HomeHaryana Newsਡੱਬਵਾਲੀ ’ਚ ਸਫਾਈ ਮੁਲਾਜ਼ਮਾਂ ਦਾ ਰੋਸ ਭੜਕਿਆ, ਮਸ਼ਾਲ ਮਾਰਚ ਕੱਢ ਕੇ ਸਰਕਾਰ...

ਡੱਬਵਾਲੀ ’ਚ ਸਫਾਈ ਮੁਲਾਜ਼ਮਾਂ ਦਾ ਰੋਸ ਭੜਕਿਆ, ਮਸ਼ਾਲ ਮਾਰਚ ਕੱਢ ਕੇ ਸਰਕਾਰ ਖ਼ਿਲਾਫ਼ ਕੀਤੀ ਨਾਅਰੇਬਾਜ਼ੀ

ਠੇਕੇਦਾਰੀ ਪ੍ਰਥਾ ਅਤੇ ਮੰਗਾਂ ਪੂਰੀਆਂ ਨਾ ਹੋਣ ਖ਼ਿਲਾਫ਼ ਮੁਲਾਜ਼ਮਾਂ ਦਾ ਰੋਸ

ਡੱਬਵਾਲੀ: ਪੰਚਕੂਲਾ ਵਿੱਚ ਸਰਕਾਰ ਅਤੇ ਸਫਾਈ ਮੁਲਾਜ਼ਮ ਆਗੂਆਂ ਵਿਚਾਲੇ ਗੱਲਬਾਤ ਬੇਸਿੱਟਾ ਰਹਿਣ ਤੋਂ ਬਾਅਦ ਡੱਬਵਾਲੀ ਵਿੱਚ ਸਫਾਈ ਕਰਮਚਾਰੀਆਂ ਦਾ ਰੋਸ ਹੋਰ ਤੇਜ਼ ਹੋ ਗਿਆ। ਹੜਤਾਲੀ ਮੁਲਾਜ਼ਮਾਂ ਨੇ ਦੇਰ ਰਾਤ ਨਗਰ ਪਰਿਸ਼ਦ ਦਫ਼ਤਰ ਤੋਂ ਸ਼ਹੀਦ ਚੌਕ ਤੱਕ ਮਸ਼ਾਲ ਮਾਰਚ ਕੱਢਿਆ ਅਤੇ ਸਰਕਾਰ ਤੇ ਮੰਤਰੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਮਿਉਂਸਿਪਲ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਨੇ ਦੋਸ਼ ਲਾਇਆ ਕਿ ਨਗਰ ਪਰਿਸ਼ਦ ਵੱਲੋਂ ਸਫਾਈ ਪ੍ਰਬੰਧਾਂ ਲਈ ਹਰ ਮਹੀਨੇ ਕਰੀਬ 50 ਲੱਖ ਰੁਪਏ ਠੇਕਿਆਂ ’ਤੇ ਖਰਚ ਕੀਤੇ ਜਾ ਰਹੇ ਹਨ, ਜਦਕਿ ਇਨ੍ਹਾਂ ਕੰਮਾਂ ਵਿੱਚ ਲੱਗੇ ਲਗਭਗ 100 ਮੁਲਾਜ਼ਮਾਂ ਦੀਆਂ ਤਨਖਾਹਾਂ ’ਤੇ ਸਿਰਫ਼ 9 ਤੋਂ 10 ਲੱਖ ਰੁਪਏ ਖਰਚ ਹੁੰਦੇ ਹਨ।

ਉਨ੍ਹਾਂ ਦੱਸਿਆ ਕਿ ਘਰ-ਘਰ ਕੂੜਾ ਇਕੱਠਾ ਕਰਨ ਦਾ ਠੇਕਾ ਕਰੀਬ 35 ਲੱਖ ਰੁਪਏ ਅਤੇ ਝਾੜੂ ਰਾਹੀਂ ਸਫਾਈ ਦਾ ਠੇਕਾ 13 ਤੋਂ 15 ਲੱਖ ਰੁਪਏ ਪ੍ਰਤੀ ਮਹੀਨਾ ਹੈ। ਉਨ੍ਹਾਂ ਸਵਾਲ ਕੀਤਾ ਕਿ ਬਾਕੀ ਕਰੀਬ 40 ਲੱਖ ਰੁਪਏ ਕਿੱਥੇ ਖਰਚ ਕੀਤੇ ਜਾ ਰਹੇ ਹਨ।

ਸੂਰਜ ਕੁਮਾਰ ਨੇ ਇਸ ਫਰਕ ਨੂੰ ਕਥਿਤ ਆਰਥਿਕ ਸ਼ੋਸ਼ਣ ਦੱਸਦਿਆਂ ਕਿਹਾ ਕਿ ਜੇ ਸਰਕਾਰ ਇੰਨੀ ਵੱਡੀ ਰਕਮ ਸਫਾਈ ਮੁਲਾਜ਼ਮਾਂ ਦੇ ਕੰਮ ’ਤੇ ਖਰਚ ਕਰ ਰਹੀ ਹੈ ਤਾਂ ਉਨ੍ਹਾਂ ਨੂੰ ਠੇਕੇਦਾਰਾਂ ਰਾਹੀਂ ਰੱਖਣ ਦੀ ਬਜਾਏ ਸਿੱਧੇ ਤੌਰ ’ਤੇ ਭਰਤੀ ਕਰਕੇ ਪੱਕਾ ਕੀਤਾ ਜਾਣਾ ਚਾਹੀਦਾ ਹੈ।

ਉਨ੍ਹਾਂ ਦੋਸ਼ ਲਾਇਆ ਕਿ 13 ਮਈ ਦੀ ਹੜਤਾਲ ਤੋਂ ਬਾਅਦ ਸਰਕਾਰ ਨੇ 30 ਜੂਨ ਤੱਕ ਮੰਗਾਂ ਮੰਨਣ ਲਈ ਲਿਖਤੀ ਸਮਝੌਤਾ ਕੀਤਾ ਸੀ, ਪਰ ਹੁਣ ਸਰਕਾਰ ਆਪਣੇ ਵਾਅਦੇ ਤੋਂ ਪਿੱਛੇ ਹਟ ਰਹੀ ਹੈ। ਉਨ੍ਹਾਂ ਕਿਹਾ ਕਿ ਮੁਲਾਜ਼ਮਾਂ ਨੂੰ ਦਬਾਉਣ ਲਈ ਕਥਿਤ ਤੌਰ ’ਤੇ ਤਾਨਾਸ਼ਾਹੀ ਹੁਕਮ ਜਾਰੀ ਕੀਤੇ ਜਾ ਰਹੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments