Wednesday, August 26, 2026
Home Haryana News ਪੰਚਕੂਲਾ ਵਿੱਚ ਬੁਟੀਕ ਮਾਲਕਣ ਦਾ ਦਿਨ-ਦਿਹਾੜੇ ਕਤਲ

ਪੰਚਕੂਲਾ ਵਿੱਚ ਬੁਟੀਕ ਮਾਲਕਣ ਦਾ ਦਿਨ-ਦਿਹਾੜੇ ਕਤਲ

0
3

ਹਰਿਆਣਾ: ਪੰਚਕੂਲਾ ਵਿੱਚ ਬੁੱਧਵਾਰ ਨੂੰ ਇੱਕ ਬੁਟੀਕ ਮਾਲਕਣ ਦਾ ਦਿਨ-ਦਿਹਾੜੇ ਗਲਾ ਵੱਢ ਕੇ ਕਤਲ ਕਰ ਦਿੱਤਾ ਗਿਆ। ਵਾਰਦਾਤ ਬੁਟੀਕ ਦੇ ਅੰਦਰ ਹੀ ਵਾਪਰੀ। ਖੂਨ ਨਾਲ ਲੱਥਪੱਥ ਔਰਤ ਨੂੰ ਇੱਕ ਤਰਖਾਣ ਆਪਣੀ ਸਾਈਕਲ ’ਤੇ ਹਸਪਤਾਲ ਲੈ ਕੇ ਗਿਆ, ਪਰ ਜ਼ਿਆਦਾ ਖੂਨ ਵਹਿਣ ਕਾਰਨ ਡਾਕਟਰ ਉਸਦੀ ਜਾਨ ਨਹੀਂ ਬਚਾ ਸਕੇ।

ਜਾਣਕਾਰੀ ਮੁਤਾਬਕ ਮ੍ਰਿਤਕ ਔਰਤ ਦੀ ਪਛਾਣ ਰਿਤੂ ਵਜੋਂ ਹੋਈ ਹੈ। ਉਹ ਆਪਣੀਆਂ ਦੋ ਧੀਆਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿੰਦੀ ਸੀ ਅਤੇ ਬੁਟੀਕ ਚਲਾਉਣ ਦੇ ਨਾਲ-ਨਾਲ ਲੜਕੀਆਂ ਨੂੰ ਸਿਲਾਈ ਵੀ ਸਿਖਾਉਂਦੀ ਸੀ।

ਘਟਨਾ ਦੇ ਸਮੇਂ ਮੌਕੇ ’ਤੇ ਮੌਜੂਦ ਇੱਕ ਤਰਖਾਣ ਨੇ ਦੱਸਿਆ ਕਿ ਔਰਤ ਫਰਸ਼ ’ਤੇ ਪਈ ਹੋਈ ਸੀ ਅਤੇ ਇੱਕ ਡਾਇਰੀ ਵਿੱਚ ਕੁਝ ਲਿਖ ਰਹੀ ਸੀ। ਪੁਲਿਸ ਨੂੰ ਮਿਲੀ ਖੂਨ ਨਾਲ ਲੱਥਪੱਥ ਡਾਇਰੀ ਦੇ ਇੱਕ ਪੰਨੇ ’ਤੇ ਕਥਿਤ ਤੌਰ ’ਤੇ ਲਿਖਿਆ ਮਿਲਿਆ ਕਿ “ਮੇਰਾ ਕਾਤਲ ਮੇਰਾ ਪਤੀ ਹੈ, ਕਿਰਪਾ ਕਰਕੇ ਮਦਦ ਕਰੋ।” ਇਸ ਵਿੱਚ ਔਰਤ ਨੇ ਆਪਣੀ ਸੱਸ ਅਤੇ ਦੋ ਭਰਜਾਈਆਂ ਦੇ ਨਾਂ ਵੀ ਲਿਖੇ ਹੋਣ ਦੀ ਜਾਣਕਾਰੀ ਹੈ।

ਡਾਇਰੀ ਵਿੱਚ ਲਿਖੀ ਗੱਲ ਨੂੰ ਪੁਲਿਸ ਜਾਂਚ ਵਿੱਚ ਅਹਿਮ ਸਬੂਤ ਮੰਨਿਆ ਜਾ ਰਿਹਾ ਹੈ। ਹਾਲਾਂਕਿ, ਮਾਮਲੇ ਵਿੱਚ ਲਗਾਏ ਗਏ ਦੋਸ਼ਾਂ ਦੀ ਪੁਲਿਸ ਜਾਂਚ ਤੋਂ ਬਾਅਦ ਹੀ ਪੁਸ਼ਟੀ ਹੋਵੇਗੀ।

ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਹੈ ਕਿ ਰਿਤੂ ਆਪਣੀਆਂ ਦੋ ਧੀਆਂ ਨਾਲ ਕਿਰਾਏ ਦੇ ਮਕਾਨ ਵਿੱਚ ਰਹਿ ਰਹੀ ਸੀ। ਪੁਲਿਸ ਵੱਲੋਂ ਕਤਲ ਦੇ ਕਾਰਨਾਂ ਅਤੇ ਘਟਨਾ ਵਿੱਚ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here