਵੀ ਰੁਪਾਂਤਰਿਤ ਬੂਟਾ ਨਹੀਂ।
ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਬਗੀਚੀ ਦੇ ਦਿੱਤੇ ਸੰਕਲਪ ਦੇ ਪੈਟਰਨ ਨੂੰ ਮੁੱਖ ਰੱਖਦਿਆਂ ਬੂਟਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਹਦੇ ਵਿੱਚ ਬਕਾਇਦਾ ਇੱਕ ਟਰੈਕ ਬਣਾਇਆ ਜਾ ਰਿਹਾ ਹੈ ਜਿਹੜਾ ਰੋਜ਼ਾਨਾ ਸੈਰ ਕਰਨ ਲਈ ਵਿਦਿਆਰਥੀਆਂ ਲਈ ਉਪਯੋਗੀ ਹੋਵੇਗਾ। ਇਹ ਸਿਹਤਮੰਦ ਜੀਵਨ ਢੰਗ ਅਤੇ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਵਿੱਚ ਸਹਾਈ ਹੋਵੇਗਾ। ਉਹਨਾਂ ਇਹ ਵੀ ਦੱਸਿਆ ਕਿ ਅਸੀਂ ਯੂਨੀਵਰਸਿਟੀ ਵਿੱਚ ਸਵ. ਸ. ਬਘੇਲ ਸਿੰਘ ਖਹਿਰਾ ਜੋ ਕਿ ਮਨੁੱਖਤਾ ਦੀ ਸੇਵਾ, ਖੇਡਾਂ ਨੂੰ ਅੱਗੇ ਲੈ ਕੇ ਜਾਣ ਦਾ ਸੁਪਨਾ ਲੈਣ ਵਾਲੀ ਮਹਾਨ ਸ਼ਖਸੀਅਤ ਅਤੇ ਵੱਡੇ ਸਮਾਜ ਸੇਵੀ ਸਨ, ਦੀ ਯਾਦ ਵਿੱਚ ਇਹ ਪਾਰਕ ਯੂਨੀਵਰਸਿਟੀ ਵਿਚ ਸਥਾਪਿਤ ਕਰ ਰਹੇ ਹਾਂ ਤਾਂ ਜੋ ਸਮਾਜ ਵਿਚ ਅਜਿਹੀਆਂ ਸ਼ਖਸੀਅਤਾਂ ਬਾਰੇ ਜਾਗਰੂਕ ਹੋਕੇ ਲੋਕਾਂ ਵਿੱਚ ਸੇਵਾ ਦਾ ਸੁਨੇਹਾ ਪਹੁੰਚਾ ਸਕੀਏ।
ਇਸ ਮੌਕੇ ਗੁਰੂ ਨਾਨਕ ਪਵਿੱਤਰ ਜੰਗਲ ਵੱਲੋਂ ਅਮਲਤਾਸ, ਅਰਜੁਨ, ਔਲ਼ਾ, ਬੜਹਲ, ਬਹੇੜਾ, ਚੁਕਰਸੀਆ, ਬੋਹੜ, ਕਟਹਲ, ਜਾਮਣ, ਕਰੌਂਦਾ, ਕੁਸਮ, ਦੇਸੀ ਅੰਬ, ਪਿਲਾਖਣ, ਸੁਹੰਜਣਾ, ਸੰਭਾਲੂ ਅਤੇ ਹੋਰ ਕੁੱਲ 44 ਕਿਸਮਾਂ ਦੇ 3100 ਬੂਟੇ ਯੂਨੀਵਰਸਿਟੀ ਲਈ ਮੁਹੱਈਆ ਕਰਵਾਏ ਗਏ। ਇਸ ਮੌਕੇ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਆਪਣੇ ਫਰਜ਼ ਨੂੰ ਸਮਝਦਿਆਂ ਬੂਟਿਆਂ ਦੀ ਸਾਂਭ-ਸੰਭਾਲ ਦੀ ਪੂਰੀ ਜ਼ਿੰਮੇਵਾਰੀ ਲਈ। ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਇਸ ਤੋਂ ਪਹਿਲਾਂ 6000 ਬੂਟੇ ਪਹਿਲਾਂ ਲਗਾਏ ਜਾ ਚੁੱਕੇ ਹਨ।

LEAVE A REPLY

Please enter your comment!
Please enter your name here