HomePunjabਜਦੋਂ ਪੁੱਤ ਦੇ ਸੁਪਨੇ ਲਈ ਪਿਓ ਨੇ ਛੱਡੀ ਕੈਨੇਡਾ ਦੀ PR

ਜਦੋਂ ਪੁੱਤ ਦੇ ਸੁਪਨੇ ਲਈ ਪਿਓ ਨੇ ਛੱਡੀ ਕੈਨੇਡਾ ਦੀ PR

ਕੈਨੇਡਾ ਦੀ PR ਛੱਡ ਪਿਤਾ ਨੇ ਪੁੱਤ ਦੇ ਖੇਡ ਸੁਪਨੇ ਨੂੰ ਦਿੱਤਾ ਸਾਥ Focus Keyphrase

ਜਲੰਧਰ: ਉੱਭਰਦੇ ਜੈਵਲਿਨ ਥ੍ਰੋਅਰ ਅਰਸ਼ਦੀਪ ਸਿੰਘ ਦੀ ਕਾਮਯਾਬੀ ਪਿੱਛੇ ਉਸ ਦੇ ਪਿਤਾ ਦਾ ਵੱਡਾ ਤਿਆਗ ਹੈ। ਪੁੱਤ ਦੀ ਖੇਡ ’ਤੇ ਧਿਆਨ ਕੇਂਦਰਿਤ ਕਰਵਾਉਣ ਲਈ ਪਿਤਾ ਹਰਦੀਪ ਸਿੰਘ ਨੇ ਕੈਨੇਡਾ ਦੀ PR ਅਤੇ ਉੱਥੋਂ ਦੀ ਸੈੱਟ ਜ਼ਿੰਦਗੀ ਛੱਡ ਕੇ ਕਰੀਬ 5 ਸਾਲ ਪਹਿਲਾਂ ਭਾਰਤ ਵਾਪਸੀ ਕੀਤੀ।

ਅਰਸ਼ਦੀਪ ਨੇ 10 ਸਾਲ ਦੀ ਉਮਰ ਵਿੱਚ ਕ੍ਰਿਕੇਟ ਨਾਲ ਖੇਡ ਸ਼ੁਰੂ ਕੀਤੀ ਸੀ, ਪਰ ਕੋਚ ਬਿਕਰਮਜੀਤ ਸਿੰਘ ਦੀ ਸਲਾਹ ਤੋਂ ਬਾਅਦ ਜੈਵਲਿਨ ਥ੍ਰੋਅ ਨੂੰ ਚੁਣਿਆ। ਉਸ ਨੇ ਮਈ 2026 ਵਿੱਚ ਚੇਨਈ ਦੀ ਇੰਡੀਅਨ ਐਥਲੈਟਿਕਸ ਸੀਰੀਜ਼ ਵਿੱਚ ਸੋਨੇ ਦਾ ਤਗ਼ਮਾ ਜਿੱਤਣ ਸਮੇਤ ਕਈ ਰਾਸ਼ਟਰੀ ਅਤੇ ਕੌਮਾਂਤਰੀ ਮੈਡਲ ਹਾਸਲ ਕੀਤੇ ਹਨ।

ਅਰਸ਼ਦੀਪ ਹੁਣ 10 ਸਤੰਬਰ ਤੋਂ ਨਵੀਂ ਦਿੱਲੀ ਵਿੱਚ ਸ਼ੁਰੂ ਹੋਣ ਵਾਲੀ ‘ਐਥਲੈਟਿਕਸ ਫਾਈਨਲ ਸੀਰੀਜ਼’ ਲਈ ਤਿਆਰੀ ਕਰ ਰਿਹਾ ਹੈ। ਕੋਚ ਮੁਤਾਬਕ ਉਸ ਵਿੱਚ ਸ਼ਾਨਦਾਰ ਸਰੀਰਕ ਸਮਰੱਥਾ ਦੇ ਨਾਲ ਜਿੱਤਣ ਦਾ ਜਜ਼ਬਾ ਵੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments