Saturday, September 12, 2026
Home Sport ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ’ਚ ਸੋਗ, ਐੱਸ. ਸ਼੍ਰੀਸੰਤ ਦੇ ਪਿਤਾ...

ਟੀ-20 ਸੀਰੀਜ਼ ਤੋਂ ਪਹਿਲਾਂ ਕ੍ਰਿਕਟ ਜਗਤ ’ਚ ਸੋਗ, ਐੱਸ. ਸ਼੍ਰੀਸੰਤ ਦੇ ਪਿਤਾ ਦਾ ਦੇਹਾਂਤ

ਸਾਬਕਾ ਕ੍ਰਿਕਟਰ ਐੱਸ. ਸ਼੍ਰੀਸੰਤ ਦੇ ਪਿਤਾ ਦਾ 89 ਸਾਲ ਦੀ ਉਮਰ ਵਿੱਚ ਦੇਹਾਂਤ।

0
7

ਸਾਬਕਾ ਭਾਰਤੀ ਕ੍ਰਿਕਟਰ ਐੱਸ. ਸ਼੍ਰੀਸੰਤ ਦੇ ਪਿਤਾ ਵੀ. ਸ਼ਾਂਤਾਕੁਮਾਰਨ ਨਾਇਰ ਦਾ ਸ਼ੁੱਕਰਵਾਰ ਰਾਤ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਉਹ ਪਿਛਲੇ ਕੁਝ ਸਮੇਂ ਤੋਂ ਲੀਸੀ ਹਸਪਤਾਲ ਵਿੱਚ ਇਲਾਜ ਅਧੀਨ ਸਨ।

ਪਰਿਵਾਰਕ ਸੂਤਰਾਂ ਮੁਤਾਬਕ ਉਨ੍ਹਾਂ ਦੀ ਦੇਹ ਕੋਠਾਮੰਗਲਮ ਸਥਿਤ ਜੱਦੀ ਘਰ ਲਿਜਾਈ ਜਾਵੇਗੀ। ਐਤਵਾਰ ਨੂੰ ਸਵੇਰੇ 10 ਵਜੇ ਤੋਂ ਦੁਪਹਿਰ 2 ਵਜੇ ਤੱਕ ਅੰਤਿਮ ਦਰਸ਼ਨ ਹੋਣਗੇ, ਜਦਕਿ ਅੰਤਿਮ ਸੰਸਕਾਰ ਸ਼ਾਮ 4 ਵਜੇ ਕੀਤਾ ਜਾਵੇਗਾ।

ਸ਼ਾਂਤਾਕੁਮਾਰਨ ਨਾਇਰ ਭਾਰਤੀ ਜੀਵਨ ਬੀਮਾ ਨਿਗਮ ਵਿੱਚ ਖੇਤਰੀ ਮੈਨੇਜਰ ਵਜੋਂ ਸੇਵਾਮੁਕਤ ਹੋਏ ਸਨ। ਉਨ੍ਹਾਂ ਦੇ ਦੇਹਾਂਤ ਨਾਲ ਸ਼੍ਰੀਸੰਤ ਦੇ ਪਰਿਵਾਰ ਅਤੇ ਕ੍ਰਿਕਟ ਜਗਤ ਵਿੱਚ ਸੋਗ ਦੀ ਲਹਿਰ ਹੈ।

LEAVE A REPLY

Please enter your comment!
Please enter your name here