Wednesday, November 25, 2026
Home Blog ਸੋਨੇ ਵਿੱਚ ਮਿਲਾਵਟ ਦਾ ਨਵਾਂ ਖ਼ਦਸ਼ਾ: ਹਾਲਮਾਰਕ ਕਿੰਨਾ ਭਰੋਸੇਯੋਗ, ਗਾਹਕ ਕਿਵੇਂ ਰਹਿਣ...

ਸੋਨੇ ਵਿੱਚ ਮਿਲਾਵਟ ਦਾ ਨਵਾਂ ਖ਼ਦਸ਼ਾ: ਹਾਲਮਾਰਕ ਕਿੰਨਾ ਭਰੋਸੇਯੋਗ, ਗਾਹਕ ਕਿਵੇਂ ਰਹਿਣ ਸਾਵਧਾਨ?

0
4

ਵਿਆਹਾਂ ਦਾ ਸੀਜ਼ਨ ਚੱਲ ਰਿਹਾ ਹੈ ਅਤੇ ਇਸ ਦੌਰਾਨ ਬਹੁਤ ਸਾਰੇ ਪਰਿਵਾਰ ਸੋਨੇ ਦੀ ਖ਼ਰੀਦਦਾਰੀ ਕਰ ਰਹੇ ਹਨ। ਖ਼ਰੀਦਦਾਰੀ ਸਮੇਂ ਜ਼ਿਆਦਾਤਰ ਲੋਕ ਗਹਿਣਿਆਂ ਦੀ ਸ਼ੁੱਧਤਾ ਯਕੀਨੀ ਬਣਾਉਣ ਲਈ ਹਾਲਮਾਰਕ ‘ਤੇ ਭਰੋਸਾ ਕਰਦੇ ਹਨ।

ਮੀਡੀਆ ਵਿੱਚ ਹਾਲ ਹੀ ਵਿੱਚ ਸਾਹਮਣੇ ਆਈ ਡਰਾਫਟ ਕੈਗ (CAG) ਰਿਪੋਰਟ ਦੇ ਹਵਾਲੇ ਨਾਲ ਦਾਅਵਾ ਕੀਤਾ ਗਿਆ ਹੈ ਕਿ ਸੋਨੇ ਦੀ ਹਾਲਮਾਰਕਿੰਗ ਦੀ ਨਿਗਰਾਨੀ ਪ੍ਰਣਾਲੀ ਵਿੱਚ ਕਈ ਕਮੀਆਂ ਰਹੀਆਂ ਹਨ। ਇਸ ਕਾਰਨ ਹਾਲਮਾਰਕ ਦੀ ਭਰੋਸੇਯੋਗਤਾ ਅਤੇ ਗਾਹਕਾਂ ਦੀ ਸੁਰੱਖਿਆ ਨੂੰ ਲੈ ਕੇ ਸਵਾਲ ਖੜ੍ਹੇ ਹੋ ਰਹੇ ਹਨ।

ਰਿਪੋਰਟਾਂ ਮੁਤਾਬਕ, 2020-21 ਤੋਂ 2024-25 ਦਰਮਿਆਨ ਭਾਰਤੀ ਮਿਆਰ ਬਿਊਰੋ (ਬੀਆਈਐੱਸ) ਨੇ 83 ਫ਼ੀਸਦੀ ਤੋਂ ਵੱਧ ਰਜਿਸਟਰਡ ਜਿਊਲਰਾਂ ਦਾ ਤੈਅ ਸਾਲਾਨਾ ਨਿਰੀਖਣ ਨਹੀਂ ਕੀਤਾ।

ਨਿਰੀਖਣ ਨਾ ਹੋਣ ਦਾ ਇਹ ਮਤਲਬ ਨਹੀਂ ਹੈ ਕਿ ਬਾਜ਼ਾਰ ਵਿੱਚ ਵਿਕ ਰਹੇ ਸਾਰੇ ਗਹਿਣਿਆਂ ਦੀ ਸ਼ੁੱਧਤਾ ਘੱਟ ਹੈ। ਸਵਾਲ ਇਹ ਹੈ ਕਿ ਹਾਲਮਾਰਕ ਲੱਗਣ ਤੋਂ ਬਾਅਦ ਨਿਯਮਾਂ ਦੀ ਪਾਲਣਾ ‘ਤੇ ਕਿੰਨੀ ਨਜ਼ਰ ਰੱਖੀ ਜਾਂਦੀ ਹੈ।

ਇਸੇ ਦੌਰਾਨ ਸੋਨੇ ਵਿੱਚ ਰੇਨੀਅਮ ਵਰਗੀ ਭਾਰੀ ਧਾਤ ਮਿਲਾਉਣ ਦੀਆਂ ਚਰਚਾਵਾਂ ਵੀ ਸਾਹਮਣੇ ਆ ਰਹੀਆਂ ਹਨ। ਅੱਗੇ ਅਸੀਂ ਜਾਣਾਂਗੇ ਕਿ ਇਹ ਧਾਤ ਕੀ ਹੈ, ਇਸ ਨੂੰ ਸੋਨੇ ਵਿੱਚ ਮਿਲਾਉਣ ਸਬੰਧੀ ਕੀ ਦਾਅਵੇ ਕੀਤੇ ਜਾ ਰਹੇ ਹਨ ਅਤੇ ਇਸ ਬਾਰੇ ਮਾਹਿਰਾਂ ਦੀ ਕੀ ਰਾਇ ਹੈ।

ਵਰਲਡ ਗੋਲਡ ਕੌਂਸਲ (WGC) ਮੁਤਾਬਕ, ਪਿਛਲੇ ਤਿੰਨ ਮਹੀਨਿਆਂ ਦੌਰਾਨ ਸੋਨੇ ਦੀਆਂ ਕੀਮਤਾਂ ਵਿੱਚ 15 ਫ਼ੀਸਦੀ ਤੋਂ ਵੱਧ ਦੀ ਗਿਰਾਵਟ ਦਰਜ ਕੀਤੀ ਗਈ ਹੈ। ਇਸ ਦੇ ਨਾਲ ਹੀ ਵਿਆਹਾਂ ਦਾ ਸੀਜ਼ਨ ਸੋਨੇ ਦੇ ਗਹਿਣਿਆਂ ਦੀ ਮੰਗ ਨੂੰ ਵਧਾ ਸਕਦਾ ਹੈ। ਅਜਿਹੇ ਹਾਲਾਤ ਵਿੱਚ ਸੋਨਾ ਖ਼ਰੀਦਣ ਵਾਲੇ ਗਾਹਕਾਂ ਲਈ ਇਹ ਜਾਣਨਾ ਬੇਹੱਦ ਜ਼ਰੂਰੀ ਹੈ ਕਿ ਗਹਿਣਿਆਂ ਦੀ ਸ਼ੁੱਧਤਾ ਦੀ ਜਾਂਚ ਕਿਵੇਂ ਕੀਤੀ ਜਾਂਦੀ ਹੈ ਅਤੇ ਅਸਲੀ ਹਾਲਮਾਰਕ ਦੀ ਪਛਾਣ ਕਿਵੇਂ ਕੀਤੀ ਜਾ ਸਕਦੀ ਹੈ।

ਬੀਆਈਐੱਸ (BIS) ਨੇ ਸੋਨਾ ਖ਼ਰੀਦਣ ਵਾਲੇ ਗਾਹਕਾਂ ਨੂੰ ਕੀ ਸਲਾਹ ਦਿੱਤੀ ਹੈ?

ਬੀਆਈਐੱਸ (BIS) ਨੇ ਸੋਸ਼ਲ ਮੀਡੀਆ ਰਾਹੀਂ ਇੱਕ ਪੋਸਟ ਸਾਂਝੀ ਕਰਦਿਆਂ ਸੋਨਾ ਖ਼ਰੀਦਣ ਵਾਲੇ ਗਾਹਕਾਂ ਨੂੰ ਸਲਾਹ ਦਿੱਤੀ ਹੈ ਕਿ ਗਹਿਣਿਆਂ ਦੀ ਚਮਕ ਦੇ ਨਾਲ-ਨਾਲ ਉਨ੍ਹਾਂ ਦੀ ਸ਼ੁੱਧਤਾ ਅਤੇ ਪ੍ਰਮਾਣਿਕਤਾ ਦੀ ਜਾਂਚ ਕਰਨਾ ਵੀ ਜ਼ਰੂਰੀ ਹੈ।

ਨਕਲੀ ਹਾਲਮਾਰਕਿੰਗ ਤੋਂ ਬਚਣ ਲਈ ਬੀਆਈਐੱਸ ਨੇ ਗਾਹਕਾਂ ਨੂੰ ਗਹਿਣਿਆਂ ‘ਤੇ ਦਰਜ ਐੱਚਯੂਆਈਡੀ (HUID – Hallmark Unique Identification) ਨੰਬਰ ਦੀ ਬੀਆਈਐੱਸ ਕੇਅਰ (BIS Care) ਐਪ ਰਾਹੀਂ ਤਸਦੀਕ ਕਰਨ ਦੀ ਸਲਾਹ ਦਿੱਤੀ ਹੈ। ਇਸ ਨਾਲ ਗਾਹਕ ਗਹਿਣਿਆਂ ਦੀ ਹਾਲਮਾਰਕਿੰਗ ਸਬੰਧੀ ਜਾਣਕਾਰੀ ਦੀ ਜਾਂਚ ਕਰ ਸਕਦੇ ਹਨ ਅਤੇ ਸੋਨਾ ਖ਼ਰੀਦਦੇ ਸਮੇਂ ਧੋਖਾਧੜੀ ਤੋਂ ਬਚਣ ਲਈ ਸਾਵਧਾਨੀ ਵਰਤ ਸਕਦੇ ਹਨ।

LEAVE A REPLY

Please enter your comment!
Please enter your name here