Saturday, September 5, 2026
Home Punjab ਤਰਨ ਤਾਰਨ ਵਿੱਚ ਅੱਜ 6 ਘੰਟੇ ਬਿਜਲੀ ਬੰਦ ਰਹੇਗੀ, ਕਈ ਇਲਾਕੇ ਪ੍ਰਭਾਵਿਤ

ਤਰਨ ਤਾਰਨ ਵਿੱਚ ਅੱਜ 6 ਘੰਟੇ ਬਿਜਲੀ ਬੰਦ ਰਹੇਗੀ, ਕਈ ਇਲਾਕੇ ਪ੍ਰਭਾਵਿਤ

0
2

ਤਰਨ ਤਾਰਨ: ਪੰਜਾਬ ਦੇ ਤਰਨ ਤਾਰਨ ਸ਼ਹਿਰ ਵਿੱਚ ਅੱਜ 5 ਸਤੰਬਰ ਨੂੰ 6 ਘੰਟਿਆਂ ਲਈ ਬਿਜਲੀ ਸਪਲਾਈ ਬੰਦ ਰਹੇਗੀ। ਪਾਵਰਕਾਮ ਦੇ ਸਿਟੀ ਸਬ-ਡਿਵੀਜ਼ਨ ਤਰਨ ਤਾਰਨ ਵੱਲੋਂ ਇਹ ਬਿਜਲੀ ਬੰਦ ਰੱਖਣ ਦਾ ਐਲਾਨ ਜ਼ਰੂਰੀ ਰੱਖ-ਰਖਾਅ ਦੇ ਕੰਮ ਕਾਰਨ ਕੀਤਾ ਗਿਆ ਹੈ।

ਪਾਵਰਕਾਮ ਦੇ ਅਧਿਕਾਰੀਆਂ ਅਨੁਸਾਰ 11 ਕੇ.ਵੀ. ‘ਸਿਟੀ-2’ ਅਤੇ ‘ਸਿਟੀ-5’ ਫੀਡਰਾਂ ਤੋਂ ਬਿਜਲੀ ਸਪਲਾਈ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਮੁਅੱਤਲ ਰਹੇਗੀ। ਇਹ ਫੀਡਰ 66 ਕੇ.ਵੀ. ਫੋਕਲ ਪੁਆਇੰਟ ਸਬ-ਸਟੇਸ਼ਨ ਤੋਂ ਸਪਲਾਈ ਹੁੰਦੇ ਹਨ।

ਇਸ ਸਬੰਧੀ ਸਬ-ਡਿਵੀਜ਼ਨਲ ਅਫ਼ਸਰ ਇੰਜੀਨੀਅਰ ਨਰਿੰਦਰ ਸਿੰਘ ਅਤੇ ਜੂਨੀਅਰ ਇੰਜੀਨੀਅਰ ਇੰਜੀਨੀਅਰ ਗੁਰਭੇਜ ਸਿੰਘ ਅਤੇ ਇੰਜੀਨੀਅਰ ਕਮਲਪ੍ਰੀਤ ਸਿੰਘ ਵੱਲੋਂ ਜਾਣਕਾਰੀ ਦਿੱਤੀ ਗਈ ਹੈ।

ਇਹ ਇਲਾਕੇ ਰਹਿਣਗੇ ਪ੍ਰਭਾਵਿਤ

ਬਿਜਲੀ ਬੰਦ ਰਹਿਣ ਕਾਰਨ ਤਰਨ ਤਾਰਨ ਦੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ। ਇਨ੍ਹਾਂ ਵਿੱਚ:

  • ਮੁਹੱਲਾ ਨਾਨਕਸਰ
  • ਜੰਡਿਆਲਾ ਰੋਡ
  • ਖਾਲਸਾਪੁਰ ਰੋਡ
  • ਅੱਡਾ ਬਜ਼ਾਰ
  • ਗਾਰਡ ਬਜ਼ਾਰ
  • ਮੁਹੱਲਾ ਰੋਡੋਪੁਰਾ
  • ਰੇਲਵੇ ਰੋਡ
  • ਗਲੀ ਸਟੇਸ਼ਨ ਵਾਲੀ
  • ਮੁਰਾਦਪੁਰਾ ਰੋਡ
  • ਸ੍ਰੀ ਗੁਰੂ ਅਮਰਦਾਸ ਕਲੋਨੀ (ਗੋਇੰਦਵਾਲ ਰੋਡ)
  • ਐਸ.ਡੀ.ਐਮ. ਕੋਰਟ
  • ਬਾਬਾ ਬਸਤਾ ਸਿੰਘ ਕਲੋਨੀ (ਸਰਹਾਲੀ ਰੋਡ)
  • ਸੱਚਖੰਡ ਵਾਸੀ ਛੱਪੜਾ ਰੋਡ
  • ਬੀ. ਚੌਂਕੀ ਖੇਤਰ

ਆਦਿ ਇਲਾਕੇ ਸ਼ਾਮਲ ਹਨ।

LEAVE A REPLY

Please enter your comment!
Please enter your name here