Tuesday, September 15, 2026
Home National BRICS ’ਚ ਛਾਇਆ ਚਿੱਟੀ ਦਸਤਾਰ ਵਾਲਾ ਪੰਜਾਬੀ ਨੌਜਵਾਨ ਅੰਗਦ ਸਿੰਘ ਬਰਾਰ

BRICS ’ਚ ਛਾਇਆ ਚਿੱਟੀ ਦਸਤਾਰ ਵਾਲਾ ਪੰਜਾਬੀ ਨੌਜਵਾਨ ਅੰਗਦ ਸਿੰਘ ਬਰਾਰ

BRICS ਸੰਮੇਲਨ ’ਚ ਚਿੱਟੀ ਦਸਤਾਰ ਨਾਲ ਛਾਏ ਪੰਜਾਬੀ ਨੌਜਵਾਨ ਅੰਗਦ ਸਿੰਘ ਬਰਾਰ

0
5

ਚੰਡੀਗੜ੍ਹ: BRICS ਸੰਮੇਲਨ ਦੌਰਾਨ ਚਿੱਟੀ ਦਸਤਾਰ ਵਿੱਚ ਨਜ਼ਰ ਆ ਰਹੇ ਪੰਜਾਬੀ ਨੌਜਵਾਨ ਅੰਗਦ ਸਿੰਘ ਬਰਾਰ ਨੇ ਖਾਸ ਧਿਆਨ ਖਿੱਚਿਆ ਹੈ। ਪਟਿਆਲਾ ਨਾਲ ਸਬੰਧਤ ਅੰਗਦ, ਪੰਜਾਬ ਪੁਲੀਸ ਅਧਿਕਾਰੀ ਰਵਚਰਨ ਸਿੰਘ ਬਰਾਰ ਦੇ ਪੁੱਤਰ ਹਨ।

ਅੰਗਦ ਜੁਲਾਈ 2025 ਤੋਂ ਵਿਦੇਸ਼ ਮੰਤਰਾਲੇ ਦੇ Multilateral Economic Relations Division ਵਿੱਚ ਸਲਾਹਕਾਰ ਹਨ ਅਤੇ ਭਾਰਤ ਦੀ 2026 BRICS ਪ੍ਰਧਾਨਗੀ ਨਾਲ ਜੁੜੀ ਟੀਮ ਦੇ ਅਹਿਮ ਮੈਂਬਰ ਹਨ। ਉਹ ਸੀਨੀਅਰ ਆਗੂਆਂ ਲਈ ਭਾਸ਼ਣ ਅਤੇ ਨੀਤੀ ਸਬੰਧੀ ਮੁੱਖ ਨੁਕਤੇ ਤਿਆਰ ਕਰਨ ਦੀ ਜ਼ਿੰਮੇਵਾਰੀ ਨਿਭਾਉਂਦੇ ਹਨ।

ਉਨ੍ਹਾਂ ਨੇ ਕੈਂਬਰਿਜ ਯੂਨੀਵਰਸਿਟੀ ਤੋਂ 2023 ਵਿੱਚ Politics and International Studies ਵਿੱਚ MPhil ਕੀਤੀ। ਇਸ ਤੋਂ ਪਹਿਲਾਂ ਪੰਜਾਬ ਯੂਨੀਵਰਸਿਟੀ ਤੋਂ Sociology ਵਿੱਚ BA Honours ਅਤੇ MA ਵਿੱਚ ਪਹਿਲਾ ਸਥਾਨ ਹਾਸਲ ਕਰਕੇ ਗੋਲਡ ਮੈਡਲ ਜਿੱਤੇ।

ਵਿਦੇਸ਼ ਮੰਤਰਾਲੇ ਤੋਂ ਪਹਿਲਾਂ ਉਹ ਚਿੰਤਨ ਰਿਸਰਚ ਫਾਊਂਡੇਸ਼ਨ ਅਤੇ Observer Research Foundation ਨਾਲ ਵੀ ਕੰਮ ਕਰ ਚੁੱਕੇ ਹਨ। ਕੌਮਾਂਤਰੀ ਮਾਮਲਿਆਂ ’ਤੇ ਉਨ੍ਹਾਂ ਦੇ ਖੋਜ ਕਾਰਜ ਅਤੇ BRICS ਵਿੱਚ ਭੂਮਿਕਾ ਨੇ ਉਨ੍ਹਾਂ ਨੂੰ ਚਰਚਾ ਵਿੱਚ ਲਿਆ ਦਿੱਤਾ ਹੈ।

LEAVE A REPLY

Please enter your comment!
Please enter your name here