Saturday, August 15, 2026
Home Punjab Ludhiana ਖੇਡਾਂ ਵਤਨ ਪੰਜਾਬ ਦੀਆਂ-2026 ਦੇ ਸਬੰਧ ’ਚ ਟਾਰਚ ਰਿਲੇਅ ਦੀ ਸ਼ੁਰੂਆਤ 

ਖੇਡਾਂ ਵਤਨ ਪੰਜਾਬ ਦੀਆਂ-2026 ਦੇ ਸਬੰਧ ’ਚ ਟਾਰਚ ਰਿਲੇਅ ਦੀ ਸ਼ੁਰੂਆਤ 

0
2

ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਖੇਡ ਵਿਭਾਗ ਪੰਜਾਬ ਦੁਆਰਾ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਸਬੰਧ ਵਿੱਚ ਟਾਰਚ ਰਿਲੇਅ ਦੀ ਸ਼ੁਰੂਆਤ ਮਿਤੀ 12-08-2026 ਨੂੰ ਜਿਲ੍ਹਾ ਸੰਗਰੂਰ ਤੋਂ ਹੋਈ ਸੀ। ਇਹ ਟਾਰਚ ਜਿਲ੍ਹਾ ਮਾਨਸਾ ਅਤੇ ਬਰਨਾਲਾ ਤੋਂ ਹੁੰਦੀ ਹੋਈ ਅੱਜ ਮਿਤੀ 14-08-2026 ਨੂੰ ਬਰਨਾਲਾ ਲੁਧਿਆਣਾ ਦੇ ਬਾਰਡਰ ਤੋਂ ਜਿਲ੍ਹਾ ਲੁਧਿਆਣਾ ਦੇ ਪਿੰਡ ਦੱਧਾਹੂਰ ਵਿਖੇ ਜਿਲ੍ਹਾ ਖੇਡ ਦਫਤਰ ਲੁਧਿਆਣਾ ਦੇ ਕੋਚਿਜ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੱਧਾਹੂਰ ਦੇ ਪ੍ਰਿੰਸੀਪਲ ਅਤੇ ਸਟਾਫ ਮੈਂਬਰਾਂ ਵੱਲੋਂ ਰਸੀਵ ਕੀਤੀ ਗਈ।

ਇਸ ਉਪਰੰਤ ਇਹ ਮਸ਼ਾਲ ਸਵੇਰੇ 11:30 ਵਜੇ ਲੁਧਿਆਣਾ ਦੇ ਫੁਹਾਰਾ ਚੌਂਕ ਪਹੁੰਚੀ । ਜਿੱਥੋਂ ਰਾਸ਼ਟਰ ਅਤੇ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀਆਂ ਨੇ ਇਸਨੂੰ ਗੁਰੂ ਨਾਨਕ ਸਟੇਡੀਅਮ ਤੱਕ ਆਦਰ ਸਹਿਤ ਲਿਆਂਦਾ। ਇਸ ਮੌਕੇ ਤੇ ਮਾਨਯੋਗ ਵਧੀਕ ਡਿਪਟੀ ਕਮਿਸ਼ਨਰ (ਜ) ਸ਼੍ਰੀਮਤੀ ਸ਼ਿਖਾ ਭਗਤ ਪੀ ਸੀ ਐਸ ਜੀ ਨੇ ਗੁਰੂ ਨਾਨਕ ਸਟੇਡੀਅਮ ਵਿਖੇ ਇਸ ਟਾਰਚ ਨੂੰ ਰਸੀਵ ਕੀਤਾ ਅਤੇ ਇਸ ਮੌਕੇ ਤੇ ਸੰਬੋਧਨ ਕਰਦੇ ਹੋਏ ਵੱਖ ਵੱਖ ਖੇਡਾਂ ਦੇ ਖਿਡਾਰੀਆਂ ਨੂੰ ਖੇਡਾਂ ਪ੍ਰਤੀ ਪ੍ਰੋਤਾਸਾਹਿਤ ਕਰਦਿਆਂ ਨਸ਼ੇ ਵਰਗੀਆਂ ਸਮਾਜਿਕ ਕੁਰੀਤੀਆਂ ਤੋਂ ਦੂਰ ਰਹਿਣ ਅਤੇ ਤੰਦਰੁਸਤ ਰਹਿਣ ਲਈ ਵੀ ਪ੍ਰੇਰਿਤ ਕੀਤਾ।

ਜਿਲ੍ਹਾ ਖੇਡ ਅਫਸਰ ਸ਼੍ਰੀ ਮਨਦੀਪ ਕੌਸ਼ਲ ਜੀ ਦੁਆਰਾ ਖਿਡਾਰੀਆਂ ਨੂੰ ਖੇਡਾਂ ਵਤਨ ਪੰਜਾਬ ਦੀਆਂ -2026 ਬਾਰੇ ਵਿਸਤਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਖਿਡਾਰੀਆਂ ਨੂੰ ਵੱਧ ਤੋਂ ਵੱਧ ਇਹਨਾਂ ਖੇਡਾਂ ਵਿੱਚ ਭਾਗ ਲੈਣ ਲਈ ਪ੍ਰੋਤਸਾਹਿਤ ਕੀਤਾ । ਇਸ ਮੌਕੇ ਤੇ ਸ ਤੇਜਾ ਸਿੰਘ ਧਾਲੀਵਾਲ ਜੀ ਸਕੱਤਰ ਪੰਜਾਬ ਬਾਸਕਟਬਾਲ ਐਸੋਸੀਏਸ਼ਨ, ਸ ਸੁਖਦੇਵ ਸਿੰਘ ਪੰਨੂ ਦਰੋਣਾਚਾਰੀਆਂ ਐਵਾਰਡੀ, ਸ੍ਰੀ ਪਰਵੇਸ਼ ਚੰਦਰ ਸ਼ਰਮਾ ਵੇਟਲਿਫਟਿੰਗ ਲਗਾਤਾਰ 3 ਵਾਰ ਕਾਮਨ ਵੈਲਥ ਚੈਂਪੀਅਨ,ਸ ਪ੍ਰੇਮ ਸਿੰਘ ਅੰਤਰਰਾਸ਼ਟਰੀ ਐਥਲੀਟ, ਸ੍ਰੀ ਸੰਜੀਵ ਸਰਮਾ ਐਥਲੈਟਿਕਸ ਕੋਚ( ਨੋਡਲ ਅਫਸਰ ਖੇਡਾਂ ਵਤਨ ਪੰਜਾਬ ਦੀਆਂ-2026 ਲੁਧਿਆਣਾ), ਸ੍ਰੀ ਸਤਵਿੰਦਰ ਸਿੰਘ ਸਾਈਕਲਿੰਗ ਕੋਚ, ਸ੍ਰੀ ਗੁਰਜੀਤ ਸਿੰਘ ਸ਼ੂਟਿੰਗ ਕੋਚ, ਸ੍ਰੀ ਸ਼ੁਭਕਰਨਜੀਤ ਸਿੰਘ ਵੇਟਲਿਫਟਿੰਗ ਕੋਚ, ਸ਼੍ਰੀ ਗੁਰਪ੍ਰੀਤ ਸਿੰਘ ਹੈਂਡਬਾਲ ਕੋਚ, ਸ਼੍ਰੀ ਪ੍ਰਵੀਨ ਠਾਕੁਰ ਜੂਡੋ ਕੋਚ, ਸ਼੍ਰੀ ਗਰਪ੍ਰੀਤ ਸਿੰਘ ਐਥਲੈਟਿਕਸ ਕੋਚ, ਸ਼੍ਰੀਮਤੀ ਸ਼ੇਲਜਾ ਜਿਮਨਾਸਟਿਕ ਕੋਚ, ਸ਼੍ਰੀਮਤੀ ਸਲੋਨੀ ਬਾਸਕਟਬਾਲ ਕੋਚ,ਸ੍ਰੀ ਗੁਰਸਤਿੰਦਰ ਸਿੰਘ ਹਾਕੀ ਕੋਚ, ਸ਼੍ਰੀ ਜਸਪ੍ਰੀਤ ਸਿੰਘ ਬਾਸਕਟਬਾਲ ਕੋਚ ਅਤੇ ਸ੍ਰੀਮਤੀ ਨਿਰਮਲਜੀਤ ਕੌਰ ਸਾਫਟਬਾਲ ਕੋਚ ਸ਼ਾਮਿਲ ਸਨ।

ਇਹ ਮਸ਼ਾਲ ਮਿਤੀ 15-08-2026 ਨੂੰ ਮਲੇਰਕੋਟਲਾ ਲੁਧਿਆਣਾ ਬਾਰਡਰ ਦੇ ਪਿੰਡ ਪੋਹੀੜ ਵਿਖੇ ਜਿਲ੍ਹਾ ਮਲੇਰਕੋਟਲਾ ਦੇ ਖੇਡ ਦਫਤਰ ਦੇ ਕੋਚਿਜ ਨੂੰ ਆਦਰ ਸਹਿਤ ਰਸੀਵ ਕਰਵਾ ਦਿੱਤੀ ਜਾਵੇਗੀ।

LEAVE A REPLY

Please enter your comment!
Please enter your name here