Home National ਮੈਟਾ ਮੁਖੀ ਮਾਰਕ ਜ਼ੁਕਰਬਰਗ ਨੇ ਸਰਕਾਰ ਤੋਂ ਮੰਗੀ ਮੁਆਫ਼ੀ, ਮੋਦੀ ਦੀ ਵੀਡੀਓ...

ਮੈਟਾ ਮੁਖੀ ਮਾਰਕ ਜ਼ੁਕਰਬਰਗ ਨੇ ਸਰਕਾਰ ਤੋਂ ਮੰਗੀ ਮੁਆਫ਼ੀ, ਮੋਦੀ ਦੀ ਵੀਡੀਓ ਹਟਾਉਣ ਸਮੇਤ ਕਈ ਮੁੱਦਿਆਂ ‘ਤੇ ਜਤਾਇਆ ਅਫ਼ਸੋਸ

ਮਾਰਕ ਜ਼ੁਕਰਬਰਗ ਨੇ ਮੋਦੀ ਦੀ ਵੀਡੀਓ ਅਤੇ ਇਤਰਾਜ਼ਯੋਗ ਸਮੱਗਰੀ ਮਾਮਲੇ 'ਚ ਮੁਆਫ਼ੀ ਮੰਗੀ।

0
5
Mark Zuckerberg

ਮੈਟਾ ਦੇ ਮੁਖੀ ਮਾਰਕ ਜ਼ੁਕਰਬਰਗ ਨੇ ਭਾਰਤ ਸਰਕਾਰ ਅਤੇ ਸੰਸਦੀ ਆਈਟੀ ਕਮੇਟੀ ਅੱਗੇ ਆਪਣੇ ਪਲੇਟਫਾਰਮ ਨਾਲ ਜੁੜੇ ਕਈ ਵਿਵਾਦਿਤ ਮਾਮਲਿਆਂ ਨੂੰ ਲੈ ਕੇ ਮੁਆਫ਼ੀ ਮੰਗੀ ਹੈ। ਇਹ ਮੁਆਫ਼ੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵੀਡੀਓ ਕੁਝ ਸਮੇਂ ਲਈ ਹਟਾਉਣ, ਬਾਲ ਜਿਨਸੀ ਸ਼ੋਸ਼ਣ (CSAM) ਸਮੱਗਰੀ, ਡੀਪਫੇਕ ਅਤੇ ਹੋਰ ਇਤਰਾਜ਼ਯੋਗ ਸਮੱਗਰੀ ਦੇ ਮਾਮਲਿਆਂ ਨਾਲ ਸਬੰਧਤ ਹੈ।

ਸਰਕਾਰੀ ਸੂਤਰਾਂ ਮੁਤਾਬਕ, ਮੈਟਾ ਨੇ ਮੰਨਿਆ ਕਿ ਪਲੇਟਫਾਰਮ ਦੇ ਸੰਚਾਲਨ ਦੌਰਾਨ ਕੁਝ ਗਲਤੀਆਂ ਹੋਈਆਂ ਅਤੇ ਇਨ੍ਹਾਂ ਲਈ ਅਫ਼ਸੋਸ ਪ੍ਰਗਟ ਕੀਤਾ ਗਿਆ। ਨਾਲ ਹੀ ਕੰਪਨੀ ਨੇ ਇਹ ਵੀ ਸਵੀਕਾਰਿਆ ਕਿ ਕੁਝ ਖਾਸ ਤਰ੍ਹਾਂ ਦੀ ਸਮੱਗਰੀ ਨੂੰ ਐਲਗੋਰਿਦਮ ਰਾਹੀਂ ਵੱਧ ਤਰਜੀਹ ਦਿੱਤੀ ਗਈ ਸੀ।

ਇਸ ਤੋਂ ਪਹਿਲਾਂ ਮੈਟਾ ਦੇ ਸੀਨੀਅਰ ਅਧਿਕਾਰੀਆਂ ਨੇ ਕੇਂਦਰੀ ਮੰਤਰੀ ਅਸ਼ਵਨੀ ਵੈਸ਼ਨਵ ਅਤੇ ਆਈਟੀ ਸਕੱਤਰ ਐੱਸ. ਕ੍ਰਿਸ਼ਨਨ ਨਾਲ ਮੁਲਾਕਾਤ ਕੀਤੀ ਸੀ। ਸੰਸਦੀ ਕਮੇਟੀ ਦੇ ਚੇਅਰਮੈਨ ਨਿਸ਼ਿਕਾਂਤ ਦੂਬੇ ਨੇ ਚੇਤਾਵਨੀ ਦਿੱਤੀ ਸੀ ਕਿ ਜੇ ਮੈਟਾ ਮੁਆਫ਼ੀ ਨਹੀਂ ਮੰਗਦਾ ਤਾਂ ਕੰਪਨੀ ਨੂੰ ‘ਸੇਫ਼ ਹਾਰਬਰ’ ਸੁਰੱਖਿਆ ਗੁਆਉਣੀ ਪੈ ਸਕਦੀ ਹੈ।

LEAVE A REPLY

Please enter your comment!
Please enter your name here