ਪਟਿਆਲਾ, 2 ਅਪ੍ਰੈਲ:
ਹੀਵਨਜ਼ ਰੇਨਬੋ ਪ੍ਰੀ ਸਕੂਲ ਵਿੱਚ ਸਾਲਾਨਾ ਸਮਾਰੋਹ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਰੋਹ ਵਿੱਚ ਨੰਨੇ ਮੁੰਨੇ ਬੱਚਿਆਂ ਨੇ ਰੰਗਾਰੰਗ ਪ੍ਰੋਗਰਾਮ ਪੇਸ਼ ਕਰਕੇ ਦਰਸ਼ਕਾਂ ਦਾ ਮਨ ਮੋਹ ਲਿਆ। ਬੱਚਿਆਂ ਵੱਲੋਂ ਕੀਤੀਆਂ ਨੱਚ-ਗਾਣੇ ਦੀਆਂ ਪ੍ਰਸਤੁਤੀਆਂ ਬਹੁਤ ਹੀ ਸ਼ਾਨਦਾਰ ਰਹੀਆਂ।
ਸਮਾਰੋਹ ਦੇ ਮੁੱਖ ਮਹਿਮਾਨਾਂ ( ਸਰਦਾਰ ਗੁਰਚਰਨ ਸਿੰਘ, ਪ੍ਰਿੰਸੀਪਲ ਡਾ ਭੁਪਿੰਦਰ ਕੌਰ, ਪ੍ਰਿੰਸਿਪਲ ਸੰਦੀਪ ਕੌਰ) ਨੇ ਬੱਚਿਆਂ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਬੱਚਿਆਂ ਦੇ ਆਤਮਵਿਸ਼ਵਾਸ ਨੂੰ ਵਧਾਉਂਦੇ ਹਨ। ਸਕੂਲ ਦੇ ਪ੍ਰਿੰਸੀਪਲ ਅਤੇ ਅਧਿਆਪਕਾਂ ਦੀ ਮਿਹਨਤ ਵੀ ਕਾਬਿਲ-ਏ-ਤਾਰੀਫ਼ ਰਹੀ।
ਮਾਪਿਆਂ ਨੇ ਵੀ ਬੱਚਿਆਂ ਦੇ ਪ੍ਰਦਰਸ਼ਨ ਦੀ ਬਹੁਤ ਸਰਾਹਨਾ ਕੀਤੀ ਅਤੇ ਸਕੂਲ ਦੇ ਉਪਰਾਲਿਆਂ ਦੀ ਪ੍ਰਸ਼ੰਸਾ ਕੀਤੀ। ਅੰਤ ਵਿੱਚ ਇਨਾਮ ਵੰਡ ਸਮਾਰੋਹ ਕਰਵਾਇਆ ਗਿਆ ਅਤੇ ਪ੍ਰੋਗਰਾਮ ਸੁਖਦ ਯਾਦਾਂ ਨਾਲ ਸਮਾਪਤ ਹੋਇਆ।






