Saturday, September 5, 2026
Home Patiala Updates ਭਾਦਸੋਂ ਵਿਖੇ ਮਿਸ਼ਨ ਕਲੀਨ ਪੰਜਾਬ ਤਹਿਤ ਮਹਾਂ ਸਫਾਈ ਅਭਿਆਨ

ਭਾਦਸੋਂ ਵਿਖੇ ਮਿਸ਼ਨ ਕਲੀਨ ਪੰਜਾਬ ਤਹਿਤ ਮਹਾਂ ਸਫਾਈ ਅਭਿਆਨ

0
3
ਭਾਦਸੋਂ: ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਹਾ ਸਫਾਈ ਅਭਿਆਨ ਤਹਿਤ ਭਾਦਸੋਂ ਵਿਖੇ ਨਾਭਾ ਰੋਡ ਅਤੇ ਵਾਰਡ ਨੰ. 11 ਦੀ ਸਾਫ-ਸਫਾਈ ਕਰਵਾਈ ਗਈ। ਜਿਸ ਵਿੱਚ ਪ੍ਰਧਾਨ ਨਗਰ ਪੰਚਾਇਤ ਭਾਦਸੋਂ, ਕਾਰਜ ਸਾਧਕ ਅਫਸਰ ਨਗਰ ਪੰਚਾਇਤ ਭਾਦਸੋਂ ਦੇ ਨਾਲ ਸਮੂਹ ਸਫਾਈ ਕਰਮਚਾਰੀਆਂ, ਮਨਦੀਪ ਕੌਰ ਸੀ.ਐਫ., ਸਤਨਾਮ ਸਿੰਘ ਸੁਪਰਵਾਈਜਰ ਪੈਸਕੋ ਟੀਮ, ਆਸਰਾ ਵੈਲਫੇਅਰ ਐਸੋਸੀਏਸ਼ਨ ਦੇ ਮੈਂਬਰ ਅਤੇ ਅਮਨਦੀਪ ਕੌਰ ਮੋਟੀਵੇਟਰ ਵੱਲੋਂ ਸਮੂਲੀਅਤ ਕੀਤੀ ਗਈ।
ਇਸ ਮੌਕੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਆਪਣੇ ਘਰਾਂ ਅਤੇ ਆਲੇ-ਦੁਆਲੇ ਦੀ ਸਫਾਈ ਦਾ ਵਿਸ਼ੇਸ ਧਿਆਨ ਰੱਖਣ, ਕੂੜਾ ਇਧਰ -ਉਧੱਰ ਨਾ ਸੁੱਟਣ, ਗਿੱਲਾ ਅਤੇ ਸੁੱਕਾ ਕੂੜਾ ਅਲੱਗ-ਅਲੱਗ ਕਰਕੇ ਨਗਰ ਪੰਚਾਇਤ ਭਾਦਸੋਂ ਦੇ ਸਫਾਈ ਸੇਵਕਾਂ ਦੀ ਰੇਹੜੀ ਵਿੱਚ ਪਾਇਆ ਜਾਵੇ ਅਤੇ ਨਗਰ ਪੰਚਾਇਤ ਭਾਦਸੋਂ ਵੱਲੋਂ ਚਲਾਈ ਜਾ ਰਹੀ ਸਫਾਈ ਅਭਿਆਨ ਮੁਹਿੰਮ ਵਿੱਚ ਪੂਰਾ ਸਹਿਯੋਗ ਦੇਣ।

LEAVE A REPLY

Please enter your comment!
Please enter your name here