Home Punjab ਅੰਮ੍ਰਿਤਸਰ ਹਾਲਗੇਟ ਇਲਾਕੇ ‘ਚ ਪੁਰਾਣੀ ਚਾਰ ਮੰਜ਼ਿਲਾ ਇਮਾਰਤ ਡਿੱਗੀ, ਇਲਾਕੇ ‘ਚ ਦਹਿਸ਼ਤ

ਅੰਮ੍ਰਿਤਸਰ ਹਾਲਗੇਟ ਇਲਾਕੇ ‘ਚ ਪੁਰਾਣੀ ਚਾਰ ਮੰਜ਼ਿਲਾ ਇਮਾਰਤ ਡਿੱਗੀ, ਇਲਾਕੇ ‘ਚ ਦਹਿਸ਼ਤ

0
68

ਅੰਮ੍ਰਿਤਸਰ: ਹਾਲਗੇਟ ਇਲਾਕੇ ਵਿੱਚ ਸ਼ਨੀਵਾਰ ਰਾਤ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਗੋਦਾਮ ਮੁਹੱਲੇ ਨੇੜੇ ਸਥਿਤ ਇੱਕ ਪੁਰਾਣੀ ਚਾਰ ਮੰਜ਼ਿਲਾ ਇਮਾਰਤ ਅਚਾਨਕ ਢਹਿ ਗਈ। ਇਮਾਰਤ ਡਿੱਗਣ ਨਾਲ ਉੱਚੀ ਆਵਾਜ਼ ਹੋਈ ਅਤੇ ਧੂੜ ਦਾ ਘਣਾ ਗੁਬਾਰ ਇਲਾਕੇ ਵਿੱਚ ਫੈਲ ਗਿਆ, ਜਿਸ ਕਾਰਨ ਲੋਕ ਘਬਰਾਹਟ ਵਿੱਚ ਆਪਣੇ ਘਰਾਂ ਤੋਂ ਬਾਹਰ ਨਿਕਲ ਆਏ।

ਚਸ਼ਮਦੀਦਾਂ ਮੁਤਾਬਕ, ਇਮਾਰਤ ਕਾਫੀ ਸਮੇਂ ਤੋਂ ਖਸਤਾਹਾਲ ਹਾਲਤ ਵਿੱਚ ਸੀ ਅਤੇ ਕਿਸੇ ਵੀ ਸਮੇਂ ਵੱਡਾ ਹਾਦਸਾ ਵਾਪਰ ਸਕਦਾ ਸੀ। ਹਾਦਸੇ ਦੌਰਾਨ ਗਲੀ ਵਿੱਚ ਖੜ੍ਹੀਆਂ ਦੋ ਮੋਟਰਸਾਈਕਲਾਂ ਮਲਬੇ ਹੇਠ ਦੱਬ ਗਈਆਂ। ਇਸ ਤੋਂ ਇਲਾਵਾ, ਨੇੜੇ ਸਥਿਤ ਭਗਵਾਨ ਵਾਲਮੀਕਿ ਜੀ ਦੇ ਮੰਦਰ ਦੀ ਬਾਲਕੋਨੀ ਨੂੰ ਵੀ ਨੁਕਸਾਨ ਪਹੁੰਚਿਆ ਹੈ।

ਇਮਾਰਤ ਢਹਿ ਜਾਣ ਕਾਰਨ ਗਲੀ ਪੂਰੀ ਤਰ੍ਹਾਂ ਬੰਦ ਹੋ ਗਈ, ਜੋ ਕਿ ਆਸ-ਪਾਸ ਦੇ ਵਸਨੀਕਾਂ ਲਈ ਮੁੱਖ ਆਵਾਜਾਈ ਦਾ ਰਸਤਾ ਸੀ। ਇਸ ਕਾਰਨ ਲੋਕਾਂ ਨੂੰ ਹੋਰ ਗਲੀਆਂ ਰਾਹੀਂ ਆਵਾਜਾਈ ਕਰਨੀ ਪਈ ਅਤੇ ਕਈ ਵਸਨੀਕਾਂ ਨੂੰ ਆਪਣੇ ਵਾਹਨ ਦੂਰ ਪਾਰਕ ਕਰਕੇ ਪੈਦਲ ਹੀ ਘਰ ਜਾਣਾ ਪਿਆ।

ਸਥਾਨਕ ਨਿਵਾਸੀ ਅਨਿਲ ਨੇ ਦੱਸਿਆ ਕਿ ਇਮਾਰਤ ਕਈ ਦਹਾਕੇ ਪੁਰਾਣੀ ਸੀ ਅਤੇ ਇਸ ਦੀ ਹਾਲਤ ਕਾਫੀ ਸਮੇਂ ਤੋਂ ਖਰਾਬ ਹੋ ਰਹੀ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਪ੍ਰਸ਼ਾਸਨ ਅਤੇ ਨਗਰ ਨਿਗਮ ਦੀਆਂ ਟੀਮਾਂ ਮੌਕੇ ‘ਤੇ ਪਹੁੰਚ ਗਈਆਂ ਅਤੇ ਤੁਰੰਤ ਰਾਹਤ ਅਤੇ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।

ਰਾਹਤ ਦੀ ਗੱਲ ਇਹ ਰਹੀ ਕਿ ਹਾਦਸੇ ਸਮੇਂ ਇਮਾਰਤ ਦੇ ਅੰਦਰ ਕੋਈ ਵੀ ਮੌਜੂਦ ਨਹੀਂ ਸੀ, ਜਿਸ ਕਾਰਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਹਾਲਾਂਕਿ, ਮਲਬਾ ਸੜਕ ‘ਤੇ ਫੈਲਣ ਕਾਰਨ ਦੇਰ ਰਾਤ ਤੱਕ ਆਵਾਜਾਈ ਪ੍ਰਭਾਵਿਤ ਰਹੀ। ਪ੍ਰਸ਼ਾਸਨ ਵੱਲੋਂ ਮਲਬਾ ਹਟਾਉਣ ਦੀ ਕਾਰਵਾਈ ਜਾਰੀ ਹੈ।

LEAVE A REPLY

Please enter your comment!
Please enter your name here