Thursday, September 3, 2026
Home Punjab ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, 8 ਆਈਪੀਐਸ, 3 ਐਸਐਸਪੀ ਅਧਿਕਾਰੀਆਂ ਦੇ ਤਬਾਦਲੇ

ਪੰਜਾਬ ਪੁਲਿਸ ’ਚ ਵੱਡਾ ਫੇਰਬਦਲ, 8 ਆਈਪੀਐਸ, 3 ਐਸਐਸਪੀ ਅਧਿਕਾਰੀਆਂ ਦੇ ਤਬਾਦਲੇ

0
4

ਚੰਡੀਗੜ੍ਹ: ਪੰਜਾਬ ਸਰਕਾਰ ਨੇ ਸੂਬੇ ਵਿੱਚ ਕਾਨੂੰਨ-ਵਿਵਸਥਾ ਨੂੰ ਹੋਰ ਮਜ਼ਬੂਤ ਕਰਨ ਦੇ ਮੱਦੇਨਜ਼ਰ ਪੁਲਿਸ ਵਿਭਾਗ ਵਿੱਚ ਵੱਡਾ ਪ੍ਰਸ਼ਾਸਕੀ ਫੇਰਬਦਲ ਕੀਤਾ ਹੈ। ਗ੍ਰਹਿ ਵਿਭਾਗ ਵੱਲੋਂ ਜਾਰੀ ਹੁਕਮਾਂ ਤਹਿਤ 8 ਆਈ.ਪੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ।

ਇਸ ਫੇਰਬਦਲ ਨਾਲ ਬਠਿੰਡਾ, ਮਾਨਸਾ, ਪਟਿਆਲਾ ਅਤੇ ਮੋਹਾਲੀ ਸਮੇਤ ਕਈ ਅਹਿਮ ਜ਼ਿਲ੍ਹਿਆਂ ਦੀ ਪੁਲਿਸ ਲੀਡਰਸ਼ਿਪ ਵਿੱਚ ਤਬਦੀਲੀ ਹੋਈ ਹੈ। ਇਸ ਤੋਂ ਇਲਾਵਾ ਕੁਝ ਅਧਿਕਾਰੀਆਂ ਨੂੰ ਪੁਲਿਸ ਹੈੱਡਕੁਆਰਟਰ ਅਤੇ ਪੰਜਾਬ ਆਰਮਡ ਪੁਲਿਸ (ਪੀ.ਏ.ਪੀ.) ਵਿੱਚ ਨਵੀਆਂ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ ਹਨ।

ਬਠਿੰਡਾ ਨੂੰ ਮਿਲੇ ਨਵੇਂ SSP

ਫੇਰਬਦਲ ਤਹਿਤ ਸੁਹੈਲ ਕਾਸਿਮ ਮੀਰ ਨੂੰ ਬਠਿੰਡਾ ਦਾ ਨਵਾਂ ਸੀਨੀਅਰ ਸੁਪਰਡੈਂਟ ਆਫ਼ ਪੁਲਿਸ (SSP) ਨਿਯੁਕਤ ਕੀਤਾ ਗਿਆ ਹੈ। ਉਹ ਇਸ ਤੋਂ ਪਹਿਲਾਂ ਸੀ.ਪੀ.ਓ. ਪੰਜਾਬ ਵਿਖੇ ਏ.ਆਈ.ਜੀ. (ਪਰਸਨਲ-1) ਵਜੋਂ ਤਾਇਨਾਤ ਸਨ।

ਸੁਹੈਲ ਕਾਸਿਮ ਮੀਰ ਬਠਿੰਡਾ ਵਿੱਚ ਜੋਤੀ ਯਾਦਵ ਦੀ ਥਾਂ ਲੈਣਗੇ। ਜੋਤੀ ਯਾਦਵ ਨੂੰ 82ਵੀਂ ਬਟਾਲੀਅਨ, ਪੀ.ਏ.ਪੀ., ਚੰਡੀਗੜ੍ਹ ਦਾ ਕਮਾਂਡੈਂਟ ਨਿਯੁਕਤ ਕੀਤਾ ਗਿਆ ਹੈ।

ਮਾਨਸਾ ਦੇ SSP ਦੀ ਵੀ ਬਦਲੀ

ਮਾਨਸਾ ਵਿੱਚ ਵੀ ਪੁਲਿਸ ਲੀਡਰਸ਼ਿਪ ਵਿੱਚ ਤਬਦੀਲੀ ਕੀਤੀ ਗਈ ਹੈ। ਮੌਜੂਦਾ SSP ਭਾਗੀਰਥ ਸਿੰਘ ਮੀਣਾ ਨੂੰ ਪੁਲਿਸ ਹੈੱਡਕੁਆਰਟਰ ਵਿਖੇ ਏ.ਆਈ.ਜੀ. (ਪਰਸਨਲ-1) ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਉਨ੍ਹਾਂ ਦੀ ਥਾਂ ਵੈਭਵ ਚੌਧਰੀ ਨੂੰ ਮਾਨਸਾ ਦਾ ਨਵਾਂ SSP ਨਿਯੁਕਤ ਕੀਤਾ ਗਿਆ ਹੈ।

ਪਟਿਆਲਾ ਤੇ ਮੋਹਾਲੀ ਦੇ SSP ਵੀ ਬਦਲੇ

ਸਰਕਾਰ ਵੱਲੋਂ ਪਟਿਆਲਾ ਅਤੇ ਮੋਹਾਲੀ ਦੇ SSPs ਦੀ ਅਦਲਾ-ਬਦਲੀ ਵੀ ਕੀਤੀ ਗਈ ਹੈ। ਵਰੁਣ ਸ਼ਰਮਾ ਨੂੰ ਮੋਹਾਲੀ ਦਾ ਨਵਾਂ SSP ਨਿਯੁਕਤ ਕੀਤਾ ਗਿਆ ਹੈ, ਜਦਕਿ ਹਰਮਨਦੀਪ ਸਿੰਘ ਹੰਸ ਹੁਣ ਪਟਿਆਲਾ ਦੇ SSP ਵਜੋਂ ਸੇਵਾਵਾਂ ਨਿਭਾਉਣਗੇ।

ਸਰਕਾਰ ਵੱਲੋਂ ਇਹ ਪ੍ਰਸ਼ਾਸਕੀ ਫੇਰਬਦਲ ਸੂਬੇ ਵਿੱਚ ਪੁਲਿਸ ਪ੍ਰਬੰਧਨ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਅਤੇ ਕਾਨੂੰਨ-ਵਿਵਸਥਾ ਨਾਲ ਸਬੰਧਤ ਚੁਣੌਤੀਆਂ ਨਾਲ ਨਜਿੱਠਣ ਦੇ ਉਦੇਸ਼ ਨਾਲ ਕੀਤਾ ਗਿਆ ਹੈ।

 

LEAVE A REPLY

Please enter your comment!
Please enter your name here