Thursday, July 16, 2026
Home Patiala Updates ਮੋਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਉਤੇ ਉਤਾਰੂ-ਡਾ. ਬਲਬੀਰ ਸਿੰਘ

ਮੋਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਉਤੇ ਉਤਾਰੂ-ਡਾ. ਬਲਬੀਰ ਸਿੰਘ

0
151

ਦਫ਼ਤਰਜ਼ਿਲ੍ਹਾ ਲੋਕ ਸੰਪਰਕ ਅਫ਼ਸਰਪਟਿਆਲਾ।

ਕਿਹਾ, ਪੰਜਾਬ ਸਰਕਾਰ ਕਿਸਾਨਾਂ ਦੀ ਫ਼ਸਲ ਦਾ ਇੱਕ-ਇੱਕ ਦਾਣਾ ਖਰੀਦੇਗੀ, ਕਿਸਾਨਾਂ ਦੇ ਹਮਦਰਦ ਆੜਤੀਆਂ ਦਾ ਧੰਨਵਾਦ

ਕੇਂਦਰੀ ਰਾਜ ਮੰਤਰੀ ਬਿੱਟੂ ਤੇ ਹੜਤਾਲੀ ਆੜਤੀਆਂ ਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹਨ ਦੀ ਨਸੀਹਤ

-ਪਟਿਆਲਾ ਅਨਾਜ ਮੰਡੀ ਵਿਖੇ ਆੜਤੀਆਂ ਦੀ ਕੋਈ ਹੜਤਾਲ ਨਹੀਂ-ਆੜਤੀਆ ਐਸੋਸੀਏਸ਼ਨ, ਕਿਹਾ, ਜਿੰਮੀਦਾਰਾਂ ਦੀ ਫ਼ਸਲ ਨਿਰਵਿਘਨ ਕਰਵਾਉਣ ਲਈ ਵਚਨਬੱਧ

ਪਟਿਆਲਾ, 4 ਅਪ੍ਰੈਲ:

                ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦੇ ਹਮਦਰਦ ਆੜਤੀਆਂ ਦੇ ਨਾਲ ਮਿਲਕੇ ਕਿਸਾਨਾਂ ਦੀ ਫਸਲ ਦਾ ਇੱਕ-ਇੱਕ ਦਾਣਾ ਖਰੀਦਣਾ ਯਕੀਨੀ ਬਣਾਏਗੀ।ਉਨ੍ਹਾਂ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਕਿਸਾਨ ਵਿਰੋਧੀ ਨੀਤੀਆਂ ਲਾਗੂ ਕਰਨ ਉਤੇ ਉਤਾਰੂ ਹੈ, ਜਿਸ ਨੂੰ ਪੰਜਾਬ ਸਰਕਾਰ ਕਦੇ ਵੀ ਸਫ਼ਲ ਨਹੀਂ ਹੋਣ ਦੇਵੇਗੀ।ਸਿਹਤ ਮੰਤਰੀ ਨੇ ਕਿਸਾਨਾਂ ਦੀ ਫ਼ਸਲ ਚੁੱਕਣ ਤੋਂ ਇਨਕਾਰੀ ਕੁਝ ਗਿਣਤੀ ਦੇ ਆੜਤੀਆਂ ਨੂੰ ਵੀ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਅਜਿਹੇ ਲੋਕ ਕਿਉਂ ਨਹੀਂ ਹਰਿਆਣਾ ਜਾਂ ਰਾਜਸਥਾਨ ਚਲੇ ਜਾਂਦੇ, ਜਿੱਥੇ ਲਗਦਾ ਹੈ ਕਿ ਉਨ੍ਹਾਂ ਨੂੰ ਸੂਬਾ ਸਰਕਾਰ ਪੰਜਾਬ ਤੋਂ ਕੁਝ ਜਿਆਦਾ ਦੇ ਰਹੀ ਹੈ।

                ਪਟਿਆਲਾ ਦੀ ਅਨਾਜ ਮੰਡੀ ਵਿਖੇ ਆੜਤੀਆਂ ਦੇ ਨਾਲ ਪ੍ਰੈਸ ਕਾਨਫਰੰਸ ਕਰਦਿਆਂ ਸਿਹਤ ਮੰਤਰੀ ਨੇ ਕਿਸਾਨਾਂ ਤੇ ਪੰਜਾਬ ਦੇ ਕਿਸਾਨਾਂ ਦੇ ਹਮਦਰਦ ਆੜਤੀਆਂ ਦਾ ਧੰਨਵਾਦ ਕੀਤਾ, ਜੋ ਕਿ ਹੜਤਾਲ ਕਰਨ ਦੀ ਥਾਂ ਕਿਸਾਨਾਂ ਦੀ ਮੰਡੀਆਂ  ਵਿੱਚ ਵਿਕਣ ਲਈ ਆਈ ਫ਼ਸਲ ਚੁੱਕਣ ਲਈ ਸੂਬਾ ਸਰਕਾਰ ਦਾ ਸਾਥ ਦੇ ਰਹੇ ਹਨ। ਉਨ੍ਹਾਂ ਨੇ ਕੇਂਦਰੀ ਰਾਜ ਮੰਤਰੀ ਬਿੱਟੂ ਤੇ ਹੜਤਾਲੀ ਆੜਤੀਆਂ ਨੂੰ ਪੰਜਾਬ ਦੇ ਕਿਸਾਨਾਂ ਦੇ ਨਾਲ ਖੜ੍ਹਨ ਦੀ ਨਸੀਹਤ ਦਿੱਤੀ।

                ਇਸੇ ਦੌਰਾਨ ਆੜਤੀ ਐਸੋਸੀਏਸ਼ਨ ਪੰਜਾਬ ਦੇ ਸੀਨੀ.ਵਾਈਸ ਪ੍ਰਧਾਨ ਅਤੇ ਨਵੀਂ ਅਨਾਜ ਮੰਡੀ ਪਟਿਆਲਾ ਦੇ ਪ੍ਰਧਾਨ ਇੰਜੀਨੀਅਰ ਸਤਵਿੰਦਰ ਸਿੰਘ ਸੈਣੀ ਨੇ ਐਲਾਨ ਕੀਤਾ ਕਿ ਉਨ੍ਹਾਂ ਦੀ ਐਸੋਸੀਏਸ਼ਨ ਦੀ ਕੋਈ ਹੜਤਾਲ ਨਹੀਂ ਹੈ ਅਤੇ ਉਹ ਜਿੰਮੀਦਾਰਾਂ ਦੀ ਜਿਣਸ ਦਾ ਇੱਕ-ਇੱਕ ਦਾਣਾ ਖਰੀਦਣ ਲਈ ਪਾਬੰਦ ਹਨ।ਉਨ੍ਹਾਂ ਆਖਿਆ ਕਿ ਪੰਜਾਬ ਆੜਤੀਆ ਐਸੋਸੀਏਸ਼ਨ ਦੇ ਸ੍ਹਬਾ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਦੀ ਅਗਵਾਈ ਹੇਠ ਸਮੁੱਚੇ ਆੜਤੀਏ ਇਕਮੁੱਠ ਹਨ ਤੇ ਅਸੀਂ ਕੋਈ ਹੜਤਾਲ ਨਹੀਂ ਕਰ ਰਹੇ।

                ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਕਿਹਾ ਕਿ ਕੁਝ ਕੁ ਤਿਕੜਮਬਾਜ, ਡਿਫ਼ਾਲਟਰ ਕਿਸਮ ਦੇ ‌ਵਿਅਕਤੀ ਪੰਜਾਬ ਦੇ ਹੱਕਾਂ ਦੇ ਵਿਰੁੱਧ ਜਾ ਕੇ ਦੂਜੇ ਸੂਬਿਆਂ ਦੇ ਮੁੱਖ ਮੰਤਰੀ ਨਾਲ ਪ੍ਰੈਸ ਕਾਨਫਰੰਸਾਂ ਕਰਨ ਵਾਲੇ ਪੰਜਾਬ ਦੇ ਹਮਦਰਦ ਨਹੀਂ ਹੋ ਸਕਦੇ, ਕਿਉਂਕਿ ਇਸ ਵੇਲੇ ਕਣਕ ਦੀ ਖਰੀਦ ਦਾ ਸੀਜ਼ਨ ਸਿਰ ਉਪਰ ਹੈ, ਮੌਸਮ ਖਰਾਬ ਹੈ ਅਤੇ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕਣਕ ਦੀ ਖਰੀਦ ਦੀ ਪੂਰੀ ਤਿਆਰੀ ਕਰ ਲਈ ਹੈ।ਉਨ੍ਹਾਂ ਆਖਿਆ ਕਿ ਆਪਣੀਆਂ ਟਿਕਟਾਂ ਲੈਣ ਦੇ ਚਾਹਵਾਨ ਕੁਝ ਮੁੱਠੀ ਭਰ ਆੜਤੀਏ ਬਣੇ ਵਿਅਕਤੀ ਕਿਸਾਨ ਦੀ ਕਣਕ ਚੁੱਕਣ ਤੋਂ ਭੱਜਣ ਵਾਲੇ ਪੰਜਾਬ ਅਤੇ ਕਿਸਾਨਾਂ ਦੇ ਹਮਦਰਦ ਨਹੀਂ ਬਣ ਸਕਦੇ।

                ਡਾ. ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਨੂੰ ਪਿਆਰ ਕਰਨ ਵਾਲੇ ਆੜਤੀਏ, ਕਿਸਾਨ, ਮਜ਼ਦੂਰ, ਸ਼ੈਲਰ ਵਾਲੇ ਅਤੇ ਪੰਜਾਬ ਸਰਕਾਰ ਇਕਜੁੱਟ ਹੋਕੇ ਕੇਂਦਰ ਸਰਕਾਰ ਦੀਆਂ ਪੰਜਾਬ ਤੇ ਕਿਸਾਨ ਵਿਰੋਧੀ ਨੀਤੀਆਂ ਦੇ ਵਿਰੁੱਧ ਲੜ੍ਹ ਰਹੇ ਹਨ। ਉਨ੍ਹਾਂ ਕਿਹਾ ਕਿ ਕੇਂਦਰ ਨੇ ਪੰਜਾਬ ਦਾ ਆਰਡੀਐਫ ਰੋਕਿਆ, ਆੜਤੀਆਂ ਦਾ ਪੈਸਾ ਰੋਕਿਆ, ਮਜ਼ਦੂਰਾਂ ਦੀ ਮਗਨਰੇਗਾ ਰੋਕੀ, ਪਰ ਅਸੀਂ ਕੇਂਦਰ ਤੋਂ ਆਪਣਾ ਹੱਕ ਲੈਣ ਲਈ ਲੜ ਰਹੇ ਹਾਂ।

                ਡਾਾ. ਬਲਬੀਰ ਸਿੰਘ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ, ਇੱਕ ਦੇਸ਼, ਇੱਕ ਚੋਣ, ਇੱਕ ਦੇਸ਼, ਇੱਕ ਪਾਰਟੀ, ਇੱਕ ਦੇ਼ਸ਼ ਇੱਕ ਧਰਮ, ਇੱਕ ਦੇਸ਼ ਇੱਕ ਲੀਡਰ, ਵਿਚਾਰਧਾਰਾ ਉਪਰ ਚੱਲ ਰਹੀ ਹੈ।ਉਨ੍ਹਾਂ ਸਵਾਲ ਕੀਤਾ ਕਿ ਜਿਹੜੇ ਅਖੌਤੀ ਆੜਤੀਏ ਹਰਿਆਣਾ ਦੇ ਮੁੱਖ ਮੰਤਰੀ ਕੋਲ ਗਏ ਸਨ, ਉਹ ਦੱਸਣ ਕਿ ਕੀ ਹਰਿਆਣਾ ਜਾਂ ਇਨ੍ਹਾਂ ਦੀਆਂ ਅਖੌਤੀ ਡਬਲ ਇੰਜਣ ਸਰਕਾਰਾਂ, ਆੜਤੀਆਂ ਦੀ ਐਮ.ਐਸ.ਪੀ. ਉਪਰ ਕੇਂਦਰ ਵੱਲੋਂ ਦਿੱਤੀ ਜਾਣ ਵਾਲੀ ਢਾਈ ਫੀਸਦ ਬਣਦੀ ਆੜਤ ਦੇ ਰਹੇ ਹਨ?

                ਸਿਹਤ ਮੰਤਰੀ ਨੇ ਕੇਂਦਰੀ ਰੇਲਵੇ ਰਾਜ ਮੰਤਰੀ ਰਵਨੀਤ ਬਿੱਟੂ ਨੂੰ ਵੀ ਆੜੇ ਹੱਥੀ ਲਿਆ ਤੇ ਕਿਹਾ ‌ਕਿ ਉਹ ਆੜਤੀਆਂ ਦਾ ਢਾਈ ਫੀਸਦੀ ਲੈਕੇ ਦੇਣ, ਪੰਜਾਬ ਦੀਆਂ ਦਾਲਾਂ, ਸੂਰਜਮੁਖੀ, ਤੇਲਾਂ ਬੀਜ ਪੰਜਾਬ ਦਾ ਕਿਉਂ ਨਹੀਂ ਪ੍ਰਫੁੱਲਤ ਕਰ ਰਹੇ। ਉਨ੍ਹਾਂ ਕਿਹਾ‌ ਕਿ ਬਿੱਟੂ ਸਮੇਤ ਹੋਰ ਆਗੂ ਪੰਜਾਬ ਦੇ ਹੱਕਾਂ ਲਈ ਮੂੰਹ ਨਹੀਂ ਖੋਲ੍ਹਦੇ ਪਰੰਤੂ ਪੰਜਾਬ ਦੇ ਹਮਦਰਦ ਮੁੱਖ ਮੰਤਰੀ ਭਗਵੰਤ ਸਿੰਘ ਦੇ ਮਾਨ ਵਿਰੁੱਧ ਸਦਾ ਬਿਆਨ ਦਿੰਦੇ ਰਹਿੰਦੇ ਹਨ।

                ਇਸ ਦੌਰਾਨ ਆੜਤੀ ਐਸੋਸੀਏਸ਼ਨ ਪੰਜਾਬ ਦੇ ਜਨਰਲ ਸਕੱਤਰ ਨਰੇਸ਼ ਮਿੱਤਲ ਭੋਲਾ, ਅਸ਼ੋਕ ਕੁਮਾਰ ਮੋਢੀ, ਚਰਨ ਦਾਸ ਗੋਇਲ ਖਰਦਮਨ ਰਾਏ ਗੁਪਤਾ, ਹਰਦੇਵ ਸਿੰਘ ਨੰਦਪੁਰ ਕੇਸ਼ੋ, ਦਰਬਾਰਾ ਸਿੰਘ ਜਾਹਲਾਂ, ਦਵਿੰਦਰ ਕੁਮਾਰ ਬੱਗਾ ਗੁਰਨਾਮ ਸਿੰਘ ਲਚਕਾਣੀ ਪਰਮਜੀਤ ਸਿੰਘ ਮਿਰਜ਼ਾਪੁਰ, ਰਣਧੀਰ ਨਲੀਨਾ, ਵਿਸ਼ਵ ਗੋਇਲ ਕਾਕੂ, ਵਿਜੇ ਗਰਗ ਗੁਰਨਾਮ ਸਿੰਘ ਲਚਕਾਣੀ ਮਹੇਸ਼ ਕਰਮ ਚੰਦ ਬੰਸਲ ਸੌਹਨ ਲਾਲ ਚੇਅਰਮੈਨ ਕਮਲ ਗੋਇਲ, ਸ਼ਿਵ ਮੰਦਿਰ ਕਮੇਟੀ ਦੇ ਪ੍ਰਧਾਨ ਸੁਰੇਸ਼ ਬਾਂਸਲ ਡਕਾਲਾ, ਸੰਜੀਵਨ ਮਿੱਤਲ, ਓਮ ਪ੍ਰਕਾਸ਼ ਟੌਹੜਾ, ਜਤਿੰਦਰ ਕੁਮਾਰ ਟੀਨੂ, ਤੀਰਥ ਬਾਂਸਲ, ਰਾਕੇਸ਼ ਭਨਰਾ, ਰਾਜ ਕੁਮਾਰ ਜਿੰਦਲ,ਸਰੂਪ ਚੰਦ ਭਨਰਾ, ਕਰਮ ਚੰਦ ਰੋਹਿਤ ਗੋਇਲ ਦੀਪਕ ਜਿੰਦਲ, ਸ਼ਾਂਤੀ ਸਰੂਪ ਕੰਨੂ, ਪ੍ਰੇਮ ਚੰਦ,ਹੈਪੀ ਗੋਇਲ, ਅਨਿਲ ਗੋਇਲ, ਸ਼ੈਂਪੀ ਡਕਾਲਾ, ਭੀਮ ਚੰਦ ਡਕਾਲਾ, ਰਿੰਕੂ ਬਾਂਸਲ, ਕੁਲਦੀਪ ਸਿੰਘ ਕੌਰਜੀਵਾਲ, ਬਲਰਾਮ ਬਾਂਸਲ, ਭੋਲਾ ਭਾਨਰਾ, ਪਰਗਟ ਸਿੰਘ ਜਾਹਲਾਂ, ਗੌਰਵ ਜਿੰਦਲ, ਰਜਿੰਦਰ ਸਿੰਘ ਪਾਲਾ ਟੌਹੜਾ ਮਾਨ, ਨਰਿੰਦਰ ਲੌਟ, ਅਸ਼ੋਕ ਕੁਮਾਰ, ਜੌਲੀ ਗਰਗ, ਦਿਨੇਸ਼ ਅਗਰਵਾਲ, ਸੁਰਮਖ ਸਿੰਘ, ਜਗਦੀਸ਼ ਚੰਦ, ਕੁਲਵਿੰਦਰ ਸਿੰਘ ਮਾਜਰੀ ਅਕਾਲੀਆਂ, ਗੁਰਵਿੰਦਰ ਸਿੰਘ ਕੌਰਜੀਵਾਲ, ਐਚ.ਐਸ ਰਟੌਲ, ਨਾਹਰ  ਸਿੰਬੜੋ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ।

ਫੋਟੋ ਕੈਪਸ਼ਨ-ਸਿਹਤ ਮੰਤਰੀ ਡਾ. ਬਲਬੀਰ ਸਿੰਘ ਅਤੇ ਆੜਤੀਆ ਐਸੋਸੀਏਸ਼ਨ ਦੇ ਪ੍ਰਧਾਨ ਇੰਜ. ਸਤਵਿੰਦਰ ਸਿੰਘ ਸੈਣੀ ਅਨਾਜ ਮੰਡੀ ਵਿਖੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ।

LEAVE A REPLY

Please enter your comment!
Please enter your name here