HomeNationalਬੇਤੀਆ ਵਿੱਚ ਭਿਆਨਕ ਹਾਦਸਾ, ਆਰਕੈਸਟਰਾ ਪ੍ਰੋਗਰਾਮ ਵਿੱਚ ਵੜੀ ਬੱਸ; 5 ਲੋਕਾਂ ਦੀ...

ਬੇਤੀਆ ਵਿੱਚ ਭਿਆਨਕ ਹਾਦਸਾ, ਆਰਕੈਸਟਰਾ ਪ੍ਰੋਗਰਾਮ ਵਿੱਚ ਵੜੀ ਬੱਸ; 5 ਲੋਕਾਂ ਦੀ ਮੌਤ

ਬਿਹਾਰ: ਬਿਹਾਰ ਦੇ ਬੇਤੀਆ ਜ਼ਿਲ੍ਹੇ ਦੇ ਲੌਰੀਆ ਥਾਣਾ ਖੇਤਰ ਵਿੱਚ ਦੇਰ ਰਾਤ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਬੇਤੀਆ-ਲੌਰੀਆ ਮੁੱਖ ਸੜਕ ’ਤੇ ਤੇਜ਼ ਰਫ਼ਤਾਰ ਟਰੱਕ ਨਾਲ ਟੱਕਰ ਤੋਂ ਬਚਣ ਦੀ ਕੋਸ਼ਿਸ਼ ਦੌਰਾਨ ਇੱਕ ਬੱਸ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉਤਰ ਗਈ ਅਤੇ ਉੱਥੇ ਚੱਲ ਰਹੇ ਆਰਕੈਸਟਰਾ ਪ੍ਰੋਗਰਾਮ ਵਿੱਚ ਜਾ ਵੜੀ।

ਹਾਦਸੇ ਵਿੱਚ ਪੰਜ ਲੋਕਾਂ ਦੀ ਮੌਕੇ ’ਤੇ ਹੀ ਮੌਤ ਹੋ ਗਈ, ਜਦਕਿ ਅੱਧੀ ਦਰਜਨ ਤੋਂ ਵੱਧ ਲੋਕ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਦੇਵੇਂਦਰ ਦੂਬੇ ਵੀ ਸ਼ਾਮਲ ਹਨ। ਉਨ੍ਹਾਂ ਦੇ ਨਵਜੰਮੇ ਬੱਚੇ ਦੇ ਜਨਮ ਦੀ ਖੁਸ਼ੀ ਵਿੱਚ ਘਰ ਵਿੱਚ ਰਸਮ ਅਤੇ ਪ੍ਰੋਗਰਾਮ ਚੱਲ ਰਿਹਾ ਸੀ।

ਇਹ ਸਮਾਗਮ ਲੌਰੀਆ ਥਾਣਾ ਖੇਤਰ ਦੇ ਪਿੰਡ ਬਨਕਟਵਾ ਦੇ ਵਸਨੀਕ ਸ਼ਤਰੂਘਨ ਦੂਬੇ ਦੇ ਘਰ ਕਰਵਾਇਆ ਗਿਆ ਸੀ। ਸੜਕ ਦੇ ਕਿਨਾਰੇ ਹੋ ਰਹੇ ਆਰਕੈਸਟਰਾ ਪ੍ਰੋਗਰਾਮ ਨੂੰ ਦੇਖਣ ਲਈ ਵੱਡੀ ਗਿਣਤੀ ਵਿੱਚ ਲੋਕ ਇਕੱਠੇ ਹੋਏ ਸਨ। ਬੱਸ ਦੇ ਪ੍ਰੋਗਰਾਮ ਵਿੱਚ ਵੜਦੇ ਹੀ ਮੌਕੇ ’ਤੇ ਹਫੜਾ-ਦਫੜੀ ਮਚ ਗਈ।

ਹਾਦਸੇ ਤੋਂ ਬਾਅਦ ਸਥਾਨਕ ਲੋਕਾਂ ਨੇ ਜ਼ਖ਼ਮੀਆਂ ਨੂੰ ਹਸਪਤਾਲ ਪਹੁੰਚਾਇਆ। ਖੁਸ਼ੀ ਦੇ ਸਮਾਗਮ ਦੌਰਾਨ ਵਾਪਰੇ ਇਸ ਹਾਦਸੇ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਪੈਦਾ ਕਰ ਦਿੱਤੀ।

 

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments