ਬੁਢਲਾਡਾ/ਮਾਨਸਾ, 16 ਅਪ੍ਰੈਲ:
ਸਿੱਖਿਆ ਸਮਾਜ ਦੇ ਵਿਕਾਸ ਦਾ ਧੁਰਾ ਹੈ-ਵਿਧਾਇਕ ਬੁੱਧ ਰਾਮ
ਮੁੱਖ ਮੰਤਰੀ ਸ੍ਰ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸਰਕਾਰੀ ਸਕੂਲਾਂ ਦੇ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਸਿੱਖਿਆ ਪ੍ਰਦਾਨ ਕਰਨ ਲਈ ਚਲਾਈ ਗਈ ਸਿੱਖਿਆ ਕ੍ਰਾਂਤੀ ਤਹਿਤ ਵਿਧਾਇਕ ਬੁਢਲਾਡਾ ਪ੍ਰਿੰਸੀਪਲ ਬੁੱਧ ਰਾਮ ਨੇ ਸਰਕਾਰੀ ਹਾਈ ਸਕੂਲ ਗੁਰਨੇ ਕਲਾਂ ਵਿਖੇ ਆਧੁਨਿਕ ਕਲਾਸ ਰੂਮ ,ਕੰਪਿਊਟਰ ਲੈਬ, ਲਾਇਬ੍ਰੇਰੀ ਅਤੇ ਕਮਰਿਆਂ ਦੇ ਨਵੀਨੀਕਰਨ ਦਾ ਉਦਘਾਟਨ ਕੀਤਾ।
ਵਿਧਾਇਕ ਪ੍ਰਿੰਸੀਪਲ ਬੁੱਧ ਰਾਮ ਨੇ ਕਿਹਾ ਕਿ ਇਸ ਸਕੂਲ ਦੇ ਇੰਨ੍ਹਾਂ ਕੰਮਾਂ ‘ਤੇ 20 ਲੱਖ 55 ਹਜ਼ਾਰ ਰੁਪਏ ਦੀ ਲਾਗਤ ਆਈ ਹੈ। ਉਨ੍ਹਾਂ ਕਿਹਾ ਕਿ ਸਿੱਖਿਆ ਸਮਾਜ ਦੇ ਵਿਕਾਸ ਦਾ ਧੁਰਾ ਹੈ। ਚਾਹੇ ਮੁੰਡਾ ਹੋਵੇ ਜਾਂ ਕੁੜੀ, ਕਿਸੇ ਨੂੰ ਵੀ ਸਿੱਖਿਆ ਤੋਂ ਵਾਂਝਾ ਰੱਖਣਾ ਗੁਨਾਹ ਹੈ। ਪੰਜਾਬ ਸਰਕਾਰ ਦੀ ਤਰਜੀਹ ਹੈ ਕਿ ਸਰਕਾਰੀ ਸਕੂਲਾਂ ਵਿਚ ਆਧੁਨਿਕ ਸਿੱਖਿਆ ਪ੍ਰਣਾਲੀ ਮੁਹੱਈਆ ਕਰਵਾਈ ਜਾਵੇ ਜਿਸ ਦੇ ਆਧਾਰ ‘ਤੇ ਸਿੱਖਿਆ ਕ੍ਰਾਂਤੀ ਮੁਹਿੰਮ ਚਲਾ ਕੇ ਸਰਕਾਰੀ ਸਕੂਲਾਂ ਵਿਚ ਪੰਜਾਬ ਸਰਕਾਰ ਵੱਲੋਂ ਵੱਡੀ ਪੱਧਰ ‘ਤੇ ਵਿਕਾਸ ਕਾਰਜ ਕਰਵਾਏ ਗਏ ਹਨ ਤੇ ਕਰਵਾਏ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਇਕ ਅਧਿਆਪਕ ਹੋਣ ਦੇ ਨਾਂਅ ‘ਤੇ ਉਹ ਸਮਾਜ ਵਿਚ ਸਿੱਖਿਆ ਦੀ ਅਹਿਮੀਅਤ ਤੋਂ ਚੰਗੀ ਤਰ੍ਹਾਂ ਜਾਣੂ ਹਨ। ਸਿੱਖਿਆ ਵਿਦਿਆਰਥੀ ਨੂੰ ਇਕ ਚੰਗਾ ਨਾਗਰਿਕ ਤਾਂ ਬਣਾਉਂਦੀ ਹੀ ਹੈ ਬਲਕਿ ਚੰਗਾ ਰੁਤਬਾ ਵੀ ਪ੍ਰਦਾਨ ਕਰਦੀ ਹੈ।
ਉਨ੍ਹਾਂ ਕਿਹਾ ਕਿ ਇਹ ਸਕੂਲ ਵਿਦਿਆਰਥੀਆਂ ਦੀ ਗਿਣਤੀ ਅਤੇ ਸਿੱਖਿਆ ਵਿੱਚ ਗੁਣਵੱਤਾ ਪੱਖੋਂ ਪੰਜਾਬ ਦਾ ਮੋਹਰੀ ਸਕੂਲ ਹੈ। ਇਸ ਦੀ ਪੜਾਈ ਅਤੇ ਇਮਾਰਤ ਦੋਵੇਂ ਸਮਾਰਟ ਹਨ। ਉਨ੍ਹਾਂ ਪਿੰਡ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿਚ ਦਾਖਲ ਕਰਵਾਉਣ।
ਇਸ ਮੌਕੇ ਸੁਭਾਸ਼ ਨਾਗਪਾਲ ਹਲਕਾ ਸਿੱਖਿਆ ਕੋਆਰਡੀਨੇਟਰ ਅਤੇ ਪ੍ਰਿੰਸੀਪਲ ਗੁਰਮੀਤ ਸਿੰਘ ਸਿੱਧੂ, ਸਕੂਲ ਮੁਖੀ ਮਨਦੀਪ ਕੁਮਾਰ, ਸਰਪੰਚ ਗੁਰਦੀਪ ਬੱਬਾ ਅਤੇ ਗਰਾਮ ਪੰਚਾਇਤ, ਚੇਅਰਮੈਨ ਗੁਰਪ੍ਰੀਤ ਸਿੰਘ ਅਤੇ ਅਵਤਾਰ ਸਿੰਘ ਸਕੂਲ ਮੈਨੇਜਮੈਂਟ ਕਮੇਟੀ, ਹੈਡ ਮਾਸਟਰ ਸ੍ਰੀ ਅਮਨਦੀਪ ਸਿੰਘ, ਸ੍ਰੀ ਰਾਜਪਾਲ ਸਿੰਘ ਲੈਕਚਰਾਰ, ਸੈਂਟਰ ਹੈਡ ਟੀਚਰ ਜੁਗਰਾਜ ਸਿੰਘ, ਪਿਆਰਾ ਸਿੰਘ ਗੁਰਨੇ, ਅਧਿਆਪਕ ਮੇਵਾ ਸਿੰਘ ਸਮੂਹ ਸਟਾਫ ਮੈਂਬਰ, ਵਿਦਿਆਰਥੀ ਅਤੇ ਮਾਪੇ ਹਾਜ਼ਰ ਸਨ।








