HomeHealth & Fitnessਸਬਰਿਮਾਲਾ ਮੰਦਰ ਨੇੜੇ ਦੁਕਾਨਾਂ ’ਤੇ 1 ਲੱਖ ਜੁਰਮਾਨਾ

ਸਬਰਿਮਾਲਾ ਮੰਦਰ ਨੇੜੇ ਦੁਕਾਨਾਂ ’ਤੇ 1 ਲੱਖ ਜੁਰਮਾਨਾ

ਗੰਦਗੀ ਅਤੇ ਬਾਸੀ ਭੋਜਨ ਵੇਚਣ ’ਤੇ 29 ਮਾਮਲਿਆਂ ਵਿੱਚ ਕਾਰਵਾਈ

ਸਬਰਿਮਾਲਾ ਮੰਦਰ ਵਿੱਚ ਚੱਲ ਰਹੀ ਸਾਲਾਨਾ ਤੀਰਥ ਯਾਤਰਾ ਦੌਰਾਨ ਸਫ਼ਾਈ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਦੁਕਾਨਾਂ ਖ਼ਿਲਾਫ਼ ਪ੍ਰਸ਼ਾਸਨ ਨੇ ਸਖ਼ਤ ਕਾਰਵਾਈ ਕੀਤੀ ਹੈ। ਪਹਿਲੇ ਹਫ਼ਤੇ ਦੌਰਾਨ ਕੀਤੀ ਜਾਂਚ ਵਿੱਚ 29 ਮਾਮਲੇ ਸਾਹਮਣੇ ਆਏ, ਜਿਨ੍ਹਾਂ ਵਿੱਚ ਕੁੱਲ 1 ਲੱਖ ਰੁਪਏ ਜੁਰਮਾਨਾ ਲਗਾਇਆ ਗਿਆ।

ਵੱਖ-ਵੱਖ ਵਿਭਾਗਾਂ ਦੀਆਂ ਤਿੰਨ ਟੀਮਾਂ ਵੱਲੋਂ ਹੋਟਲਾਂ ਅਤੇ ਖਾਣ-ਪੀਣ ਵਾਲੀਆਂ ਦੁਕਾਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਇਸ ਦੌਰਾਨ ਗੰਦੇ ਰਸੋਈਘਰ, ਕਰਮਚਾਰੀਆਂ ਵੱਲੋਂ ਦਸਤਾਨੇ ਅਤੇ ਸਿਰ ਢੱਕਣ ਵਾਲੇ ਕਵਰ ਨਾ ਪਾਉਣ ਅਤੇ ਬਾਸੀ ਭੋਜਨ ਵੇਚਣ ਵਰਗੀਆਂ ਉਲੰਘਣਾਵਾਂ ਮਿਲੀਆਂ। ਇਸ ਤੋਂ ਇਲਾਵਾ ਵੱਧ ਕੀਮਤ ਵਸੂਲਣ ਅਤੇ ਤੋਲ ਵਿੱਚ ਹੇਰਾਫੇਰੀ ਕਰਨ ਵਾਲਿਆਂ ਖ਼ਿਲਾਫ਼ ਵੀ ਕਾਰਵਾਈ ਕੀਤੀ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਸਬਰਿਮਾਲਾ ਮੰਦਰ 17 ਨਵੰਬਰ ਨੂੰ ਸਾਲਾਨਾ ਮੰਡਲ ਤੀਰਥ ਯਾਤਰਾ ਲਈ ਖੋਲ੍ਹਿਆ ਗਿਆ ਸੀ। 27 ਦਸੰਬਰ ਨੂੰ ਮੰਡਲ ਪੂਜਾ ਹੋਵੇਗੀ, ਜਦਕਿ 14 ਜਨਵਰੀ ਨੂੰ ਮਕਰਵਿਲੱਕੂ ਤਿਉਹਾਰ ਮਨਾਇਆ ਜਾਵੇਗਾ। ਸ਼ਰਧਾਲੂ 19 ਜਨਵਰੀ ਤੱਕ ਦਰਸ਼ਨ ਕਰ ਸਕਣਗੇ।

RELATED ARTICLES

LEAVE A REPLY

Please enter your comment!
Please enter your name here

- Advertisment -spot_imgspot_imgspot_imgspot_img

Most Popular

Recent Comments