Monday, August 31, 2026
Home Patiala Updates 70ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਲੜਕਿਆਂ ਦੇ ਗਰੀਕੋ ਰੋਮਨ ਕੁਸ਼ਤੀਆਂ ਦੇ ਮੁਕਾਬਲੇ...

70ਵੀਆਂ ਜ਼ਿਲ੍ਹਾ ਸਕੂਲ ਖੇਡਾਂ ‘ਚ ਲੜਕਿਆਂ ਦੇ ਗਰੀਕੋ ਰੋਮਨ ਕੁਸ਼ਤੀਆਂ ਦੇ ਮੁਕਾਬਲੇ ਕਰਵਾਏ ਗਏ

0
2

ਪਟਿਆਲਾ:  ਜ਼ਿਲ੍ਹਾ ਸਿੱਖਿਆ ਅਫਸਰ ਸ਼ਾਲੂ ਮਹਿਰਾ ਦੀ ਯੋਗ ਅਗਵਾਈ ਤੇ ਉਪ ਜਿਲ੍ਹਾ ਸਿੱਖਿਆ ਅਫਸਰ ਡਾ ਰਵਿੰਦਰਪਾਲ ਸ਼ਰਮਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਅਤੇ ਜ਼ਿਲ੍ਹਾ ਸਪੋਰਟਸ ਕੋਆਰਡੀਨੇਟਰ ਡਾ. ਦਲਜੀਤ ਸਿੰਘ ਤੇ ਜ਼ਿਲ੍ਹਾ ਸਕੂਲ ਟੂਰਨਾਮੈਂਟ ਕਮੇਟੀ ਦੇ ਸਕੱਤਰ ਚਰਨਜੀਤ ਸਿੰਘ ਭੁੱਲਰ ਦੇ ਤਾਲਮੇਲ ਨਾਲ ਅੰਡਰ 14/19 ਲੜਕਿਆਂ ਦੇ ਗਰੀਕੋ ਰੋਮਨ ਮੁਕਾਬਲੇ ਸ.ਕੇਸਰ ਸਿੰਘ ਕੁਸ਼ਤੀ ਅਕੈਡਮੀ ਪਟਿਆਲਾ ਵਿਖੇ ਕਰਵਾਏ ਗਏ।

45 ਕਿਲੋ ਵਿੱਚ ਗੁਰਭਜਨ ਸਿੰਘ ਨੇ ਪਹਿਲਾ,ਲਵਜੋਤ ਸਿੰਘ ਨੇ ਦੂਜਾ, ਰੁਪੇਸ਼ ਨੇ ਤੀਜਾ,48 ਕਿਲੋ ਵਿੱਚ ਸਤਿੰਦਰ ਸਿੰਘ ਨੇ ਪਹਿਲਾ, ਲਵਇੰਦਰ ਸਿੰਘ ਨੇ ਦੂਜਾ, ਸਾਹਿਲਪ੍ਰੀਤ ਨੇ ਤੀਜਾ,60 ਕਿਲੋ ਵਿੱਚ ਗੁਰਲਾਲ ਸਿੰਘ ਨੇ ਪਹਿਲਾ,ਇਸਪ੍ਰੀਤ ਸਿੰਘ ਨੇ ਦੂਜਾ,ਗੁਰਨੂਰਜੀਤ ਸਿੰਘ ਨੇ ਤੀਜਾ,92 ਕਿਲੋ ਵਿੱਚ ਗੁਰਸ਼ਰਨਪ੍ਰੀਤ ਸਿੰਘ ਨੇ ਪਹਿਲਾ,ਅਰਮਾਨਜੋਤ ਸਿੰਘ ਨੇ ਦੂਜਾ,ਜੋਰਾਵਰ ਸਿੰਘ ਨੇ ਤੀਜਾ, 110 ਕਿਲੋ ਭਾਰ ਵਰਗ ਵਿੱਚ ਦੁਪਿੰਦਰ ਸਿੰਘ ਨੇ ਪਹਿਲਾ, ਗੁਰਰਹਿਮਤ ਸਿੰਘ ਨੇ ਦੂਜਾ ਆਰਵ ਬਾਸਲ ਨੇ ਤੀਜਾ ਸਥਾਨ ਪ੍ਰਾਪਤ ਕੀਤਾ।

ਇਸ ਮੌਕੇ ਤੇ ਖੇਡ ਇੰਚਾਰਜ ਪ੍ਰਿੰਸੀਪਲ ਪੂਨਮ ਕੁਮਾਰੀ,ਰਣਜੀਤ ਸਿੰਘ,ਰਾਕੇਸ਼ ਕੁਮਾਰ ਅਰੋੜਾ,ਅਰੁਣ ਕੁਮਾਰ, ਹਰਦੀਪ ਸਿੰਘ,ਸਾਰਜ ਸਿੰਘ ਕੋਚ ਖੇਡ ਵਿਭਾਗ,ਜਗਬੀਰ ਸਿੰਘ,ਸੁਦੇਸ਼ ਕੁਮਾਰ,ਮਨਦੀਪ ਕੁਮਾਰ,ਰਜਨੀ ਠਾਕੁਰ, ਅਮਨਦੀਪ ਸ਼ਰਮਾ ਅਤੇ ਪ੍ਰੈਸ ਇੰਚਾਰਜ ਜਸਵਿੰਦਰ ਸਿੰਘ ਹਾਜ਼ਰ ਸਨ।

LEAVE A REPLY

Please enter your comment!
Please enter your name here